|
| ਚੌਣ ਤੱਕ ਮਹਿੰਗਾਈ 'ਤੇ ਕਾਬੂ:ਅਰਜੁਨ ਸਿੰਘ |
| ਨਵੀਂ ਦਿੱਲੀ (ਭਾਸ਼ਾ), 14 ਅਪ੍ਰੈਲ 2008 ( 13:01 IST ) | |
ਸੀਨੀਅਰ ਕਾਂਗਰਸ ਨੇਤਾ ਅਤੇ ਮਾਨਵ ਸੰਸਾਧਨ ਵਿਕਾਸ ਮੰਤਰੀ ਅਰਜੁਨ ਸਿੰਘ ਮਹਿੰਗਾਈ ਦੇ ਅਗਾਮੀ ਚੌਣਾਂ 'ਤੇ ਸੰਭਾਵਿਤ ਅਸਰ 'ਤੇ ਚਿੰਤਤ ਹੈ,ਲੇਕਿਨ ਉਨ੍ਹਾਂ ਨੂੰ ਉਮੀਦ ਹੈ ਕਿ ਚੌਣ ਤੱਕ ਮਹਿੰਗਾਈ 'ਤੇ ਕਾਬੂ ਪਾ ਲਿਆ ਜਾਵੇਗਾ.
ਅਰਜੁਨ ਸਿੰਘ ਨੇ ਭਾਸ਼ਾ ਦੇ ਇਸ ਬਾਰੇ 'ਚ ਪੁੱਛੇ ਗਏ ਸੁਆਲ ਦੇ ਜਵਾਬ 'ਚ ਕਿਹਾ ਕਿ ਮਹਿੰਗਾਈ ਦਾ ਅਸਰ ਤਾਂ ਪਵੇਗਾ ਹੀ,ਇਸ ਲਈ ਤਾਂ ਚਿੰਤਾ ਵਿਅਕਤ ਕੀਤੀ ਜਾ ਰਹੀ ਹੈ ਅਤੇ ਕੋਸ਼ਿਸ ਹੋ ਰਹੀ ਹੈ.
ਇਸ ਕਥਨ 'ਤੇ ਕਿ ਕੋਈ ਜਾਦੂ ਦੀ ਛੜੀ ਨਹੀਂ ਹੈ,ਜੋ ਮਹਿੰਗਾਈ 'ਤੇ ਕਾਬੂ ਪਾ ਸਕੇ.ਅਰਜੁਨ ਸਿੰਘ ਦਾ ਜਵਾਬ ਸੀ,ਜਾਦੂ ਦੀ ਛੜੀ ਤਾਂ ਕਿਸੇ ਦੇ ਵੀ ਕੋਲ ਨਹੀਂ ਹੈ 'ਤੇ ਯਤਨ ਤਾਂ ਕਰਨਾ ਹੋਵੇਗਾ.ਸਰਕਾਰ ਯਤਨ ਕਰ ਰਹੀ ਹੈ.ਇਨ੍ਹਾਂ ਦਾ ਅਸਰ ਕੋਈ ਤਿੰਨ ਦਿਨ 'ਚ ਤਾਂ ਹੋ ਨਹੀਂ ਸਕਦਾ.
ਸਿੰਘ ਦੇ ਮੁਤਾਬਕ ਨਵੀਂ ਫਸਲ ਆਉਣ ਵਾਲੀ ਹੈ ਅਤੇ ਸਰਕਾਰੀ ਖਰੀਦ ਦੇ ਨਾਲ ਹੀ ਭੰਡਾਰਨ ਵੱਧੇਗਾ.ਇਸ ਦਾ ਅਸਰ ਕੀਮਤਾਂ 'ਤੇ ਪਵੇਗਾ ਅਤੇ ਚੌਣਾਂ ਤੱਕ ਮਹਿੰਗਾਈ ਦਾ ਮਸਲਾ ਹੱਲ ਹੋ ਸਕਦਾ ਹੈ.
ਪ੍ਰਧਾਨਮੰਤਰੀ ਮਨਮੋਹਨ ਸਿੰਘ ਅਤੇ ਪੀ.ਚਿਦੰਬਰਮ ਵਰਗੇ ਦੋ ਜ਼ਿਆਦਾ ਜਾਣਕਾਰਾਂ ਦੇ ਬਾਵਜੂਦ ਕੀ ਸਰਕਾਰ ਹਾਲਾਤ ਦਾ ਅੰਦਾਜ਼ ਲਗਾਉਣ 'ਚ ਅਸਫਲ ਹੋ ਰਹੀ ਹੈ.ਅਰਜੁਨ ਸਿੰਘ ਅਜਿਹਾ ਨਹੀਂ ਮੰਨਦੇ.ਉਨ੍ਹਾਂ ਦਾ ਕਹਿਣਾ ਸੀ ਕਿ ਅੰਦਾਜ਼ ਵੀ ਸੀ ਅਤੇ ਕਦਮ ਵੀ ਉਠਾਏ ਗਏ,ਪ੍ਰੰਤੂ ਹਾਲਾਤ 'ਤੇ ਹਮੇਸ਼ਾ ਸੰਤੁਲਨ ਨਹੀਂ ਰਹਿੰਦਾ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ..... |
| |
|
|
|
|
 | | PR |
| | | ਯੂ, ਮੀ ਔਰ ਹਮ | | ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ.... |
|
| |
|
|
|
|
|
| ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ.. |
| |
|
|
|
|
|
|
|