ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਰਾਸ਼ਟਰੀ
ਅਡਵਾਨੀ ਦਾ ਕਾਂਗਰਸ 'ਤੇ ਆਰੋਪ
ਨਵੀਂ ਦਿੱਲੀ(ਭਾਸ਼ਾ), 11 ਮਈ 2008   ( 08:06 IST )
ਪੋਖਰਨ ਪਰਮਾਣੂ ਪਰੀਖਣ ਦੀ 10ਵੀਂ ਵਰ੍ਹੇਗੰਢ ਨਾ ਮਨਾਉਣ ਉੱਪਰ ਸੰਪ੍ਰਗ ਸਰਕਾਰ ਦੀ ਆਲੋਚਨਾਂ ਕਰਦਿਆਂ ਭਾਜਪਾ ਦੇ ਸੀਨੀਅਰ ਨੇਤਾ ਲਾਲ ਕ੍ਰਿਸ਼ਨ ਅਡਵਾਨੀ ਨਾ ਆਰੋਪ ਲਗਾਇਆ ਕਿ ਕਾਂਗਰਸ ਦੀ ਅਗੁਵਾਈ ਵਾਲੇ ਗਠਬੰਧਨ ਨੇ ਅਜਿਹਾ ਨਾ ਕਰਕੇ ਇੰਦਰਾ ਗਾਂਧੀ ਦੀ ਬੇਇਜ਼ੱਤੀ ਕੀਤੀ ਹੈ.

ਅਡਵਾਨੀ ਨੇ 1857 ਦੀ ਕ੍ਰਾਂਤੀ ਦੇ 150 ਸਾਲ ਪੂਰੇ ਹੋਣ ਮੌਕੇ ਆਯੋਜਿਤ ਸਮਾਰੋਹ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਅਸੀਂ ਵਿਦੇਸ਼ੀ ਸ਼ਾਸਨ ਦੇ ਅਧੀਨ ਸੀ ਅਤੇ ਚਿੰਤਾ ਦੀ ਗੱਲ ਹੈ ਕਿ ਸਾਡੇ ਅੰਦਰ ਗੁਲਾਮੀ ਦੀ ਮਾਨਸਿਕਤਾ ਬੈਠ ਗਈ ਹੈ.

ਇਹ ਅਜਿਹੇ ਫੈਸਲਿਆਂ ਤੋਂ ਵਿਖਾਈ ਦੇ ਰਹੀ ਹੈ ਕਿ 'ਪੋਖਰਨ ਦੋ' ਦੀ ਵਰ੍ਹੇਗੰਢ ਨਹੀਂ ਮਨਾਈ ਜਾ ਰਹੀ ਹੈ.ਉਹਨਾਂ ਕਿਹਾ ਕਿ ਸਰਕਾਰ ਦਾ ਇਹ ਫੈਸਲਾ ਰੱਖਿਆ ਬਲਾਂ ਅਤੇ ਦੇਸ਼ ਦੇ ਵਿਗਿਆਨੀਆਂ ਦਾ ਅਪਮਾਨ ਹੈ.

ਉਹਨਾਂ ਕਿਹਾ ਕਿ ਇੰਦਰਾ ਗਾਂਧੀ ਨੇ ਹੀ ਦੇਸ਼ ਵਿਚ ਪਰਮਾਣੂ ਪਰੀਖਣ ਸ਼ੁਰੂ ਕੀਤਾ ਸੀ ਅਤੇ ਵਾਜਪਾਈ ਸਰਕਾਰ ਨੇ 1998 ਵਿਚ ਜੋ ਕੀਤਾ ਉਹ ਇਸੇ ਦਾ ਹੀ ਸਿੱਟਾ ਸੀ.

ਇਸ ਤੋਂ ਪਹਿਲਾਂ ਦਿਨ ਵਿਚ ਭਾਜਪਾ ਦੇ ਇੱਕ ਹੋਰ ਸੀਨੀਅਰ ਨੇਤਾ ਜਸਵੰਤ ਸਿੰਘ ਨੇ ਕਿਹਾ ਕਿ 1998 ਦ ਏਪਰੀਖਣਾਂ ਨੇ ਭਾਰਤ ਪ੍ਰਤੀ ਦੁਨੀਆਂ ਦੇ ਨਜ਼ਰੀਏ ਨੂੰ ਬਦਲਿਆ ਅਤੇ ਭਾਰਤ ਅਮਰੀਕਾ ਪਰਮਾਣੂ ਕਰਾਰ ਇਸੇ ਦਾ ਹੀ ਸਿੱਟਾ ਹੈ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਕਿਤਾਬ 'ਤੇ ਵਿਵਾਦ ਤੋਂ ਹੋਈ ਤਕਲੀਫ:ਅਰਜੁਨ
ਰਾਹੁਲ ਦਾ ਤਿੰਨ ਦਿਨਾ ਅਮੇਠੀ ਦੌਰਾ
ਭਾਰਤ 'ਚ ਖਾਧ ਦੀਆਂ ਕੀਮਤਾਂ ਦਾਮ ਘੱਟ ਵਧੀਆਂ:ਪਵਾਰ
ਸਰਕਾਰ ਵੱਲੋਂ ਦੂਰਸੰਚਾਰ ਵਿਭਾਗ ਦਾ ਸਮਰਥਨ
ਕਰਨਾਟਕ ਚੌਣਾਂ,ਦੂਜੇ ਦੌਰ ਦਾ ਮਤਦਾਨ 16 ਨੂੰ
ਧਰਮਿੰਦਰ ਵੀ ਲਿਖਣਗੇ ਆਪਣੀ ਆਤਮਕਥਾ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਜੰਨਤ
'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ....
ਖ਼ਤਰਨਾਕ ਸਫਰ 'ਟਸ਼ਨ'
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਖਬਰਾਂ
ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ....
ਅੱਗੇ ਪੜ੍ਹੋ|ਹੋਰ ਵੀ...
Marketplace