ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਰਾਸ਼ਟਰੀ
ਰਾਮਦਾਸ ਦੇਣ ਅਸਤੀਫਾ:ਏਮਸ ਫੈਕਲਟੀ
ਨਵੀਂ ਦਿੱਲੀ(ਭਾਸ਼ਾ), ਵੀਰਵਾਰ, 8 ਮਈ 2008   ( 15:21 IST )
ਆਲ ਇੰਡੀਆ ਇੰਚਟੀਚਿਊਟ ਆਫ ਮੈਡੀਕਲ ਸਾਇੰਸੇਜ਼(ਏਮਸ) ਦੀ ਫੈਕਲਟੀ ਨੇ ਸੁਪਰੀਮ ਕੋਰਟ ਵੱਲੋਂ ਪ੍ਰਸਿੱਧ ਦਿਲ ਦੇ ਰੋਗਾਂ ਦੇ ਮਾਹਰ ਡਾ.ਪੀ. ਵੇਣੁਗੋਪਾਲ ਨੂੰ ਸੰਸਥਾਨ ਦੇ ਨਿਦੇਸ਼ਕ ਅਹੁਦੇ ਉੱਪਰ ਮੁੜ ਤੋਂ ਬਹਾਲ ਕਰਨ ਬਾਰੇ ਦਿੱਤੇ ਗਏ ਫੈਸਲੇ ਦਾ ਸਵਾਗਤ ਕਰਦਿਆਂ ਕਿਹਾ ਕਿ ਕੇਂਦਰੀ ਮੰਤਰੀ ਅੰਬੂ ਮਣੀ ਰਾਮਦਾਸ ਨੂੰ ਨੈਤਿਕ ਅਧਾਰ ਉੱਪਰ ਫੌਰਨ ਆਪਣੇ ਅਹੁਦੇ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਸੀ.

ਫੈਕਲਟੀ ਦੇ ਪ੍ਰਧਾਨ ਡਾ.ਵਿਨੋਦ ਖੇਤਾਨ ਨੇ ਪੱਤਰਕਾਰਾਂ ਨੂੰ ਕਿਹਾ ਕਿ ਜੇਕਰ ਰਾਮਦਾਸ ਅਸਤੀਫਾ ਨਹੀਂ ਦੇਣਗੇ ਤਾਂ ਉਹ ਪ੍ਰਧਾਨ ਮੰਤਰੀ ਨੂੰ ਅਪੀਲ ਕਰਨਗੇ ਕਿ ਸੁਪਰੀਮ ਕੋਰਟ ਦੇ ਫੈਸਲੇ ਮਗਰੋਂ ਉਹ ਅੰਬੁਮਣੀ ਰਾਮਦਾਸ ਨੂੰ ਫੌਰਨ ਕੇਂਦਰੀ ਮੰਤਰੀ ਮੰਡਲ ਤੋਂ ਹਟਾਉਣ.

ਉਹਨਾਂ ਕਿਹਾ ਕਿ ਇਹ ਸੱਚਾਈ ਦੀ ਜਿੱਤ ਹੈ ਅਤੇ ਇਹ ਸਿਰਫ ਵੇਣੁਗੋਪਾਲ ਜਾਂ ਏਮਸ ਦੀ ਨਹੀਂ ਸਗੋਂ ਉਹਨਾਂ ਸਾਰੇ ਡਾਕਟਰਾਂ ਅਤੇ ਕਰਮਚਾਰੀਆਂ ਦੀ ਜਿੱਤ ਹੈ ਜਿੰਨ੍ਹਾਂ ਨੇ ਸਨਮਾਣਤ ਸੰਸਥਾਨ ਏਮਸ ਦੇ ਸਵੈਸ਼ਾਸਨ ਲਈ ਸੰਘਰਸ਼ ਕੀਤਾ.

ਖੇਤਾਨ ਨੇ ਕਿਹਾ ਕਿ ਸੱਤਾ ਦੇ ਨਸ਼ੇ ਵਿਚ ਚੂਰ ਰਾਮਦਾਸ ਇਸ ਸੰਸਥਾਨ ਉੱਪਰ ਨਿੱਜੀ ਰੂਪ ਨਾਲ ਕਬਜ਼ਾ ਕਰਨਾ ਚਾਹੁੰਦੇ ਸਨ ਪਰ ਉਹ ਇਸ ਵਿਚ ਸਫਲ ਨਹੀਂ ਹੋਏ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਸੰਸਦ 'ਚ ਬਣੀ ਯੋਜਨਾ ਨਾਕਾਮ : ਵੈਣੁਗੋਪਾਲ
ਸੋਨੀਆ ਵੱਲੋਂ ਆਰੋਪ ਖਾਰਜ
ਪੀਐੱਮ ਨੇ ਕੀਤੀ ਅਗਨੀ ਪਰਖ਼ ਦੀ ਪ੍ਰਸ਼ੰਸਾ
ਮਹਿਲਾ ਬਿੱਲ ਤੇ ਬਣੇਗੀ ਆਮ ਸਹਿਮਤੀ:ਪੀਐਮ
ਕੀਮਤਾਂ ਛੇ ਹਫਤਿਆਂ 'ਚ ਘਟਣਗੀਆਂ:ਸਿੱਬਲ
ਭਾਵੁਕ ਹੋਈ ਰਾਸ਼ਟਰਪਤੀ ਨੇ ਤੋੜ੍ਹਿਆ ਪ੍ਰੋਟੋਕਾਲ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਜੰਨਤ
'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ....
ਖ਼ਤਰਨਾਕ ਸਫਰ 'ਟਸ਼ਨ'
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਖਬਰਾਂ
ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ....
ਅੱਗੇ ਪੜ੍ਹੋ|ਹੋਰ ਵੀ...
Marketplace