|
| ਅੱਤਵਾਦ ਖਿਲਾਫ ਸਖਤ ਕਨੂੰਨ ਦੀ ਲੋੜ:ਸੁਸ਼ਮਾ |
| ਨਵੀਂ ਦਿੱਲੀ(ਭਾਸ਼ਾ), ਬੁੱਧਵਾਰ, 30 ਅਪ੍ਰੈਲ 2008 ( 11:47 IST ) | |
ਅੱਤਵਾਦ ਨੂੰ ਖਤਮ ਕਰਨ ਲਈ ਨਵੇਂ ਅਤੇ ਸਖਤ ਕਨੂੰਨ ਦੀ ਲੋੜ ਉੱਪਰ ਜ਼ੋਰ ਦਿੰਦਿਆ ਭਾਜਪਾ ਨੇਤਾ ਸੁਸ਼ਮਾ ਸਵਰਾਜ ਨੇ ਕਿਹਾ ਕਿ ਅੱਤਵਾਦ ਨਾਲ ਲੜਾਈ ਲਈ ਸਰਕਾਰ ਦੀ ਜਾਗਰੂਕਤਾ, ਨਵੇਂ ਕਨੂੰਨ ਅਤੇ ਨਵੇਂ ਹਥਿਆਰਾਂ ਦੇ ਨਾਲ-ਨਾਲ ਅੰਤਰ ਰਾਸ਼ਟਰੀ ਸਮਾਜ ਦੇ ਇੱਕ ਜੁੱਟ ਹੋ ਕੇ ਖੜੇ ਹੋਣ ਦੀ ਲੋੜ ਹੈ.
ਪ੍ਰਮੋਦ ਮਹਾਜਨ ਫਾਉਂਡੇਸ਼ਨ ਵੱਲੋਂ ਇੱਥੇ ਆਯੋਜਿਤ ਦੂਜੇ ਪ੍ਰਮੋਦ ਮਹਾਜਨ ਕੰਕਲੇਵ ਵਿਚ 'ਭਾਰਤ ਦੀ ਅੰਦਰੂਨੀ ਸੁਰੱਖਿਆ ਉੱਪਰ ਖਤਰੇ' ਵਿਸ਼ੇ ਉੱਪਰ ਸੁਸ਼ਮਾ ਨੇ ਕਿਹਾ ਕਿ ਅੱਤਵਾਦ ਦੇ ਖਤਰੇ ਨੂੰ ਭਾਰਤ ਕਈ ਦਹਾਕਿਆਂ ਤੋਂ ਝੱਲ ਰਿਹਾ ਹੈ.
ਉਹਨਾਂ ਕਿਹਾ ਕਿ ਪਾਕਿਸਤਾਨ ਅਤੇ ਚੀਨ ਨਾਲ ਹੋਏ ਸਾਰੇ ਯੁੱਧਾਂ ਵਿਚ ਹਲਾਕ ਹੋਣ ਵਾਲਿਆਂ ਦੀ ਗਿਣਤੀ 8023 ਸੀ ਜਦੋਂ ਕਿ 1947 ਵਿਚ ਅਜ਼ਾਦੀ ਦੇ ਬਾਅਦ ਤੋਂ ਹੁਣ ਤੱਕ 70 ਹਜ਼ਾਰ ਲੋਕ ਅੱਤਵਾਦ ਦੌਰਾਨ ਹਲਾਕ ਹੋ ਚੁੱਕੇ ਹਨ.
ਉਹਨਾਂ ਕਿਹਾ ਕਿ ਜੇਕਰ 1993 ਦੇ ਮੁੰਬਈ ਬੰਬ ਧਮਾਕਿਆਂ ਦੇ ਬਾਅਦ ਤੋਂ ਹੀ ਅੰਤਰ ਰਾਸ਼ਟਰੀ ਸਮਾਜ ਅੱਤਵਾਦ ਖਿਲਾਫ ਖੜਾ ਹੋ ਜਾਂਦਾ ਤਾਂ ਇਹ ਇੰਨ੍ਹੇ ਪੈਰ ਨਾ ਪਸਾਰਦਾ.
ਉਹਨਾਂ ਕਿਹਾ ਕਿ ਰਾਜਗ ਸਰਕਾਰ ਨੇ ਅੱਤਵਾਦ ਨੂੰ ਖਤਮ ਕਰਨ ਲਈ ਪੋਟਾ ਜਿਹਾ ਸਖਤ ਕਨੂੰਨ ਬਣਾਇਆ ਪਰ ਵਰਤਮਾਨ ਸਰਕਾਰ ਨੇ ਇਸ ਨੂੰ ਮੁਸਲਿਮ ਵਿਰੋਧੀ ਕਹਿ ਕੇ ਸੱਭ ਤੋਂ ਪਹਿਲਾਂ ਇਸ ਕਨੂੰਨ ਨੂੰ ਹੀ ਭੰਗ ਕੀਤਾ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ.... |
| |
|
|
|
|
 | | AP |
| | | ਜੰਨਤ | | 'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ.... |
|
| |
|
|
|
|
|
| ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ.... |
| |
|
|
|
|
|
|
|