ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਰਾਸ਼ਟਰੀ
ਭਾਰਤ,ਬੰਗਲਾਦੇਸ਼ 'ਚ ਰੇਲ ਸੰਪਰਕ ਬਹਾਲ
ਕਲਕੱਤਾ (ਭਾਸ਼ਾ), ਸੋਮਵਾਰ, 14 ਅਪ੍ਰੈਲ 2008   ( 17:09 IST )
ਭਾਰਤ ਅਤੇ ਬਗਲਾਦੇਸ਼ ਵਿੱਚ ਚਾਰ ਦਹਾਕੇ ਬਾਅਦ ਰੇਲ ਸੰਪਰਕ ਬਹਾਲ ਹੋ ਗਿਆ ਹੈ.ਕਲਕੱਤਾ ਢਾਕਾ ਮੈਤਰੀ ਐਕਸਪ੍ਰੈਸ ਅੱਜ ਬੰਗਾਲੀ ਨਵੇਂ ਸਾਲ 'ਤੇ ਦੋਨੋਂ ਪਾਸੇ ਦੇ ਲੋਕਾਂ ਨੂੰ ਇੱਕ ਦੂਸਰੇ ਦੇ ਨਜ਼ਦੀਕ ਲਿਆਉਣ ਦੇ ਮਕਸਦ ਨਾਲ ਇੱਥੇ ਆਪਣੀ ਪਹਿਲੀ ਢਾਕਾ ਯਾਤਰਾ 'ਤੇ ਰਵਾਨਾ ਹੋ ਗਈ.

ਵਿਦੇਸ਼ ਮੰਤਰੀ ਪ੍ਰਣਬ ਮੁਖਰਜ਼ੀ ਨੇ ਇਸ ਟ੍ਰੇਨ ਨੂੰ ਰਵਾਨਾ ਕੀਤਾ.ਨਾਦੀਆ ਜਿਲ੍ਹੇ 'ਚ ਬੰਗਲਾਦੇਸ਼ੀ ਸ਼ਰਣਾਰਥੀਆਂ ਦੇ ਮੁੜਵਸੇਵੇ ਦੀ ਮੰਗ ਕਰ ਰਹੇ ਕੁੱਝ ਲੋਕਾਂ ਦੁਆਰਾ ਪਟਰੀਆਂ 'ਤੇ ਆ ਜਾਣ ਕਾਰਣ ਟ੍ਰੇਨ ਨੂੰ ਕੁੱਝ ਸਮੇਂ ਲਈ ਰੋਕਣਾ ਪਿਆ.

ਫੁੱਲਾਂ ਨਾਲ ਸਜੀ ਇਸ ਟ੍ਰੇਨ ਨੇ ਆਪਣੀ ਇਤਿਹਾਸਕ ਯਾਤਰਾ ਦੀ ਸ਼ੁਰੂਆਤ ਸਵੇਰੇ ਸਵਾ ਦਸ ਵੱਜੇ ਕਲਕੱਤਾ ਸਟੇਸ਼ਨ ਤੋਂ ਕੀਤੀ,ਜੋ ਢਾਕਾ ਛਾਉਣੀ ਸਟੇਸ਼ਨ ਤੱਕ ਜਾਵੇਗੀ.ਮੁਖਰਜ਼ੀ ਨੇ ਬੰਗਲਾ ਨਵੇਂ ਸਾਲ ਪੋਈਲਾ ਵੈਸਾਖ 'ਤੇ ਰਿਮੋਟ ਕੰਟਰੋਲ ਦੇ ਜ਼ਰੀਏ ਟ੍ਰੇਨ ਨੂੰ ਰਵਾਨਾ ਹੋਣ ਦਾ ਸਿਗਨਲ ਦਿੱਤਾ.ਇਸ ਮੌਕੇ 'ਤੇ ਰੇਲ ਮੰਤਰੀ ਲਾਲੂ ਪ੍ਰਸ਼ਾਦ ਅਤੇ ਹੋਰ ਲੋਕ ਵੀ ਮੌਜੂਦ ਸਨ.

ਛੇ ਡਿੱਬਿਆਂ ਵਾਲੀ ਇਹ ਟ੍ਰੇਨ ਕਲਕੱਤਾ ਅਤੇ ਢਾਕਾ ਛਾਉਣੀ ਵਿੱਚ ਹਫ਼ਤੇ 'ਚ ਦੋ ਵਾਰ ਚੱਲੇਗੀ.ਇਹ ਕਲਕੱਤਾ ਤੋਂ ਸ਼ਨੀਵਾਰ ਅਤੇ ਐਤਵਾਰ ਨੂੰ ਸਵੇਰੇ ਸੱਤ ਵੱਜ ਕੇ ਦਸ ਮਿੰਟ 'ਤੇ ਚੱਲੇਗੀ ਅਤੇ ਰਾਤ ਸਾਢੇ ਦਸ ਵੱਜੇ ਢਾਕਾ ਪਹੁੰਚੇਗੀ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਰਾਹੁਲ ਨੂੰ ਪਿਤਾ ਵਾਲੇ ਸਾਰੇ ਗੁਣ : ਅਰਜੁਨ
ਪ੍ਰਦਰਸ਼ਨਕਾਰੀਆਂ ਨੇ ਰੋਕਿਆ ਮੈਤਰੀ ਐਕਸਪ੍ਰੈਸ ਨੂੰ
ਹੁਣ ਅੱਠ ਅੰਕਾਂ ਦਾ ਹੋਵੇਗਾ ਪਿਨਕੋਡ
ਚੌਣ ਤੱਕ ਮਹਿੰਗਾਈ 'ਤੇ ਕਾਬੂ:ਅਰਜੁਨ ਸਿੰਘ
ਅੱਠ ਮੰਤਰੀਆਂ ਦੇ ਅਸਤੀਫੇ ਸਵੀਕਾਰ
ਮੈਤਰੀ ਐਕਸਪ੍ਰੈਸ ਮਾਰਗ 'ਤੇ ਬੰਬ ਮਿਲਿਆ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਦੇਸ਼ ਦੇ ਸਰਵ ਸ਼੍ਰੇਸ਼ਠ ਸੱਜੇ ਹੱਥ ਦੇ ਆਫ ਬ੍ਰੇਕ ਸਪਿੰਨਰ ਅਤੇ ਭਾਰਤੀ ਕ੍ਰਿਕਟ ਟੀਮ ਦੇ ਉੱਭਰਦੇ ਅਤੇ ਵਿਵਾਦਾਂ ਤੋਂ ਹਾਲ ਹੀ ਵਿਚ ...
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਸ਼ਹਿਰੀ ਜਿੰਦਗੀ ਦੀ ਝਲਕ 'ਸਿਰਫ਼..'
ਵੱਡੇ ਸ਼ਹਿਰਾਂ ਵਿੱਚ ਤੇਜ ਰਫ਼ਤਾਰ ਨਾਲ ਜਿੰਦਗੀ ਜੀਣ ਵਾਲੇ ਲੋਕ ਨਾ ਕੇਵਲ ਤਨਾਅਗ੍ਰਸਤ ਰਹਿੰਦੇ ਹਨ, ਬਲਕਿ ਉਹਨਾਂ ਦੇ ਆਪਸੀ ਰਿਸ਼ਤੇ....
ਡਾਨ ਤੋਂ ਇਨਸਾਨ ਤੱਕ 'ਡਾਨ ਮੁਥੁਸਵਾਮੀ'
ਵਨ ਫਾਈਨ ਮੰਡੇ
ਖਬਰਾਂ
ਵਪਾਰ ਖਬਰਾਂ - ਜਪਾਨ ਦੀ ਕਾਰ ਕੰਪਨੀ ਟੋਆਇਟਾ ਮੋਟਰ ਕਾਰਪ ਭਾਰਤ 'ਚ ਅਪਣਾ ਦੂਸਰਾ ਕਾਰਖਾਨਾ ਸਥਾਪਤ ਕਰੇਗੀ.ਕੰਪਨੀ ਇਸ ਵਿੱਚ 35 ਕਰੋੜ ਅਮਰੀਕੀ ਡਾਲਰ ਜਾਂ ਲੱਗਭਗ 1400 ਕਰੋੜ ਰੁੱਪਏ ਨਿਵੇਸ਼
ਅੱਗੇ ਪੜ੍ਹੋ|ਹੋਰ ਵੀ...