ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਰਾਸ਼ਟਰੀ
ਹਰਜਾਨਾ ਦੇਵੇ ਕੰਪਨੀ:ਸੁਪਰੀਮ ਕੋਰਟ
ਨਵੀਂ ਦਿੱਲੀ(ਭਾਸ਼ਾ), ਐਤਵਾਰ, 11 ਮਈ 2008   ( 10:50 IST )
ਸੁਪਰੀਮ ਕੋਰਟ ਨੇ ਆਪਣੇ ਇੱਕ ਮਹਤੱਵ ਪੂਰਨ ਫੈਸਲੇ ਵਿਚ ਕਿਹਾ ਕਿ ਭਾਂਵੇਂ ਬੀਮਾ ਦਾਅਵੇ ਦੀਆਂ ਕੁੱਝ ਸ਼ਰਤਾਂ ਦੀ ਉਲੰਘਨਾਂ ਹੋਈ ਹੋਵੇ ਪਰ ਚੋਰੀ ਹੋਏ ਵਾਹਨ ਦੇ ਸੰਬੰਧ ਵਿਚ ਬੀਮਾ ਕੰਪਨੀ ਬੀਮਾ ਰਾਸ਼ੀ ਦੇਣ ਲਈ ਵਚਨਬੱਧ ਹੋਵੇਗੀ.

ਜੱਜ ਤਰੁਣ ਚਟਰਜੀ ਅਤੇ ਦਲਵੀਰ ਭੰਡਾਰੀ ਦੀ ਪੀਠ ਨੇ ਕਿਹਾ ਕਿ ਵਾਹਨ ਚੋਰੀ ਹੋਣ ਦੇ ਮਾਮਲੇ ਵਿਚ ਸ਼ਰਤਾਂ ਦੀ ਉਲੰਘਨਾਂ ਦੀ ਕੋਈ ਬੁਨਿਆਦ ਨਹੀਂ ਹੈ.ਸੰਬੰਧਤ ਬੀਮਾ ਕੰਪਨੀ ਵਾਹਨ ਦੇ ਮਾਲਕ ਨੂੰ ਹਰਜ਼ਾਨਾ ਦੇਵੇਗੀ ਬਸ਼ਰਤੇ ਵਾਹਨ ਮਾਲਕ ਨੇ ਨੁਕਸਾਨ ਦੇ ਸੰਬੰਧ ਵਿਚ ਵਿਆਪਕ ਪਾਲਿਸੀ ਲੈ ਰੱਖੀ ਹੋਵੇ.

ਜੱਜ ਨੇ ਨੈਸ਼ਨਲ ਇੰਸ਼ੋਰੈਂਸ ਕੰਪਨੀ ਦੀ ਅਪੀਲ ਨੂੰ ਖਾਰਜ ਕਰਦੇ ਹੋਏ ਇਹ ਫੈਸਲਾ ਸੁਣਾਇਆ.ਕੰਪਨੀ ਨੇ ਰਾਜ ਉਪਭੋਗਤਾ ਆਯੋਗ ਦੇ ਫੈਸਲੇ ਦੇ ਖਿਲਾਫ ਅਪੀਲ ਦਾਖਲ ਕੀਤੀ ਸੀ.

ਰਾਜ ਆਯੋਗ ਨੇ ਬੀਮਾ ਕੰਪਨੀ ਨੂੰ ਵਾਹਨ ਮਾਲਕ ਨਿਤਿਨ ਖੰਡੇਲਵਾਲ ਨੂੰ ਬੀਮੇ ਦੀ 75 ਫੀਸਦੀ ਰਾਸ਼ੀ ਦਾ ਭੁਗਤਾਨ ਕਰਨ ਲਈ ਕਿਹਾ ਸੀ.

ਬੀਮਾ ਕੰਪਨੀ ਨੇ ਇਸ ਅਧਾਰ ਉੱਪਰ ਖੰਡੇਲਵਾਲ ਦੇ ਦਾਅਵੇ ਨੂੰ ਖਾਰਜ ਕੀਤੇ ਜਾਣ ਦੀ ਅਪੀਲ ਕੀਤੀ ਸੀ ਕਿ ਨਿੱਜੀ ਵਾਹਨ ਵਜੋਂ ਬੀਮਿਤ ਵਾਹਨ ਮਹਿੰਦਰਾ ਸਕੋਰਪਿਉ ਦੀ ਵਰਤੋਂ ਟੈਕਸੀ ਵਜੋਂ ਕੀਤੀ ਜਾ ਰਹੀ ਸੀ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਬੁੱਧਦੇਵ ਨੇ ਪੀਐਮ ਨਾਲ ਕੀਤੀ ਗੱਲਬਾਤ
ਅਡਵਾਨੀ ਦਾ ਕਾਂਗਰਸ 'ਤੇ ਆਰੋਪ
ਪੀਐਮ ਦੀ ਰਾਸ਼ਟਰਪਤੀ ਨਾਲ ਮੁਲਾਕਾਤ
ਬੁਸ਼ ਨੂੰ ਸ਼ਾਕਾਹਾਰੀ ਬਣਨ ਦੀ ਸਲਾਹ
ਗ੍ਰਹਿ ਮੰਤਰੀ ਜਾਣਗੇ ਛੱਤੀਸਗੜ੍ਹ ਦੌਰੇ 'ਤੇ
ਰਾਮਦਾਸ 'ਤੇ ਅਮਿਤਾਬ ਦਾ ਸ਼ਬਦੀ ਹੱਲਾ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਜੰਨਤ
'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ....
ਖ਼ਤਰਨਾਕ ਸਫਰ 'ਟਸ਼ਨ'
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਖਬਰਾਂ
ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ....
ਅੱਗੇ ਪੜ੍ਹੋ|ਹੋਰ ਵੀ...
Marketplace