|
| ਬੁੱਧਦੇਵ ਨੇ ਪੀਐਮ ਨਾਲ ਕੀਤੀ ਗੱਲਬਾਤ |
| ਨਵੀਂ ਦਿੱਲੀ (ਭਾਸ਼ਾ), 11 ਮਈ 2008 ( 10:33 IST ) | |
ਪ੍ਰਧਾਨਮੰਤਰੀ ਦੀ ਅਗਵਾਈ ਨੂੰ ਲੈ ਕੇ ਅਲੋਚਨਾ ਦੇ ਮੱਦੇਨਜ਼ਰ ਤੱਥਾਂ ਨੂੰ ਸਾਫ਼ ਕਰਨ ਦੇ ਉਦੇਸ਼ ਨਾਲ ਪੱਛਮੀ ਬੰਗਾਲ ਦੇ ਮੁੱਖਮੰਤਰੀ ਬੁੱਧਦੇਵ ਭੱਟਾਚਾਰਿਆ ਨੇ ਅੱਜ ਡਾ.ਮਨਮੋਹਨ ਸਿੰਘ ਨਾਲ ਟੈਲੀਫ਼ੋਨ 'ਤੇ ਗੱਲ ਕੀਤੀ.ਸਮਝਿਆ ਜਾ ਰਿਹਾ ਹੈ ਕਿ ਭੱਟਾਚਾਰਿਆ ਨੇ ਪ੍ਰਧਾਨ ਮੰਤਰੀ ਨੂੰ ਦੱਸਿਆ ਕਿ ਉਹ ਉਨ੍ਹਾਂ ਨੂੰ ਉੱਚਾ ਦਰਜ਼ ਦਿੰਦੇ ਹਨ ਅਤੇ ਮੀਡੀਆ ਨੇ ਗੱਲਤ ਤਰ੍ਹਾਂ ਨਾਲ ਉਨ੍ਹਾਂ ਦੇ ਬਿਆਨ ਨੂੰ ਪੇਸ਼ ਕੀਤਾ।
ਪਿੱਛਲੇ ਦੋ ਦਿਨਾਂ ਤੋਂ ਭੱਟਾ ਚਾਰਿਆ ਕਹਿ ਰਹੇ ਸਨ ਕਿ ਪ੍ਰਧਾਨ ਮੰਤਰੀ ਹਰ ਮੋਰਚੇ 'ਤੇ ਅਸਫ਼ਲ ਰਹੇ ਹਨ ਅਤੇ ਉਨ੍ਹਾਂ ਦੇ ਨੇਤਰਤੱਵ 'ਚ ਕਾਂਗਰਸ ਨੂੰ ਲਗਾਤਾਰ ਗੁਜਰਾਤ,ਹਿਮਾਚਲ ਪ੍ਰਦੇਸ਼ ਅਤੇ ਹੋਰ ਰਾਜਾਂ 'ਚ ਚੌਣਾਂ 'ਚ ਹਾਰ ਹੀ ਮਿਲੀ ਹੈ।
ਬੁੱਧਦੇਵ ਨੇ ਕਿਹਾ ਸੀ ਮੈਂ ਜੋ ਕਿਹਾ ਹੈ,ਉਸ ਨੂੰ ਫ਼ਿਰ ਤੋਂ ਦੁਹਰਾਉਂਦਾ ਹਾਂ।ਮੈਂ ਪ੍ਰਧਾਨ ਮੰਤਰੀ ਦੀ ਅਲੋਚਨਾ ਕਰਨ ਦੀ ਕੋਸ਼ਿਸ ਨਹੀਂ ਕੀਤੀ।ਉਨ੍ਹਾਂ ਦੇ ਲਈ ਮੇਰੇ ਕੋਲ ਬਹੁਤ ਆਦਰ ਹੈ।ਭੱਟਾਚਾਰਿਆ ਨੇ ਕੱਲ੍ਹ ਕਲਕੱਤਾ 'ਚ ਪੱਤਰਕਾਰਾਂ ਨੂੰ ਕਿਹਾ ਸੀ ਕਿ ਮੰਦਭਾਗਾ ਉਹ ਇੱਕ ਅਜਿਹੀ ਸਰਕਾਰ ਦਾ ਨੇਤਰਤੱਵ ਕਰ ਰਹੇ ਹਨ,ਜੋ ਹਰ ਮੋਰਚੇ 'ਤੇ ਬਿਹਤਰ ਪ੍ਰਦਰਸ਼ਨ ਕਰਨ 'ਚ ਅਸਫ਼ਲ ਰਹੀ ਹੈ।
ਕੀਮਤਾਂ ਦੇ ਵਾਧੇ ਨੂੰ ਰੋਕਣ 'ਚ ਅਸਫ਼ਲ ਹੋਣ ਅਤੇ ਪੱਛਮੀ ਬੰਗਾਲ ਦੇ ਵਿਕਾਸ 'ਚ ਰੁਕਾਵਟ ਪਾਉਣ ਦੇ ਬਾਰੇ 'ਚ ਪ੍ਰਧਾਨ ਮੰਤਰੀ ਨੇ ਆਰੋਪਾਂ ਨੂੰ ਦਰਕਿਨਾਰ ਕਰਦੇ ਹੋਏ ਕਿਹਾ ਕਿ ਚੌਣਾਂ ਨੂੰ ਲੈ ਕੇ ਮੁੱਦਿਆਂ ਦਾ ਰਾਜਨੀਤੀਕਰਨ ਕੀਤਾ ਜਾ ਰਿਹਾ ਹੈ।
ਰਾਸ਼ਟਰਪਤੀ ਭਵਨ 'ਚ ਅੱਜ ਇੱਕ ਸਮਾਰੋਹ 'ਚ ਪੱਤਰਕਾਰਾਂ ਨਾਲ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਰਾਜਨੀਤੀ ਹੈ.ਅਸੀਂ ਲੋਕ ਚੌਣਾਂ ਦੇ ਕਰੀਬ ਹਾਂ,ਇਸ ਲਈ ਮੁੱਦਿਆਂ ਨੂੰ ਰਾਜਨੀਤਿਕ ਰੰਗ ਦਿੱਤਾ ਜਾ ਰਿਹਾ ਹੈ।
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ.... |
| |
|
|
|
|
 | | AP |
| | | ਜੰਨਤ | | 'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ.... |
|
| |
|
|
|
|
|
| ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ.... |
| |
|
|
|
|
|
|
|