ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਰਾਸ਼ਟਰੀ
ਕਾਪੀਰਾਈਟ ਉਲੰਘਣ ਮਾਮਲੇ 'ਚ ਖਾਨ ਨੂੰ ਸਨਮਾਨ
ਨਵੀਂ ਦਿੱਲੀ (ਭਾਸ਼ਾ), ਮੰਗਲਵਾਰ, 15 ਅਪ੍ਰੈਲ 2008   ( 18:12 IST )
ਰਾਸ਼ਟਰੀ ਰਾਜਧਾਨੀ ਦੀ ਇੱਕ ਅਦਾਲਤ ਨੇ ਬਾਲੀਵੁੱਡ ਅਭਿਨੇਤਾ ਅਤੇ ਨਿਰਮਾਤਾ ਅਮਿਰ ਖਾਨ ਦੇ ਖਿਲਾਫ਼ ਉਨ੍ਹਾਂ ਦੀ ਫ਼ਿਲਮ ਲਗਾਨ ਦ ਏ ਕਾਪੀਰਾਈਟ ਉਲੰਘਣ ਦੇ ਸੱਤ ਸਾਲ ਪੁਰਾਣੇ ਮਾਮਲੇ 'ਚ ਗਵਾਹੀ ਦੇਣ ਦੇ ਲਈ ਸੰਮਨ ਜ਼ਾਰੀ ਕੀਤਾ ਹੈ.

ਮਟ੍ਰੋਪੋਲਿਟਨ ਮੈਜਿਸਟ੍ਰੇਟ ਜਗਦੀਸ਼ ਕੁਮਾਰ ਨੇ ਅੱਜ ਆਪਣੇ ਆਦੇਸ਼ 'ਚ ਕਿਹਾ ਕਿ ਕਾਪੀਰਾਈਤ ਕਾਨੂੰਨ ਮਾਮਲੇ 'ਚ ਗਵਾਹ ਅਮਿਰ ਖਾਨ ਅੱਜ ਅਦਾਲਤ 'ਚ ਮੌਜੂਦ ਹੋਣ 'ਚ ਅਸਫਲ ਰਹੇ,ਇਸ ਲਈ ਮੈਂ ਅਗਲੇ ਸਾਲ 10 ਫ਼ਰਵਰੀ ਨੂੰ ਅਦਾਲਤ 'ਚ ਮੌਜੂਦ ਹੋਣ ਲਈ ਉਨ੍ਹਾਂ ਨੂੰ ਸੰਮਨ ਜ਼ਾਰੀ ਕਰਦਾ ਹਾਂ.

ਇਹ ਮਾਮਲਾ 22 ਜੂਨ 2001 ਨੂੰ ਦਿੱਲੀ ਪੁਲਿਸ ਵੱਲੋਂ ਲਾਜਪਤ ਰਾਏ ਮਾਰਕਿਟ ਸਥਿੱਤ ਰਿਸ਼ਭ ਚਾਵਲਾ ਦੀ ਦੁਕਾਨ 'ਤੇ ਮਾਰੇ ਗਏ ਛਾਪੇ 'ਚ ਲਗਾਨ ਦੀ ਸੱਤ ਅਤੇ ਗਦਰ ਦੀਆਂ 34 ਵੀਸੀਡੀ ਦੀ ਬਰਾਮਦਗੀ ਨਾਲ ਜੁੜਿਆ ਹੈ.

ਸ਼ਿਕਾਇਤਕਰਤਾ ਅਨਿਲ ਮਲਹੋਤਰਾ ਨੇ ਕਿਹਾ ਹੈ ਕਿ ਉਨ੍ਹਾਂ ਕੋਲ ਇਨ੍ਹਾਂ ਦੋ ਬਾਲੀਵੁੱਡ ਫ਼ਿਲਮਾਂ ਦਾ ਕਾਪੀਰਾਈਟ ਹੈ.ਖਾਨ ਮਾਮਲੇ 'ਚ ਗਵਾਹ ਬਣੇ ਹਨ ਕਿਉਂਕਿ ਫ਼ਿਲਮ ਲਗਾਨ ਉਨ੍ਹਾਂ ਦੇ ਬੈਨਰ ਮੇਸਰਜ਼ ਅਮਿਰ ਪ੍ਰੋਡਕਸ਼ਨ ਪ੍ਰਾਈਵੇਟ ਲਿ.ਦੇ ਤਹਿਤ ਬਣਾਈ ਗਈ ਹੈ.ਪੁਲਿਸ ਨੇ ਕਾਪੀਰਾਈਟ ਕਾਨੂੰਨ ਦੀ ਧਾਰਾ 63 ਦੇ ਤਹਿਤ ਚਾਵਲਾ ਦੇ ਖਿਲਾਫ਼ ਪ੍ਰਾਥਮਿਕੀ ਦਰਜ਼ ਕੀਤੀ ਹੈ.

(ਸਰੋਤ - ਵੈਬ ਦੁਨੀਆ)
 
ਹੋਰ ਵੀ...
ਸੋਨੀਆ ਦਾ ਸਮਰੱਥਨ ਨਹੀਂ : ਸੰਗਮਾ
ਪ੍ਰਣਬ ਨੇ ਰਾਹੁਲ ਦਾ ਕੀਤਾ ਸਮੱਰਥਨ
ਉਲਫ਼ਾ ਦੇ ਤਿੰਨ ਉੱਗਰਵਾਦੀ ਗ੍ਰਿਫ਼ਤਾਰ
ਗੁੱਸਾ ਲੈਕੇ ਨਹੀਂ ਚੱਲਦਾ ਗਾਂਧੀ ਪਰਿਵਾਰ : ਗਾਂਧੀ
ਨਲਿਨੀ ਨਾਲ ਕੀਤੀ ਸੀ ਮੁਲਾਕਾਤ : ਪ੍ਰਿਅੰਕਾ
ਕਟਾਰਾ ਵੱਲੋਂ ਹਵਾਈ ਟਿਕਟ ਜ਼ਾਰੀ ਕਰਨ ਦੀ ਅਪੀਲ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਦੇਸ਼ ਦੇ ਸਰਵ ਸ਼੍ਰੇਸ਼ਠ ਸੱਜੇ ਹੱਥ ਦੇ ਆਫ ਬ੍ਰੇਕ ਸਪਿੰਨਰ ਅਤੇ ਭਾਰਤੀ ਕ੍ਰਿਕਟ ਟੀਮ ਦੇ ਉੱਭਰਦੇ ਅਤੇ ਵਿਵਾਦਾਂ ਤੋਂ ਹਾਲ ਹੀ ਵਿਚ ...
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਵੱਡੇ ਸ਼ਹਿਰਾਂ ਵਿੱਚ ਤੇਜ ਰਫ਼ਤਾਰ ਨਾਲ ਜਿੰਦਗੀ ਜੀਣ ਵਾਲੇ ਲੋਕ ਨਾ ਕੇਵਲ ਤਨਾਅਗ੍ਰਸਤ ਰਹਿੰਦੇ ਹਨ, ਬਲਕਿ ਉਹਨਾਂ ਦੇ ਆਪਸੀ ਰਿਸ਼ਤੇ....
ਡਾਨ ਤੋਂ ਇਨਸਾਨ ਤੱਕ 'ਡਾਨ ਮੁਥੁਸਵਾਮੀ'
ਵਨ ਫਾਈਨ ਮੰਡੇ
ਖਬਰਾਂ
ਵਪਾਰ ਖਬਰਾਂ - ਜਪਾਨ ਦੀ ਕਾਰ ਕੰਪਨੀ ਟੋਆਇਟਾ ਮੋਟਰ ਕਾਰਪ ਭਾਰਤ 'ਚ ਅਪਣਾ ਦੂਸਰਾ ਕਾਰਖਾਨਾ ਸਥਾਪਤ ਕਰੇਗੀ.ਕੰਪਨੀ ਇਸ ਵਿੱਚ 35 ਕਰੋੜ ਅਮਰੀਕੀ ਡਾਲਰ ਜਾਂ ਲੱਗਭਗ 1400 ਕਰੋੜ ਰੁੱਪਏ ਨਿਵੇਸ਼
ਅੱਗੇ ਪੜ੍ਹੋ|ਹੋਰ ਵੀ...