|
| ਮਹਿਲਾ ਬਿੱਲ ਤੇ ਬਣੇਗੀ ਆਮ ਸਹਿਮਤੀ:ਪੀਐਮ |
| ਨਵੀਂ ਦਿੱਲੀ(ਭਾਸ਼ਾ), ਵੀਰਵਾਰ, 8 ਮਈ 2008 ( 10:47 IST ) | |
ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਮਹਿਲਾ ਰਿਜ਼ਰਵੇਸ਼ਨ ਬਿੱਲ ਰਾਜਸਭਾ ਵਿਚ ਪੇਸ਼ ਕੀਤੇ ਜਾਣ ਨੂੰ ਸੰਸਦ ਅਤੇ ਵਿਧਾਨਸਭਾਵਾਂ ਵਿਚ ਮਹਿਲਾਵਾਂ ਨੂੰ ਇੱਕ ਤਿਹਾਈ ਰਿਜ਼ਰਵੇਸ਼ਨ ਦੇਣ ਵੱਲ ਵਧਾਇਆ ਗਿਆ ਪਹਿਲਾ ਕਦਮ ਦੱਸਦੇ ਹੋਏ ਆਸ ਜਾਹਰ ਕੀਤੀ ਕਿ ਇਸ ਨੂੰ ਲੈ ਕੇ ਸੰਪ੍ਰਗ ਦੇ ਕੁਝ ਸਹਿਯੋਗੀ ਦਲਾਂ ਸਮੇਤ ਸਾਰੇ ਦਲਾਂ ਵਿਚ ਕੋਈ ਆਮ ਸਹਿਮਤੀ ਬਣੇਗੀ.
ਸਿੰਘ ਨੇ ਇੱਥੇ ਰਾਸ਼ਟਰਪਤੀ ਭਵਨ ਵਿਚ ਸੈਨਾ ਪੁਰਸਕਾਰ ਸਮਾਰੋਹ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਇਹ ਗੱਲ ਕਹੀ.ਇਹ ਪੁੱਛੇ ਜਾਣ ਉੱਪਰ ਕਿ ਕੀ ਸੰਪ੍ਰਗ ਦੇ ਸਹਿਯੋਗੀ ਦਲ ਇਸ ਬਿੱਲ ਨੂੰ ਲੈ ਕੇ ਵਿਰੋਧ ਵਿਚ ਹਨ ਤਾਂ ਉਹਨਾਂ ਕਿਹਾ ਕਿ ਜੇਕਰ ਅਜਿਹਾ ਹੁੰਦਾ ਤਾਂ ਮੈਂ ਇਸ ਨੂੰ ਕੈਬਿਨੇਟ ਤੋਂ ਮੰਜੂਰ ਨਹੀਂ ਕਰਾ ਪਾਉਂਦਾ.
ਬਿੱਲ ਲਿਆਉਣ ਬਾਰੇ ਸਾਰਿਆਂ ਦੀ ਆਮ ਰਾਏ ਸੀ.ਸਵਾਲਾਂ ਦੇ ਜਵਾਬ ਵਿਚ ਪ੍ਰਧਾਨ ਮੰਤਰੀ ਨੇ ਕਬੂਲ ਕੀਤਾ ਕਿ ਇਸ ਬਿੱਲ ਨੂੰ ਲੈ ਕੇ ਕੁੱਝ ਦਲਾਂ ਦੀ ਵੱਖਰੀ ਰਾਏ ਹੈ.ਉਹ ਪੱਛੜੇ ਵਰਗਾਂ ਨੂੰ ਇਸ ਵਿਚ ਸ਼ਾਮਲ ਕਰਨ ਦੀ ਮੰਗ ਕਰ ਰਹੇ ਹਨ.
ਉਹਨਾਂ ਆਸ ਜਾਹਰ ਕੀਤੀ ਕਿ ਸੰਸਦ ਦੀ ਸਥਾਈ ਸੰਮਤੀ ਵਿਚ ਬਿੱਲ ਉੱਪਰ ਡੂੰਘੀ ਚਰਚਾ ਦੌਰਾਨ ਮੁੱਦਿਆਂ ਅਤੇ ਚਿੰਤਾਵਾਂ ਉੱਪਰ ਪੂਰਾ ਧਿਆਨ ਦਿੱਤਾ ਜਾਵੇਗਾ ਅਤੇ ਉਸ ਵਿਚਕਾਰ ਕੋਈ ਆਮ ਸਹਿਮਤੀ ਬਣ ਜਾਵੇਗੀ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ.... |
| |
|
|
|
|
 | | AP |
| | | ਜੰਨਤ | | 'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ.... |
|
| |
|
|
|
|
|
| ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ.... |
| |
|
|
|
|
|
|
|