|
| ਰਾਹੁਲ ਦਾ ਤਿੰਨ ਦਿਨਾ ਅਮੇਠੀ ਦੌਰਾ |
| ਅਮੇਠੀ (ਭਾਸ਼ਾ), ਐਤਵਾਰ, 11 ਮਈ 2008 ( 15:34 IST ) | |
ਕਾਂਗਰਸ ਦੇ ਰਾਸ਼ਟਰੀ ਮਹਾਸਕੱਤਰ ਸਾਂਸਦ ਰਾਹੁਲ ਗਾਂਧੀ 15 ਮਈ ਤੋ ਅਮੇਠੀ ਦੇ ਤਿੰਨ ਦਿਨਾ ਦੌਰੇ 'ਤੇ ਆ ਰਹੇ ਹਨ,ਇਸ ਦੌਰਾਨ ਉਹ ਅਗਨੀ ਪੀੜਤ ਪਰਿਵਾਰਾਂ ਨੂੰ ਮਿਲਣਗੇ.ਰਾਜੀਵ ਗਾਂਧੀ ਪੇਂਡੂ ਕ੍ਰਿਕਟ ਪ੍ਰਤਿਯੋਗਤਾ ਦੇ ਫਾਈਨਲ ਮੈਚ 'ਚ ਸ਼ਾਮਿਲ ਹੋਣ ਦੇ ਨਾਲ ਹੀ ਪਾਰਟੀ ਦੇ ਬਲਾ ਨਿਆਂ ਪੰਚਾਇਤ ਅਤੇ ਪੇਂਡੂ ਪੰਚਾਇਤ ਪ੍ਰਧਾਨਾਂ ਦੀ ਇੱਕ ਕਾਰਜਸ਼ਾਲਾ ਨੂੰ ਸੰਬੋਧਤ ਕਰਨਗੇ।
ਸੂਤਰਾਂ ਨੇ ਦੱਸਿਆ ਕਿ ਰਾਹੁਲ ਗਾਂਧੀ 15 ਮਈ ਨੂੰ ਲਖਨਊ ਦੇ ਅਮੌਸੀ ਹਵਾਈ ਅੱਡੇ 'ਤੇ ਉਤਰਨ ਬਾਅਦ ਅਗਨੀ ਪੀੜਤ ਪਿੰਡਾਂ ਦਾ ਦੌਰਾ ਕਰਨਗੇ।16 ਮਈ ਨੂੰ ਪਾਰਟੀ ਵਰਕਰਾਂ ਅਤੇ ਵੋਟਰਾਂ ਨੂੰ ਮਿਲਣ ਦੇ ਬਾਅਦ ਇਥੋਂ ਨਿਆਂ ਪੰਚਾਇਤ ਬਲਾਕ ਅਤੇ ਗ੍ਰਾਮ ਪੰਚਾਇਤ ਪ੍ਰਧਾਨਾਂ ਦੀ ਇੱਕ ਦਿਨ ਕਾਰਜਸ਼ਾਲਾ ਨੂੰ ਸੰਬੋਧਤ ਕਰਨਗੇ।ਇਸੇ ਦਿਨ ਦੁਪਹਿਰ ਬਾਅਦ 20-20 ਰਾਜੀਵ ਗਾਂਧੀ ਪੇਂਡੂ ਕ੍ਰਿਕਟ ਮੁਕਾਬਲੇਬਾਜ਼ੀ ਦੇ ਫ਼ਾਈਨਲ 'ਚ ਭਾਗ ਲੈਣ ਉਹ ਅਮੇਠੀ ਦੇ ਡਾ:ਭੀਮਰਾਉ ਅੰਬੇਦਕਰ ਸਟੇਡੀਅਮ ਜਾਣਗੇ।
ਸੂਤਰਾਂ ਮੁਤਾਬਕ ਰਾਹੁਲ ਆਪਣੇ ਤਿੰਨ ਦਿਨਾ ਦੌਰੇ ਦੌਰਾਨ ਕਾਂਗਰਸ ਨੂੰ ਮਜ਼ਬੂਤ ਕਰਨ ਦੇ ਲਈ ਚੱਲ ਰਹੇ ਪਿੰਡ ਕਾਂਗਰਸ ਪਾਇਲਟ ਪ੍ਰੋਜੈਕਟ ਦੀ ਸਮੀਖਿਆ ਕਰਨਗੇ ਅਤੇ ਰਾਜੀਵ ਗਾਂਧੀ ਮਹਿਲਾ ਸਾਖਰਤਾ ਯੋਜਨਾ ਦੀ ਵੀ ਜਾਣਕਾਰੀ ਲੈਣਗੇ।
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ.... |
| |
|
|
|
|
 | | AP |
| | | ਜੰਨਤ | | 'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ.... |
|
| |
|
|
|
|
|
| ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ.... |
| |
|
|
|
|
|
|
|