ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਰਾਸ਼ਟਰੀ
ਭਰੂਣ ਹੱਤਿਆ,ਜਾਣਕਾਰੀ ਦੇਣ ਵਾਲੇ ਨੂੰ ਇਨਾਮ
ਨਵੀਂ ਦਿੱਲੀ(ਭਾਸ਼ਾ), ਮੰਗਲਵਾਰ, 29 ਅਪ੍ਰੈਲ 2008   ( 10:02 IST )
ਕੰਨਿਆ ਭਰੂਣ ਹੱਤਿਆ ਉੱਪਰ ਕੰਟਰੋਲ ਦੀ ਕੋਸ਼ਿਸ਼ ਦੇ ਮੱਦੇਨਜ਼ਰ ਮੱਧ ਪ੍ਰਦੇਸ਼ ਸਰਕਾਰ ਇਸ ਮਾਮਲੇ ਵਿਚ ਸੂਚਨਾ ਦੇਣ ਵਾਲੇ ਕਿਸੇ ਵੀ ਵਿਅਕਤੀ ਨੂੰ ਇੱਕ ਲੱਖ ਰੁਪਏ ਦੇਵੇਗੀ.

ਮੱਧ ਪ੍ਰਦੇਸ਼ ਦੇ ਸਿਹਤ ਮੰਤਰੀ ਅਜੇ ਬਿਸ਼ਨੋਈ ਨੇ ਪ੍ਰਧਾਨ ਮੰਤਰੀ ਦੀ ਪ੍ਰਧਾਨਗੀ ਵਿਚ ਇੱਥੇ ਆਯੋਜਿਤ ਸਾਰੇ ਰਾਜਾਂ ਦੇ ਸਿਹਤ ਮੰਤਰੀਆਂ ਦੀ ਇੱਕ ਬੈਠਕ ਵਿਚ ਇਹ ਐਲਾਨ ਕੀਤਾ.

ਉਹਨਾਂ ਕਿਹਾ ਕਿ ਹੁਣ ਤੱਕ ਇਸ ਮਾਮਲੇ ਵਿਚ ਜਾਣਕਾਰੀ ਦੇਣ ਵਾਲੇ ਨੂੰ 10 ਹਜ਼ਾਰ ਰੁਪਏ ਦਿੱਤੇ ਜਾ ਰਹੇ ਸਨ ਪਰ ਮੱਧ ਪ੍ਰਦੇਸ਼ ਸਰਕਾਰ ਵੱਲੋਂ ਕੰਨਿਆ ਭਰੂਣ ਹੱਤਿਆ ਦੀ ਜਾਣਕਾਰੀ ਦੇਣ ਵਾਲੇ ਨੂੰ ਇਨਾਮ ਵਜੋਂ ਇੱਕ ਲੱਖ ਰੁਪਏ ਮਿਲਣਗੇ.

ਇਸ ਦੇ ਨਾਲ ਲੋਕਾਂ ਨੂੰ ਸੂਚਨਾ ਦੇਣ ਲਈ ਇੱਕ ਟੋਲ ਫ੍ਰੀ ਨੰਬਰ 1800110500 ਦੀ ਸਥਾਪਨਾ ਵੀ ਕੀਤੀ ਗਈ ਹੈ ਤਾਂ ਜੋ ਲੋਕ ਇਸ ਉੱਪਰ ਭਰੂਣ ਹੱਤਿਆ ਸੰਬੰਧੀ ਸ਼ਿਕਾਇਤ ਦਰਜ਼ ਕਰਾ ਸਕਣ.

ਕੇਂਦਰੀ ਸਿਹਤ ਮੰਤਰੀ ਅੰਬੂ ਮਣੀ ਰਾਮਦੋਸ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਨੰਬਰ ਸ਼ੁਰੂ ਕਰਨ ਪਿੱਛੇ ਸਾਡਾ ਟੀਚਾ ਹੈ ਲੋਕ ਇਸ ਅਣ ਮਨੁੱਖੀ ਕਾਰਜ ਖਿਲਾਫ ਸ਼ਿਕਾਇਤ ਦਰਜ਼ ਕਰਾਉਣ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਚੀਨ ਸੀਮਾ ਮੁੱਦੇ 'ਤੇ ਸੰਤੋਖ ਨਹੀਂ : ਐਂਟਨੀ
ਅਹਿਮਦੀਨੇਜਾਦ ਅੱਜ ਆਉਣਗੇ ਭਾਰਤ
ਕੁੜੀਆਂ ਦਾ ਪਿਤਾ ਹੋਣ 'ਤੇ ਮਾਣ ਹੈ : ਪੀਐੱਮ
ਚੀਨੀ ਮੋਬਾਇਲਾਂ 'ਚ ਆਈਐੱਮਈਆਈ ਨਹੀਂ
ਦਿੱਲੀ 'ਚ ਸੀਲਿੰਗ ਮੁੜ੍ਹ ਸ਼ੁਰੂ
ਪਾਕਿ ਨਹੀਂ ਰਹੀ ਕ੍ਰਿਕਟ : ਠਾਕਰੇ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਜੰਨਤ
'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ....
ਖ਼ਤਰਨਾਕ ਸਫਰ 'ਟਸ਼ਨ'
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਖਬਰਾਂ
ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ....
ਅੱਗੇ ਪੜ੍ਹੋ|ਹੋਰ ਵੀ...
Marketplace