|
| ਦਿੱਲੀ 'ਚ ਮਸ਼ਾਲ ਰਿਲੈ ਸ਼ਾਂਤੀਪੂਰਨ ਸੰਪੰਨ |
| ਨਵੀਂ ਦਿੱਲੀ (ਭਾਸ਼ਾ), 17 ਅਪ੍ਰੈਲ 2008 ( 17:44 IST ) | |
ਬੀਜ਼ਿੰਗ ਓਲੰਪਿਕ ਮਸ਼ਾਲ ਰਿਲੈ ਅੱਜ ਇੱਥੇ ਪ੍ਰਦਰਸ਼ਨਕਾਰੀ ਤਿੱਬਤੀਆਂ ਦੇ ਵਿਰੋਧ ਵਿੱਚ ਇਤਿਹਾਸਕ ਰਾਜਪਥ 'ਤੇ ਲੱਗਭਗ 2-3 ਕਿਲੋਮੀਟਰ ਦੀ ਮਸ਼ਾਲ ਰਿਲੇ ਰਾਏਸੀਨਾ ਹਿਲ ਤੋਂ ਸ਼ੁਰੂ ਹੋਈ ਅਤੇ ਸ਼ਾਂਤੀ ਪੂਰਨ ਢੰਗ ਦੇ ਨਾਲ ਸੰਪੰਨ ਹੋ ਗਈ.
ਇੱਥੇ ਸ਼ੁਰੂ ਹੋਈ ਓਲੰਪਿਕ ਮਸ਼ਾਲ ਰਿਲੇ ਦੀ ਸੁਰੱਖਿਆ ਦੇ ਲਈ ਕਾਫ਼ੀ ਪ੍ਰਬੰਧ ਕੀਤੇ ਗਏ ਸਨ ਅਤੇ ਸਾਬਕਾ ਪਹਿਲਵਾਨ ਸਤਪਾਲ ਮਸ਼ਾਲ ਦੇ ਪਹਿਲੇ ਵਾਹਕ ਸਨ.
ਜਾਣਕਾਰੀ ਮੁਤਾਬਕ ਮਸ਼ਾਲ ਨੂੰ ਰਾਏਸਿਨਾ ਹਿਲ ਵਿੱਚ ਭਾਰਤੀ ਓਲੰਪਿਕ ਸੰਘ ਦੇ ਪ੍ਰਧਾਨ ਸੁਰੇਸ਼ ਕਲਮਾੜੀ ਨੇ ਪ੍ਰਜੱਵਲਿਤ ਕੀਤਾ. ਮਸ਼ਾਲ ਦੌੜ ਵਿੱਚ 70 ਹਸਤੀਆਂ ਹਿੱਸਾ ਲੈ ਰਹੀਆਂ ਹਨ ਅਤੇ ਇੰਡੀਆ ਗੇਟ ਵੱਲ ਜਾਂਦੇ ਹੋਏ ਮਸ਼ਾਲ ਸਾਰੇ ਹਿੱਸਾ ਲੈਣ ਵਾਲਿਆਂ ਦੇ ਹੱਥਾਂ ਵਿੱਚੋਂ ਗੁਜਰੇਗੀ.
ਮਸ਼ਾਲ ਫੜ੍ਹਨ ਵਾਲਿਆਂ ਵਿੱਚ ਬਾਲੀਵੁੱਡ ਅਭਿਨੇਤਾ ਆਮਿਰ ਖ਼ਾਨ, ਸੈਫ ਅਲੀ ਖ਼ਾਨ, ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਜਫ਼ਰ ਇਕਬਾਲ, ਪੀਟੀ ਊਸ਼ਾ, ਲਿਏਂਡਰ ਪੇਸ, ਭੁਪਤੀ, ਧਨਰਾਜ ਪਿੱਲੇ, ਸਾਬਕਾ ਹਾਕੀ ਖਿਡਾਰੀ ਅਸਲਮ ਸ਼ੇਰ ਖ਼ਾਨ, ਟੈਨਿਸ ਖਿਡਾਰੀ ਲਿਏਂਡਰ ਪੇਸ ਅਤੇ ਮੁੱਕੇਬਾਜ਼ ਅਖਿਲ ਕੁਮਾਰ ਆਦਿ ਸ਼ਾਮਲ ਹਨ.
ਇਸ ਮੌਕੇ ਉੱਤੇ ਖੇਡ ਅਤੇ ਯੁਵਕ ਮਾਮਲਿਆਂ ਦੇ ਮੰਤਰੀ ਐੱਮ ਐੱਸ ਗਿੱਲ ਨੇ ਕਿਹਾ ਕਿ ਹੋਣ ਵਾਲੀ ਓਲੰਪਿਕ ਵਿੱਚ ਭਾਰਤੀ ਖਿਡਾਰੀ ਜਿੱਤਕੇ ਮੁੜ੍ਹਨ ਕਿਉਂਕਿ ਉਹਨਾਂ ਨੇ ਚੀਨੀ ਮੰਤਰੀ ਦੇ ਨਾਲ ਜਿੱਤਣ ਦਾ ਵਾਅਦਾ ਕੀਤਾ ਹੈ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਦੇਸ਼ ਦੇ ਸਰਵ ਸ਼੍ਰੇਸ਼ਠ ਸੱਜੇ ਹੱਥ ਦੇ ਆਫ ਬ੍ਰੇਕ ਸਪਿੰਨਰ ਅਤੇ ਭਾਰਤੀ ਕ੍ਰਿਕਟ ਟੀਮ ਦੇ ਉੱਭਰਦੇ ਅਤੇ ਵਿਵਾਦਾਂ ਤੋਂ ਹਾਲ ਹੀ ਵਿਚ ... |
| |
|
|
|
|
 | | PR |
| | |
| |
|
|
|
|
|
| ਵਪਾਰ ਖਬਰਾਂ - ਜਪਾਨ ਦੀ ਕਾਰ ਕੰਪਨੀ ਟੋਆਇਟਾ ਮੋਟਰ ਕਾਰਪ ਭਾਰਤ 'ਚ ਅਪਣਾ ਦੂਸਰਾ ਕਾਰਖਾਨਾ ਸਥਾਪਤ ਕਰੇਗੀ.ਕੰਪਨੀ ਇਸ ਵਿੱਚ 35 ਕਰੋੜ ਅਮਰੀਕੀ ਡਾਲਰ ਜਾਂ ਲੱਗਭਗ 1400 ਕਰੋੜ ਰੁੱਪਏ ਨਿਵੇਸ਼ |
| |
|
|
|
|
|
|
|