|
| ਕਾਂਗਰਸ ਵੱਲੋਂ ਬੁਸ਼ ਦੇ ਬਿਆਨ ਦੀ ਆਲੋਚਨਾ |
| ਨਵੀਂ ਦਿੱਲੀ(ਭਾਸ਼ਾ), ਐਤਵਾਰ, 4 ਮਈ 2008 ( 11:55 IST ) | |
ਭਾਰਤ ਦੇ ਮੱਧਮ ਵਰਗ ਦੀ ਵੱਧਦੀ ਸੰਪੰਨਤਾ ਨੂੰ ਸੰਸਾਰ ਦੇ ਖਾਧ ਅੰਨ ਸੰਕਟ ਲਈ ਜੁੰਮੇਵਾਰ ਠਹਿਰਾਉਣ ਦੇ ਅਮਰੀਕੀ ਰਾਸ਼ਟਰਪਤੀ ਜਾਰਜ ਬੁਸ਼ ਦੇ ਬਿਆਨ ਦੀ ਕਾਂਗਰਸ ਨੇ ਆਲੋਚਨਾ ਕਰਦਿਆਂ ਕਿਹਾ ਕਿ ਭਾਰਤ ਖਾਧ ਅੰਨ ਦਾ ਆਯਾਤ ਨਹੀਂ ਸਗੋਂ ਨਿਰਯਾਤ ਕਰਦਾ ਹੈ.
ਕਾਂਗਰਸ ਬੁਲਾਰੇ ਮਨੀਸ਼ ਤਿਵਾਰੀ ਨੇ ਕਿਹਾ ਕਿ ਖਾਧ ਅੰਨ ਸੰਕਟ ਇਸ ਲਈ ਪੈਦਾ ਹੋਇਆ ਹੈ ਕਿਉਂ ਕਿ ਵਿਕਸਿਤ ਦੇਸ਼ਾਂ ਵਿਚ ਖੇਤੀ ਯੋਗ ਜਮੀਨ ਦੀ ਕਿਸੇ ਹੋਰ ਕੰਮ ਲਈ ਵਰਤੋਂ ਹੋ ਰਹੀ ਹੈ ਅਤੇ ਮੌਸਮ ਵਿਚ ਵੀ ਬਦਲਾਅ ਹੋਇਆ ਹੈ.
ਤਿਵਾਰੀ ਨੇ ਕਿਹਾ ਕਿ ਜੇਕਰ ਭਾਰਤ ਵਿਚ ਖਾਧ ਅੰਨ ਦੀ ਖਪਤ ਵਧੀ ਹੈ ਤਾਂ ਇਹਨਾਂ ਦੀ ਪੈਦਾਵਾਰ ਵਿਚ ਵੀ ਇਜ਼ਾਫਾ ਹੋਇਆ ਹੈ.
ਤਿਵਾਰੀ ਨੇ ਕਿਹਾ ਕਿ 70 ਦੇ ਦਹਾਕੇ ਵਿਚ ਇੰਦਰਾ ਗਾਂਧੀ ਦੀ ਅਗੁਵਾਈ ਵਿਚ ਤੱਤਕਾਲੀ ਸਰਕਾਰ ਕਾਰਣ ਭਾਰਤ ਵਿਚ ਅਸੀਂ ਪਹਿਲੀ ਹਰੀ ਕ੍ਰਾਂਤੀ ਵੇਖੀ ਸੀ ਅਤੇ ਇਸ ਤੋਂ ਮਗਰੋਂ ਸਾਨੂੰ ਖਾਧ ਅੰਨ ਬਾਹਰੋਂ ਆਯਾਤ ਕਰਨ ਦੀ ਲੋੜ ਨਹੀਂ ਪਈ ਅਤੇ ਇਸ ਵੇਲ੍ਹੇ ਭਾਰਤ ਦੂਜੀ ਹਰੀ ਕ੍ਰਾਂਤੀ ਦੇ ਰਾਹ 'ਤੇ ਹੈ ਅਤੇ ਇਸ ਗੱਲ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਖੇਤੀ ਉਤਪਾਦਨ ਵਿਚ ਵਾਧੇ ਦੀ ਦਰ ਅਗਲੇ ਚਾਰ ਸਾਲਾਂ ਵਿਚ ਚਾਰ ਫੀਸਦੀ ਤੱਕ ਪੁੱਜੇ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ.... |
| |
|
|
|
|
 | | AP |
| | | ਜੰਨਤ | | 'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ.... |
|
| |
|
|
|
|
|
| ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ.... |
| |
|
|
|
|
|
|
|