|
| ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ:ਐਂਟਨੀ |
| ਨਵੀਂ ਦਿੱਲੀ(ਭਾਸ਼ਾ), ਬੁੱਧਵਾਰ, 30 ਅਪ੍ਰੈਲ 2008 ( 14:03 IST ) | |
ਭਾਰਤੀ ਸ਼ਾਂਤੀ ਸੈਨਿਕਾਂ ਦੇ ਸੋਨੇ ਅਤੇ ਹਾਥੀ ਦੰਦ ਦੀ ਤਸਕਰੀ ਵਿਚ ਫਸੇ ਹੋਣ ਅਤੇ ਕਾਂਗੋ ਵਿਚ ਅੱਤਵਾਦੀਆਂ ਨੂੰ ਹਥਿਆਰ ਸਪਲਾਈ ਕਰਨ ਦੀ ਮੀਡੀਆ ਰਿਪੋਰਟ ਵਿਚਕਾਰ ਰੱਖਿਆ ਮੰਤਰੀ ਏਕੇ ਐਂਟਨੀ ਨੇ ਅੱਜ ਕਿਹਾ ਕਿ ਮਾਮਲੇ ਵਿਚ ਜੋ ਵੀ ਦੋਸ਼ੀ ਹੋਵੇਗਾ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ.
ਉਹਨਾਂ ਕਿਹਾ ਕਿ ਸੰਯੁਕਤ ਰਾਸ਼ਟਰ ਦੇ ਜਾਂਚਕਰਤਾ ਮਾਮਲੇ ਦੀ ਜਾਂਚ ਕਰ ਰਹੇ ਹਨ.ਰੱਖਿਆ ਮੰਤਰੀ ਦਾ ਇਹ ਬਿਆਨ ਬੀਤੀ ਰਾਤ ਬੀਬੀਸੀ ਉੱਪਰ ਪ੍ਰਸਾਰਿਤ ਭਾਰਤੀ ਅਤੇ ਪਾਕਿਸਤਾਨੀ ਸ਼ਾਂਤੀ ਸੈਨਿਕਾਂ ਦੇ ਸੋਨੇ ਅਤੇ ਹਾਥੀ ਦੰਦ ਦੀ ਤਸਕਰੀ ਵਿਚ ਫਸੇ ਹੋਣ ਅਤੇ ਪੂਰਬੀ ਕਾਂਗੋ ਵਿਚ ਸਰਗਰਮ ਅੱਤਵਾਦੀਆਂ ਨੂੰ ਹਥਿਆਰ ਮੁਹੱਈਆ ਕਰਾਉਣ ਦੀ ਰਿਪੋਰਟ ਮਗਰੋਂ ਆਇਆ ਹੈ.
ਰਿਪੋਰਟ ਮੁਤਾਬਕ ਸੰਯੁਕਤ ਰਾਸ਼ਟਰ 'ਤੇ ਆਰੋਪ ਲਗਾਇਆ ਗਿਆ ਹੈ ਕਿ ਉਸ ਨੇ ਡੈਮਕ੍ਰੇਟਿਕ ਰਿਪਬਲਿਕ ਆਫ ਕਾਂਗੋ ਵਿਚ ਤਾਇਨਾਤ ਸ਼ਾਂਤੀ ਸੈਨਿਕਾਂ ਦੇ ਇਹਨਾਂ ਸਰਗਰਮੀਆਂ ਵਿਚ ਸ਼ਾਮਲ ਹੋਣ ਦੇ ਦਾਅਵਿਆਂ ਨੂੰ ਢੱਕਣ ਦੀ ਕੋਸ਼ਿਸ਼ ਕੀਤੀ ਹੈ.
ਰਿਪੋਰਟ ਵਿਚ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਉਸ ਕੋਲ ਚਸ਼ਮਦੀਦ ਗਵਾਹ ਹਨ ਜੋ ਸੰਯੁਕਤ ਰਾਸ਼ਟਰ ਦੇ ਉਸ ਦਾਅਵੇ ਨੂੰ ਨਕਾਰ ਰਹੇ ਹਨ ਕਿ ਹਥਿਆਰ ਅੱਤਵਾਦੀਆਂ ਨੂੰ ਨਹੀਂ ਦਿੱਤੇ ਗਏ.
ਇੱਥੇ ਇੱਕ ਸਮਾਰੋਹ ਵਿਚ ਇਸ ਬਾਰੇ ਪੁੱਛੇ ਜਾਣ ਉੱਪਰ ਐਂਟਨੀ ਨੇ ਕਿਹਾ ਕਿ ਅਸੀਂ ਇਹਨਾਂ ਆਰੋਪਾਂ ਬਾਰੇ ਸੰਯੁਕਤ ਰਾਸ਼ਟਰ ਦੀ ਰਿਪੋਰਟ ਦਾ ਇੰਤਜਾਰ ਕਰ ਰਹੇ ਹਾਂ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ.... |
| |
|
|
|
|
 | | AP |
| | | ਜੰਨਤ | | 'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ.... |
|
| |
|
|
|
|
|
| ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ.... |
| |
|
|
|
|
|
|
|