|
| ਤਿੱਬਤੀਆਂ ਦਾ ਰੋਸ਼ ਪ੍ਰਦਰਸ਼ਨ, 60 ਕਾਬੂ |
| ਨਵੀਂ ਦਿੱਲੀ (ਭਾਸ਼ਾ), ਵੀਰਵਾਰ, 17 ਅਪ੍ਰੈਲ 2008 ( 17:51 IST ) | |
ਰਾਜਧਾਨੀ ਦਿੱਲੀ ਵਿੱਚ ਓਲੰਪਿਕ ਮਸ਼ਾਲ ਦੌੜ ਦੇ ਨਾਲ ਤਿੱਬਤੀ ਸ਼ਰਨਾਰਥੀਆਂ ਨੇ ਅੱਜ ਵੱਡੇ ਪੱਧਰ ਉੱਤੇ ਪ੍ਰਦਰਸ਼ਨ ਕੀਤੇ. ਉਹਨਾਂ ਨੇ ਤਿੱਬਤ ਵਿੱਚ ਕਥਿਤ ਚੀਨੀ ਦਮਨ ਪ੍ਰੋਗ੍ਰਾਮ ਦੇ ਵਿਰੋਧ ਵਿੱਚ ਓਲੰਪਿਕ ਮਸ਼ਾਲ ਰਿਲੈ ਦੇ ਸਮਾਂਤਰ ਮਸ਼ਾਲ ਰਿਲੈ ਕੱਢੀ.
ਮਸ਼ਾਲ ਰਿਲੈ ਨੂੰ ਲੈਕੇ ਕਿਲ੍ਹੇ ਵਿੱਚ ਤਬਦੀਲ ਹੋ ਚੁੱਕੀ ਰਾਜਧਾਨੀ ਦੇ ਅਨੇਕਾਂ ਹਿੱਸਿਆਂ ਵਿੱਚ ਕਰੀਬ 60 ਪ੍ਰਦਰਸ਼ਾਨਕਾਰੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ. ਇਸ ਮੌਕੇ ਉੱਤੇ ਹਜਾਰਾਂ ਪੁਲਿਸ ਮੁਲਾਜਮ ਸੁਰੱਖਿਆ ਦੇ ਲਈ ਲੱਗੇ ਹੋਏ ਸਨ.
ਸੈਕੜੇ ਤਿੱਬਤੀਆਂ ਨੇ ਰਾਜਘਾਟ ਤੋਂ ਜੰਤਰ ਮੰਤਰ ਤੱਕ ਮਸ਼ਾਲ ਦੌੜ ਕੱਢੀ. ਰਾਜਘਾਟ ਵਿੱਚ ਧਾਰਮਿਕ ਪ੍ਰਾਰਥਨਾ ਦੇ ਬਾਅਦ ਮਸ਼ਾਲ ਜਲਾਈ ਗਈ ਅਤੇ ਅਨੇਕ ਤਿੱਬਤੀਆਂ ਨੇ ਸਹੁੰ ਚੁੱਕੀ ਕਿ ਤਿੱਬਤ ਅਤੇ ਮਾਨਵਤਾ ਦੀ ਆਜਾਦੀ ਨੂੰ ਪ੍ਰਦਰਸ਼ਿਤ ਕਰਨ ਵਾਲੀ ਇਹ ਮਸ਼ਾਲ ਮੱਚਦੀ ਰਹੇਗੀ.
ਵਿਰੋਧ ਪ੍ਰਦਰਸ਼ਨ ਕਰਨ ਵਾਲੀ ਤਿੱਬਤ ਏਕਤਾ ਸੰਮਤੀ ਦੇ ਬੁਲਾਰੇ ਸੈਤੇਨ ਨੋਰਬੂ ਨੇ ਕਿਹਾ ਕਿ ਸਖ਼ਤ ਸੁਰੱਖਿਆ ਵਿੱਚ ਹੋਣ ਦੇ ਕਾਰਣ ਅਧਿਕਾਰਕ ਰਿਲੈ ਓਲੰਪਿਕ ਦੀ ਭਾਵਨਾ ਨੂੰ ਘੱਟ ਕਰਦੀ ਹੈ. ਇਸ ਲਈ ਅਸੀਂ ਓਲੰਪਿਕ ਦੀ ਮੂਲ ਵਿਚਾਰਧਾਰਾ ਨੂੰ ਜੀਵਤ ਕਰਨ ਦੇ ਲਈ ਸਮਾਂਤਰ ਰਿਲੈ ਕੱਢੀ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਦੇਸ਼ ਦੇ ਸਰਵ ਸ਼੍ਰੇਸ਼ਠ ਸੱਜੇ ਹੱਥ ਦੇ ਆਫ ਬ੍ਰੇਕ ਸਪਿੰਨਰ ਅਤੇ ਭਾਰਤੀ ਕ੍ਰਿਕਟ ਟੀਮ ਦੇ ਉੱਭਰਦੇ ਅਤੇ ਵਿਵਾਦਾਂ ਤੋਂ ਹਾਲ ਹੀ ਵਿਚ ... |
| |
|
|
|
|
 | | PR |
| | |
| |
|
|
|
|
|
| ਵਪਾਰ ਖਬਰਾਂ - ਜਪਾਨ ਦੀ ਕਾਰ ਕੰਪਨੀ ਟੋਆਇਟਾ ਮੋਟਰ ਕਾਰਪ ਭਾਰਤ 'ਚ ਅਪਣਾ ਦੂਸਰਾ ਕਾਰਖਾਨਾ ਸਥਾਪਤ ਕਰੇਗੀ.ਕੰਪਨੀ ਇਸ ਵਿੱਚ 35 ਕਰੋੜ ਅਮਰੀਕੀ ਡਾਲਰ ਜਾਂ ਲੱਗਭਗ 1400 ਕਰੋੜ ਰੁੱਪਏ ਨਿਵੇਸ਼ |
| |
|
|
|
|
|
|
|