|
| ਪੋਖਰਨ ਦੋ ਨੇ ਦਿੱਤੀ ਦੇਸ਼ ਨੂੰ ਤਾਕਤ:ਕਲਾਮ |
| ਨਵੀਂ ਦਿੱਲੀ(ਭਾਸ਼ਾ), ਸੋਮਵਾਰ, 12 ਮਈ 2008 ( 08:11 IST ) | |
ਸਾਬਕਾ ਰਾਸ਼ਟਰਪਤੀ ਏਪੀਜੇ ਅਬਦੁੱਲ ਕਲਾਮ ਨੇ ਕਿਹਾ ਕਿ ਪਰਮਾਣੂ ਹਥਿਆਰ ਸੰਪੰਨ ਦੇਸ਼ ਬਨਣ ਦੇ ਭਾਰਤ ਦੇ ਇਤਿਹਾਸਕ ਫੈਸਲੇ ਨੇ ਦੇਸ਼ ਨੂੰ ਤਾਕਤ ਦਿੱਤੀ ਅਤੇ ਇੱਥੋਂ ਤੱਕ ਕਿ 1998 ਵਿਚ ਪੋਖਰਨ ਦੋ ਮਗਰੋਂ ਤਕਨੀਕੀ ਪ੍ਰਤੀਬੰਧ ਵੀ ਇਸਦੀ ਤਰੱਕੀ ਨੂੰ ਰੋਕ ਨਹੀਂ ਸਕੇ.
ਉਹਨਾਂ ਕਿਹਾ ਕਿ ਪ੍ਰਤੀਬੰਧਾਂ ਨੇ ਹਰ ਭਾਰਤੀ ਦੇ ਦਿਮਾਗ ਨੂੰ ਸੰਵੇਦਨਸ਼ੀਲ ਤਕਨੀਕਾਂ ਵਿਚ ਆਤਮ ਨਿਰਭਰ ਬਨਣ ਲਈ ਮਜ਼ਬੂਤ ਕੀਤਾ.
ਕਲਾਮ ਨੇ ਤਕਨੀਕੀ ਦਿਹਾੜਾ ਸਮਾਰੋਹ ਨੂੰ ਇੱਥੇ ਸੰਬੋਧਿਤ ਕਰਦੇ ਹੋਏ ਕਿਹਾ ਕਿ ਭਾਰਤ ਨੇ ਕਈ ਨਵੇਂ ਪ੍ਰਯੋਗ ਕੀਤੇ ਅਤੇ ਦੇਸ਼ ਦੀ ਨਵੀਆਂ ਵਸਤਾਂ ਲਈ ਪਿਆਸ ਅਤੇ ਸੰਵੇਦਨਸ਼ੀਲ ਤਕਨੀਕਾਂ ਵਿਚ ਆਤਮ ਨਿਰਭਰਤਾ ਨੂੰ ਉਸ ਵੇਲ੍ਹੇ ਬਲ ਮਿਲਿਆ ਜਦੋਂ ਪਰਮਾਣੂ ਹਥਿਆਰ ਸੰਪੰਨ ਦੇਸ਼ ਬਨਣ ਬਨਣ ਦਾ ਇਤਿਹਾਸਕ ਫੈਸਲਾ ਕੀਤਾ ਗਿਆ.
ਉਹਨਾਂ ਕਿਹਾ ਕਿ ਦੇਸ਼ ਵਿਚ ਆਤਮ ਵਿਸ਼ਵਾਸ ਨਾਲ ਇਸ ਭਾਵਨਾ ਨੂੰ ਵਧਾਇਆ ਕਿ ਅਸੀਂ ਅਜਿਹਾ ਕਰ ਸਕਦੇ ਹਾਂ.
ਉਹਨਾਂ ਕਿਹਾ ਕਿ ਪਹਿਲਾਂ ਹੁਣ ਤੱਕ ਹਾਸਲ ਵਿਗਿਆਨਕ ਅਤੇ ਤਕਨੀਕੀ ਪ੍ਰਾਪਤੀਆਂ ਦੀ ਸਾਡੀ ਪਹਿਲੀ ਤਾਕਤ ਨੂੰ ਸਮਝਿਆ ਜਾਵੇ ਅਤੇ ਵਿਗਿਆਨੀਆਂ ਨੂੰ ਆਤਮ ਵਿਸ਼ਵਾਸ ਅਤੇ ਹੱਲ੍ਹਾ ਸ਼ੇਰੀ ਦਿੱਤੀ ਜਾਵੇ ਜੋ ਦੇਸ਼ ਦਾ ਮਾਣ ਵਧਾਉਣ ਦੀ ਦਿਸ਼ਾ ਵਿਚ ਕੰਮ ਕਰ ਰਹੇ ਹਨ.
ਕਲਾਮ ਨੇ ਕਿਹਾ ਕਿ 2007-08 ਵਿਚ ਭਾਰਤ ਇਨੋਵੇਸ਼ਨ ਇੰਡੈਕਸ ਵਿਚ 23ਵੇਂ ਅਤੇ ਗਲੋਬਲ ਕੰਪੀਟੀਟਿਵ ਇੰਡੈਕਸ ਵਿਚ 48ਵੇਂ ਸਥਾਨ ਉੱਪਰ ਸੀ.ਉਹਨਾਂ ਕਿਹਾ ਕਿ ਸਾਨੂੰ ਮੁੱਢਲਾ ਸਥਾਨ ਹਾਸਲ ਕਰਨ ਲਈ ਸਖਤ ਮਿਹਨਤ ਦੀ ਲੋੜ ਹੈ.
ਉਹਨਾਂ ਕਿਹਾ ਕਿ ਮੋਟੇ ਤੌਰ ਉੱਪਰ ਧਾਰਨਾਂ ਹੈ ਕਿ ਸਰਕਾਰੀ ਏਜੰਸੀਆਂ ਪ੍ਰਭਾਵਸ਼ਾਲੀ ਤਰੀਕੇ ਨਾਲ ਕਿਸੇ ਪੱਧਰ ਉੱਪਰ ਨਾਗਰਿਕ ਸੇਵਾਵਾਂ ਦੇਣ ਦੇ ਸਮਰੱਥ ਨਹੀਂ ਹਨ ਭਾਂਵੇਂ ਉਹ ਰਾਸ਼ਟਰੀ ਹੋਵੇ ਜਾਂ ਰਾਜ ਪੱਧਰ ਅਤੇ ਜਾਂ ਫਿਰ ਖੇਤਰੀ ਪੱਧਰ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ.... |
| |
|
|
|
|
 | | AP |
| | | ਜੰਨਤ | | 'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ.... |
|
| |
|
|
|
|
|
| ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ.... |
| |
|
|
|
|
|
|
|