|
| ਮਸ਼ਾਲ ਰਿਲੇ:ਦਿੱਲੀ 'ਚ ਸੁਰੱਖਿਆ ਦੇ ਸਖਤ ਪ੍ਰਬੰਧ |
| ਨਵੀਂ ਦਿੱਲੀ (ਭਾਸ਼ਾ), 17 ਅਪ੍ਰੈਲ 2008 ( 11:41 IST ) | |
ਰਾਸ਼ਟਰੀ ਰਾਜਧਾਨੀ 'ਚ ਅੱਜ ਓਲੰਪਿਕ ਮਸ਼ਾਲ ਰਿਲੇ ਦੇ ਆਯੋਜਨ ਦੇ ਮੱਦੇਨਜ਼ਰ ਸੁਰੱਖਿਆ ਤਗੜੇ ਬੰਦੋਬਸਤ ਕੀਤੇ ਗਏ ਹਨ ਅਤੇ ਤਿੱਬਤੀ ਪ੍ਰਦਰਸ਼ਨਕਾਰੀਆਂ ਦੇ ਆਯੋਜਨ ਨੂੰ ਰੋਕਣ ਦੇ ਕਿਸੇ ਵੀ ਯਤਨ ਨੂੰ ਨਾਕਾਮ ਕਰਨ ਲਈ ਪੂਰੇ ਮੱਧ ਦਿੱਲੀ ਖੇਤਰ ਦੀ ਛਾਉਣੀ 'ਚ ਤਬਦੀਲ ਕਰ ਦਿੱਤਾ ਗਿਆ ਹੈ.
ਮੱਧ ਦਿੱਲੀ ਸਥਿੱਤ ਪੰਚਤਾਰਾ ਹੋਟਲ ਲੀ ਮੈਰੀਡਿਯਨ 'ਚ ਮਸ਼ਾਲ ਨੂੰ ਰੱਖਿਆ ਗਿਆ ਹੈ ਅਤੇ ਉਸ ਦੇ ਨਜ਼ਦੀਕ ਵੱਡੀ ਸੰਖਿਆ 'ਚ ਤੁਰੰਤ ਕਾਰਵਾਈ ਬਲ ਸਮੇਤ ਰਾਈਫਲਾਂ ਨਾਲ ਲੈਸ ਸੁਰੱਖਿਆ ਬਲਾਂ ਨੂੰ ਤਾਇਨਾਤ ਕੀਤਾ ਗਿਆ ਹੈ,ਹਾਲਾਂਕਿ ਤਿੱਬਤੀਆਂ ਨੇ ਬੀਤੀ ਦੇਰ ਰਾਤੀ ਹੋਟਲ ਦੇ ਨਜ਼ਦੀਕ ਪ੍ਰਦਰਸ਼ਨ ਕੀਤਾ ਸੀ.
ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਕੁੱਲ ਮਿਲਾ ਕੇ 15 ਹਜ਼ਾਰ ਅਰਧ ਸੈਨਿਕ ਬਲਾਂ ਅਤੇ ਪੁਲਿਸ ਕਰਮੀਆਂ ਨੂੰ ਸ਼ਹਿਰ ਭਰ 'ਚ ਤਾਇਨਾਤ ਕੀਤਾ ਗਿਆ ਹੈ.
ਮਸ਼ਾਲ ਰਿਲੇ ਦੇ ਨਿਰਧਾਰਿਤ ਰਾਜਪਥ 'ਤੇ ਅਵਰੋਧਕ ਲਗਾਏ ਗਏ ਹਨ ਅਤੇ ਇਸ ਮਾਰਗ 'ਤੇ ਓਲੰਪਿਕ ਮਸ਼ਾਲ ਰਿਲੇ ਨੂੰ ਰੋਕਣ ਦੇ ਤਿੱਬਤੀ ਪ੍ਰਦਰਸ਼ਨਕਾਰੀਆਂ ਦੇ ਕਿਸੇ ਵੀ ਯਤਨ ਨੂੰ ਨਾਕਾਮ ਕਰਨ ਲਈ ਸੁਰੱਖਿਆ ਬਲ ਸਖਤ ਨਜ਼ਰ ਰੱਖ ਰਹੇ ਹਨ.
ਇੱਥੇ ਚੀਨੀ ਦੂਤਾਵਾਸ ਦੀ ਸੁਰੱਖਿਆ ਦੇ ਵੀ ਸਖਤ ਬੰਦੋਬਸਤ ਕੀਤੇ ਗਏ ਹਨ,ਜਿੱਥੇ ਪਿੱਛਲੇ ਕਈ ਦਿਨਾਂ 'ਚ ਤਿੱਬਤੀ ਪ੍ਰਦਰਸ਼ਨਕਾਰੀ ਕਈ ਵਾਰ ਪ੍ਰਦਰਸ਼ਨ ਕਰ ਚੁੱਕੇ ਹਨ.ਸਹਿਰ ਦੇ ਹੋਰ ਭਾਗਾਂ 'ਚ ਵੀ ਸੈਂਕੜਿਆਂ ਪੁਲਿਸ ਕਰਮੀ ਨਜ਼ਰ ਰੱਖੇ ਹੋਏ ਹਨ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਦੇਸ਼ ਦੇ ਸਰਵ ਸ਼੍ਰੇਸ਼ਠ ਸੱਜੇ ਹੱਥ ਦੇ ਆਫ ਬ੍ਰੇਕ ਸਪਿੰਨਰ ਅਤੇ ਭਾਰਤੀ ਕ੍ਰਿਕਟ ਟੀਮ ਦੇ ਉੱਭਰਦੇ ਅਤੇ ਵਿਵਾਦਾਂ ਤੋਂ ਹਾਲ ਹੀ ਵਿਚ ... |
| |
|
|
|
|
 | | PR |
| | |
| |
|
|
|
|
|
| ਵਪਾਰ ਖਬਰਾਂ - ਜਪਾਨ ਦੀ ਕਾਰ ਕੰਪਨੀ ਟੋਆਇਟਾ ਮੋਟਰ ਕਾਰਪ ਭਾਰਤ 'ਚ ਅਪਣਾ ਦੂਸਰਾ ਕਾਰਖਾਨਾ ਸਥਾਪਤ ਕਰੇਗੀ.ਕੰਪਨੀ ਇਸ ਵਿੱਚ 35 ਕਰੋੜ ਅਮਰੀਕੀ ਡਾਲਰ ਜਾਂ ਲੱਗਭਗ 1400 ਕਰੋੜ ਰੁੱਪਏ ਨਿਵੇਸ਼ |
| |
|
|
|
|
|
|
|