ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਰਾਸ਼ਟਰੀ
ਸੜਕ ਹਾਦਸੇ 'ਚ 27 ਮਰੇ, 46 ਫੱਟੜ
ਜੈਪੁਰ (ਭਾਸ਼ਾ), ਵੀਰਵਾਰ, 24 ਅਪ੍ਰੈਲ 2008   ( 15:12 IST )
ਰਾਜਸਥਾਨ ਵਿੱਚ ਕੱਲ੍ਹ ਦੇਰ ਦੋ ਅਲੱਗ ਅਲੱਗ ਸੜਕ ਦੁਰਘਟਨਾਵਾਂ ਵਿੱਚ ਇੱਕ ਹੀ ਪਰਿਵਾਰ ਦੇ 24 ਮੈਂਬਰਾਂ ਸਮੇਤ 27 ਵਿਅਕਤੀਆਂ ਦੀ ਮੌਤ ਹੋ ਗਈ ਅਤੇ 46 ਹੋਰ ਫੱਟੜ ਹੋ ਗਏ.

ਪੁਲਿਸ ਸੂਤਰਾਂ ਨੇ ਅਨੁਸਾਰ ਜੋਧਪੁਰ ਤੋਂ ਕਰੀਬ ਇੱਕ ਸੌ ਕਿਲੋਮੀਟਰ ਦੂਰ ਜੋਧਪੁਰ ਜੈਸਲਮੇਰ ਮਾਰਗ ਉੱਤੇ ਢੇਚੂ ਥਾਣਾ ਖੇਤਰ ਵਿੱਚ ਕਾਨੋਡੀਆ ਪਿੰਡ ਦੇ ਨੇੜੇ ਟਰੋਲਾ ਅਤੇ ਪਿਕਅੱਪ ਜੀਪ ਵਿੱਚ ਆਹਮਣੇ ਸਾਹਮਣੇ ਹੋਈ ਭਿੰੜ੍ਹਤ ਵਿੱਚ ਮੇਘਵਾਲ ਜਾਤੀ ਦੇ ਇੱਕ ਹੀ ਪਰਿਵਾਰ ਦੇ ਪੰਜ ਬੱਚਿਆਂ ਅਤੇ ਨੌ ਔਰਤਾਂ ਸਮੇਤ 24 ਲੋਕਾਂ ਦੀ ਮੌਤ ਹੋ ਗਈ ਅਤੇ ਤੇਰ੍ਹਾਂ ਹੋਰ ਫੱਟੜ ਹੋ ਗਏ.

ਹਾਦਸੇ ਵਿੱਚ ਪਿਕਅੱਪ ਜੀਪ ਵਿੱਚ ਸਵਾਰ ਲੋਕਾਂ ਵਿੱਚੋਂ 19 ਨੇ ਮੌਕੇ ਉੱਤੇ ਹੀ ਜਦੋਂਕਿ ਪੰਜ ਨੇ ਜੋਧਪੁਰ ਦੇ ਹਸਪਤਾਲ ਵਿੱਚ ਇਲਾਜ ਦੇ ਦੌਰਾਨ ਦਮ ਤੋੜਿਆ.

ਸੂਤਰਾਂ ਦੇ ਅਨੁਸਾਰ ਹਾਦਸਾ ਉਸ ਸਮੇਂ ਹੋਇਆ ਜਦੋਂ ਜੀਪ ਵਿੱਚ ਸਵਾਰ ਲੋਕ ਵਿਆਹ ਦੇ ਇੱਕ ਸਮਾਗਮ ਵਿੱਚ ਹਿੱਸਾ ਲੈਣ ਪਿੱਛੋਂ ਆਪਣੇ ਪਿੰਡ ਸੇਤਰਾਵਾ ਪਰਤ ਰਹੇ ਸਨ.

ਪੁਲਿਸ ਨੇ ਦਸ ਪੁਰਸ਼, ਨੌ ਔਰਤਾਂ ਅਤੇ ਪੰਜ ਬੱਚਿਆਂ ਦੀ ਪਹਿਚਾਣ ਕਰਵਾਕੇ ਅੰਤਿਮ ਸੰਸਕਾਰ ਦੇ ਲਈ ਲਾਸ਼ਾਂ ਪਰਿਵਾਰ ਵਾਲਿਆਂ ਦੇ ਹਵਾਲੇ ਕਰ ਦਿੱਤੀਆਂ.

ਸੂਤਰਾਂ ਦੇ ਅਨੁਸਾਰ ਇੱਕ ਹੋਰ ਘਟਨਾ ਵਿੱਚ ਬੂੰਦੀ ਜਿਲ੍ਹੇ ਦੇ ਤਾਲੇੜਾ ਥਾਣਾ ਖੇਤਰ ਵਿੱਚ ਜੈਪੁਰ ਕੋਟਾ ਰਾਸ਼ਟਰੀ ਰਾਜਮਾਰਗ ਉੱਤੇ ਤਾਲੇੜਾ ਤਿਰਾਹੇ ਦੇ ਨੇੜੇ ਟੱਰਕ ਅਤੇ ਮੈਟਾਡੋਰ ਦੇ ਵਿਚਕਾਰ ਹੋਈ ਭਿੰੜ੍ਹਤ ਵਿੱਚ ਤਿੰਨ ਲੋਕ ਮਾਰੇ ਗਏ ਅਤੇ 23 ਹੋਰ ਫੱਟੜ ਹੋ ਗਏ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਪੱਤਰਕਾਰਾਂ ਲਈ ਰਾਹਤ ਮੰਗ ਬੋਰਡ ਕੋਲ:ਫਰਨਾਂਡੀਜ਼
ਸੀਬੀਆਈ ਨੂੰ ਪਤਾ ਹੈ ਦਾਉਦ ਦਾ ਠਿਕਾਣਾ
ਮਈ 'ਚ ਪਾਕਿ ਜਾਣਗੇ ਮੁਖਰਜੀ
ਭਾਰਤੀ ਅਗ਼ਵਾ ਮਾਮਲੇ,ਰਾਜਸਭਾ ਚਿੰਤਤ
ਦੋ ਸੜਕ ਹਾਦਸੇ, 26 ਦੀ ਮੌਤ
ਟ੍ਰਾਂਸਪੋਂਡਰ ਦੀ ਨਾਕਾਮੀ ਕਾਰਣ ਦਿੱਸੇ ਧੱਬੇ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਦੇਸ਼ ਦੇ ਸਰਵ ਸ਼੍ਰੇਸ਼ਠ ਸੱਜੇ ਹੱਥ ਦੇ ਆਫ ਬ੍ਰੇਕ ਸਪਿੰਨਰ ਅਤੇ ਭਾਰਤੀ ਕ੍ਰਿਕਟ ਟੀਮ ਦੇ ਉੱਭਰਦੇ ਅਤੇ ਵਿਵਾਦਾਂ ਤੋਂ ਹਾਲ ਹੀ ਵਿਚ ...
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਵੱਡੇ ਸ਼ਹਿਰਾਂ ਵਿੱਚ ਤੇਜ ਰਫ਼ਤਾਰ ਨਾਲ ਜਿੰਦਗੀ ਜੀਣ ਵਾਲੇ ਲੋਕ ਨਾ ਕੇਵਲ ਤਨਾਅਗ੍ਰਸਤ ਰਹਿੰਦੇ ਹਨ, ਬਲਕਿ ਉਹਨਾਂ ਦੇ ਆਪਸੀ ਰਿਸ਼ਤੇ....
ਡਾਨ ਤੋਂ ਇਨਸਾਨ ਤੱਕ 'ਡਾਨ ਮੁਥੁਸਵਾਮੀ'
ਵਨ ਫਾਈਨ ਮੰਡੇ
ਖਬਰਾਂ
ਵਪਾਰ ਖਬਰਾਂ - ਜਪਾਨ ਦੀ ਕਾਰ ਕੰਪਨੀ ਟੋਆਇਟਾ ਮੋਟਰ ਕਾਰਪ ਭਾਰਤ 'ਚ ਅਪਣਾ ਦੂਸਰਾ ਕਾਰਖਾਨਾ ਸਥਾਪਤ ਕਰੇਗੀ.ਕੰਪਨੀ ਇਸ ਵਿੱਚ 35 ਕਰੋੜ ਅਮਰੀਕੀ ਡਾਲਰ ਜਾਂ ਲੱਗਭਗ 1400 ਕਰੋੜ ਰੁੱਪਏ ਨਿਵੇਸ਼
ਅੱਗੇ ਪੜ੍ਹੋ|ਹੋਰ ਵੀ...