|
| ਭਾਰਤ ਨੇ ਛੂਹੀ ਨਵੀਂ ਬੁਲੰਦੀ |
| ਸ਼੍ਰੀਹਰੀਕੋਟਾ(ਭਾਸ਼ਾ), ਸੋਮਵਾਰ, 28 ਅਪ੍ਰੈਲ 2008 ( 11:33 IST ) | |
ਭਾਰਤ ਦਾ ਪੀਐਸਐਲਵੀ-ਸੀ9 ਦੇਸ਼ ਦੇ ਸੱਭ ਤੋਂ ਆਧੁਨਿਕ ਰਿਮੋਟ ਸੈਂਸਿੰਗ ਉਪਗ੍ਰਹਿ ਕਾਰਟੋਸੈਟ-2ਏ ਸਮੇਤ 10 ਉਪਗ੍ਰਹਿਆਂ ਨਾਲ ਅੱਜ ਸਵੇਰੇ ਇਸਰੋ ਦੇ ਸਤੀਸ਼ ਧਵਨ ਪੁਲਾੜ ਕੇਂਦਰ ਤੋਂ ਰਵਾਨਾ ਹੋ ਗਿਆ.
ਇਸ ਦੇ ਨਾਲ ਹੀ ਭਾਰਤ ਨੇ ਪੁਲਾੜ ਦੇ ਖੇਤਰ ਵਿਚ ਨਵੀਂ ਬੁਲੰਦੀ ਨੂੰ ਵੀ ਛੂਹ ਲਿਆ ਕਿਉਂ ਜੋ ਉਸਨੇ ਉਕਤ ਰਾਕੇਟ ਰਾਹੀਂ ਇੱਕਠੇ 10 ਉਪਗ੍ਰਹਿ ਪੁਲਾੜ ਵਿਚ ਭੇਜੇ.
ਪੀਐਸਐਲਵੀ ਨੇ ਨਿਰਧਾਰਤ ਪ੍ਰੋਗਰਮ ਮੁਤਾਬਕ ਸਵੇਰੇ 9 ਵੱਜ ਕੇ 23 ਮਿੰਟ ਉੱਪਰ ਦੂਜੇ ਪ੍ਰਖੇਪਣ ਪੈਡ ਤੋਂ ਆਪਣੀ 13ਵੀਂ ਉਡਾਨ ਭਰੀ ਅਤੇ ਇਹ ਗੱਜਦਾ ਹੋਇਆ ਪੁਲਾੜ ਵਿਚ ਚਲਾ ਗਿਆ.ਪੀਐਸਐਲ ਵੀ ਆਪਣੇ ਨਾਲ 690 ਕਿਲੋਗ੍ਰਾਮ ਦੇ ਕਾਰੋਟੋਸੈਟ-2ਏ ਤੋਂ ਅਲਾਵਾ 83 ਕਿਲੋ ਦਾ ਇਸਰੋ ਦਾ ਇੰਡੀਅਨ ਮਿੰਨੀ ਸੈਟੇਲਾਇਟ(ਆਈਐਮਐਸ-1) ਵੀ ਆਪਣੇ ਨਾਲ ਲੈ ਕੇ ਗਿਆ ਹੈ.
ਇਸ ਤੋਂ ਅਲਾਵਾ ਕਨਾਡਾ ਅਤੇ ਜਰਮਨ ਯੂਨੀਵਰਸਿਟੀਆਂ ਅਤੇ ਸੋਧ ਸੰਸਥਾਨਾਂ ਵੱਲੋਂ ਵਿਕਸਿਤ 8 ਛੋਟੇ ਉਪਗ੍ਰਹਿ ਵੀ ਪੀਐਸਐਲਵੀ ਨਾਲ ਪੁਲਾੜ ਯਾਤਰਾ ਲਈ ਰਵਾਨਾ ਹੋਏ.ਕਾਰਟੋਸੈਟ-2ਏ ਵਿਚ ਸੱਭ ਤੋਂ ਆਧੁਨਿਕ ਪੰਚਰੋਮੈਟਿਕ ਕੈਮਰਾ ਲੱਗਾ ਹੈ ਜੋ ਕੁਦਰਤੀ ਸੰਸਾਧਨਾਂ ਦੇ ਮਾਨ ਚਿੱਤਰਾਂ, ਟੀਚਿਆਂ ਅਤੇ ਪ੍ਰਬੰਧਨ ਲਈ ਵਰਤਿਆ ਜਾਵੇਗਾ.
ਆਈਐਮਐਸ-1 ਨੂੰ ਭਵਿੱਖ ਦੇ ਪ੍ਰਖੇਪਣਾਂ ਲਈ ਆਧੁਨਿਕ ਤਕਨੀਕ ਦੀ ਵਰਤੋਂ ਦੇ ਮੰਚ ਵਜੋਂ ਇਸਤੇਮਾਲ ਕੀਤਾ ਜਾਵੇਗਾ.
ਜਿਕਰਯੋਗ ਹੈ ਕਿ ਪੀਐਸਐਲਵੀ ਰਾਹੀਂ ਇਕੱਠੇ 10 ਉਪਗ੍ਰਹਿ ਲਾਂਚ ਕਰਕੇ ਭਾਰਤੀ ਵਿਗਿਆਨੀਆਂ ਅਤੇ ਮਾਹਰਾਂ ਨੇ ਵਿਖਾ ਹੀ ਦਿੱਤਾ ਹੈ ਕਿ 'ਹਮ ਮੇਂ ਭੀ ਹੈ ਦਮ' ਭਾਵ ਅਸੀਂ ਵੀ ਆਧੁਨਿਕ ਤਕਨੀਕ ਤੋਂ ਜਾਣੂੰ ਹਾਂ ਅਤੇ ਇਹਨਾਂ ਦੀ ਕਾਢ ਅਤੇ ਉਹਨਾਂ ਦੀ ਵਰਤੋਂ ਵਿਚ ਅੱਗੇ ਵੱਧਦੇ ਹੀ ਜਾ ਰਹੇ ਹਾਂ.
ਦੇਸ਼ ਦੀ ਤਰੱਕੀ ਲਈ ਦਿਨ-ਰਾਤ ਇੱਕ ਕਰਕੇ ਕੰਮ ਵਿਚ ਜੁੱਟੇ ਦੇਸ਼ ਦੇ ਵਿਗਿਆਨੀਆਂ ਅਤੇ ਮਾਹਰਾਂ ਨੂੰ ਇਸ ਸਫਲਤਾ ਲਈ ਬਹੁਤ-ਬਹੁਤ ਵਧਾਈ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਸ਼੍ਰੀਲੰਕਾ ਦੇ ਧਮਾਕੇਦਾਰ ਬੱਲੇਬਾਜ਼ ਸਨਤ ਜੈਸੂਰੀਆ ਦਾ ਜਨਮ 30 ਜੂਨ 1969 ਨੂੰ ਸਿੰਘ ਲਗਨ ਵਿੱਚ ਹੋਇਆ. ਉਹਨਾਂ ਦੀ ਜਨਮ ਰਾਸ਼ੀ.... |
| |
|
|
|
|
 | | AP |
| | | ਜੰਨਤ | | 'ਜੰਨਤ' ਇੱਕ ਅਜਿਹੇ ਸ਼ਖਸ ਦੀ ਕਹਾਣੀ ਹੈ, ਜੋ ਅਪਰਾਧ ਅਤੇ ਉਪਭੋਗ ਦੀ ਦਲਦਲ ਵਿੱਚ ਫੱਸ ਜਾਂਦਾ ਹੈ, ਜਦੋਂਕਿ ਉਹ ਸਵਰਗ ਦੀ ਤਲਾਸ਼ ਵਿੱਚ ਸੀ. ਅਰਜੁਨ ਇੱਕ ਲਾਪਰਵਾਹ.... |
|
| |
|
|
|
|
|
| ਵਪਾਰ ਖਬਰਾਂ - ਰੂਈਯਾ ਦੀ ਅਗਵਾਈ ਵਾਲੀ ਐੱਸਾਰ ਨੇ ਕਿਹਾ ਕਿ ਗੁਜਰਾਤ ਉੱਚ ਅਦਾਲਤ ਨੇ ਉਸਦੇ ਪੱਖ ਵਿੱਚ.... |
| |
|
|
|
|
|
|
|