ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਰਾਸ਼ਟਰੀ
ਨਹਿਰ 'ਚ ਡਿੱਗੀ ਬੱਸ, 44 ਮਰੇ
ਬੜੌਦਾ, 16 ਅਪ੍ਰੈਲ 2008   ( 10:02 IST )
ਅੱਜ ਸਵੇਰੇ ਇੱਥੋਂ ਕਰੀਬਨ 60 ਕਿਲੋਮੀਟਰ ਦੂਰ ਬੋਡੇਲੀ ਦੇ ਨੇੜੇ ਗੁਜਰਾਤ ਸੂਬੇ ਵਿੱਚ ਸੰਭਵਤ ਇਸ ਸਾਲ ਦਾ ਸਭ ਤੋਂ ਵੱਡਾ ਸੜਕ ਹਾਦਸਾ ਉਸ ਵੇਲੇ ਹੋਇਆ, ਜਦੋਂ ਰਾਜ ਟਰਾਂਸਪੋਰਟ ਨਿਗਮ ਦੀ ਬੱਸ ਰੈਲਿੰਗ ਤੋੜਦੀ ਹੋਈ ਬਾਗਪੁਰਾ-ਬੜੌਦਾ ਦੇ ਮਾਰਗ ਉੱਤੇ ਪੈਣ ਵਾਲੀ ਇੱਕ ਵੱਡੀ ਨਹਿਰ ਵਿੱਚ ਜਾ ਡਿੱਗੀ.

ਇਸ ਹਾਦਸੇ ਵਿੱਚ ਮਰਨ ਵਾਲਿਆਂ ਦੀ ਸੰਖਿਆ 44 ਦੇ ਕਰੀਬ ਦੱਸੀ ਜਾ ਰਹੀ ਹੈ ਅਤੇ ਮਰਨ ਵਾਲਿਆਂ ਦੇ ਵਿੱਚ ਸਕੂਲੀ ਬੱਚਿਆਂ ਦੀ ਸੰਖਿਆ ਬਹੁਤ ਜਿਆਦਾ ਹੈ. ਇਸਦੇ ਇਲਾਵਾ ਤਿੰਨ ਚਾਰ ਬੱਚਿਆਂ ਨੂੰ ਸੁਰੱਖਿਅਤ ਬਾਹਰ ਕੱਢਣ ਦੀ ਸੂਚਨਾ ਵੀ ਪ੍ਰਾਪਤ ਹੋਈ ਹੈ.

ਸੂਤਰਾਂ ਦੇ ਮੁਤਾਬਕ ਇਹ ਬੱਸ ਬਾਗਪੁਰਾ ਤੋਂ ਬੜੌਦਾ ਜਾ ਰਹੀ ਸੀ ਕਿੰਤੂ ਬੱਸ ਰਾਸਤੇ ਵਿੱਚ ਪੈਣ ਵਾਲੇ ਬੋਡੇਲੀ ਕਸਬੇ ਦੇ ਨੇੜੇ ਦੀ ਲੰਘਣ ਵਾਲੀ ਨਰਮਦਾ ਨਹਿਰ ਵਿੱਚ ਡਿੱਗੀ.

ਸੂਤਰਾਂ ਦੇ ਦੱਸਣ ਮੁਤਾਬਕ ਸਵੇਰੇ ਸੈਰ ਕਰਨ ਨਿਕਲੇ ਲੋਕਾਂ ਦੀ ਨਜ਼ਰ ਟੁੱਟੀ ਪੁੱਲ ਦੀ ਰੈਲਿੰਗ 'ਤੇ ਪਈ ਤਾਂ ਵੇਖਿਆ ਕਿ ਬੱਸ ਨਹਿਰ ਵਿੱਚ ਡਿੱਗੀ ਹੋਈ ਹੈ.

ਇਸਦੇ ਬਾਅਦ ਕਸਬੇ ਵਿੱਚ ਹਲਚਲ ਮੱਚ ਗਈ, ਲੋਕ ਬੱਸ ਯਾਤਰੀਆਂ ਨੂੰ ਕੱਢਣ ਦੇ ਲਈ ਘਟਨਾ ਸਥਲ 'ਤੇ ਪਹੁੰਚੇ.

ਸੂਤਰਾਂ ਦੇ ਮੁਤਾਬਕ ਬੱਸ ਦੇ ਵਿੱਚ ਸੱਠ ਦੇ ਕਰੀਬ ਯਾਤਰੀ ਦੱਸੇ ਜਾ ਰਹੇ ਹਨ ਜਦੋਂਕਿ ਹੁਣ ਤੱਕ ਕਰੀਬਨ 44 ਲੋਕਾਂ ਦੀਆਂ ਲਾਸ਼ਾਂ ਅਤੇ ਤਿੰਨ ਬੱਚਿਆਂ ਨੂੰ ਸੁਰੱਖਿਆ ਕੱਢ ਲਿਆ ਗਿਆ ਹੈ. 5ਵੀਂ ਤੋਂ 11ਵੀਂ ਜਮਾਤ ਤੱਕ ਦੇ ਵਿੱਦਿਆਰਥੀ ਬੱਸ ਵਿੱਚ ਸਵਾਰ ਸਨ ਜੋਇ ਪੇਪਰ ਦੇਣ ਦੇ ਲਈ ਜਾ ਰਹੇ ਹਨ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਬੜੌਦਾ ਬੱਸ ਹਾਦਸੇ ਦੀ ਜਾਂਚ ਦੇ ਆਦੇਸ਼
ਰਾਹੁਲ ਨਿਕਲੇ ਯਾਤਰਾ 'ਤੇ
ਇੰਦਰਾ ਦੇ ਹਤਿਆਰੇ ਦੀ ਪ੍ਰਸ਼ੰਸਾ,ਭਾਰਤ ਨਾਖੁਸ਼
ਉੱਤਰ ਪ੍ਰਦੇਸ਼ 'ਚ ਬਣੇਗਾ ਨਵਾਂ ਜਿਲ੍ਹਾ:ਮਾਇਆਵਤੀ
ਇੱਕ ਮਹੀਨੇ 'ਚ ਖ਼ਤਮ ਹੋਵੇਗਾ ਰਾਜਤੰਤਰ : ਪ੍ਰਚੰਡ
ਕਾਂਗਰਸ 'ਚੋਂ ਬਾਹਰ ਭਜਨ ਲਾਲ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਦੇਸ਼ ਦੇ ਸਰਵ ਸ਼੍ਰੇਸ਼ਠ ਸੱਜੇ ਹੱਥ ਦੇ ਆਫ ਬ੍ਰੇਕ ਸਪਿੰਨਰ ਅਤੇ ਭਾਰਤੀ ਕ੍ਰਿਕਟ ਟੀਮ ਦੇ ਉੱਭਰਦੇ ਅਤੇ ਵਿਵਾਦਾਂ ਤੋਂ ਹਾਲ ਹੀ ਵਿਚ ...
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਵੱਡੇ ਸ਼ਹਿਰਾਂ ਵਿੱਚ ਤੇਜ ਰਫ਼ਤਾਰ ਨਾਲ ਜਿੰਦਗੀ ਜੀਣ ਵਾਲੇ ਲੋਕ ਨਾ ਕੇਵਲ ਤਨਾਅਗ੍ਰਸਤ ਰਹਿੰਦੇ ਹਨ, ਬਲਕਿ ਉਹਨਾਂ ਦੇ ਆਪਸੀ ਰਿਸ਼ਤੇ....
ਡਾਨ ਤੋਂ ਇਨਸਾਨ ਤੱਕ 'ਡਾਨ ਮੁਥੁਸਵਾਮੀ'
ਵਨ ਫਾਈਨ ਮੰਡੇ
ਖਬਰਾਂ
ਵਪਾਰ ਖਬਰਾਂ - ਜਪਾਨ ਦੀ ਕਾਰ ਕੰਪਨੀ ਟੋਆਇਟਾ ਮੋਟਰ ਕਾਰਪ ਭਾਰਤ 'ਚ ਅਪਣਾ ਦੂਸਰਾ ਕਾਰਖਾਨਾ ਸਥਾਪਤ ਕਰੇਗੀ.ਕੰਪਨੀ ਇਸ ਵਿੱਚ 35 ਕਰੋੜ ਅਮਰੀਕੀ ਡਾਲਰ ਜਾਂ ਲੱਗਭਗ 1400 ਕਰੋੜ ਰੁੱਪਏ ਨਿਵੇਸ਼
ਅੱਗੇ ਪੜ੍ਹੋ|ਹੋਰ ਵੀ...