|
| ਕ੍ਰੀਮੀ ਲੇਅਰ ਮੁੱਦੇ 'ਤੇ ਹੋਵੇਗਾ ਵਿਚਾਰ : ਸਿੰਘ |
| ਨਵੀਂ ਦਿੱਲੀ (ਭਾਸ਼ਾ), 11 ਅਪ੍ਰੈਲ 2008 ( 15:08 IST ) | |
ਕੇਂਦਰੀ ਮਾਨਵ ਸਂਸਾਧਨ ਵਿਕਾਸ ਮੰਤਰੀ ਅਰਜੁਨ ਸਿੰਘ ਨੇ ਉੱਚ ਸਿੱਖਿਆ ਸੰਸਥਾਵਾਂ 'ਚ ਹੋਰ ਪਿੱਛੜੇ ਵਰਗ ਦੇ ਵਿਦਿਆਰਥੀਆਂ ਨੂੰ ਰਾਖਵਾਂਕਰਨ ਦੇਣ ਨੂੰ ਜਾਇਜ਼ ਠਹਿਰਾਏ ਜਾਣ ਦੇ ਸੁਪਰੀਮ ਕੋਰਟ ਦੇ ਫੈਸਲੇ ਨੂੰ ਇਤਿਹਾਸਕ ਦੱਸਿਆ ਅਤੇ ਕਿਹਾ ਕਿ ਕ੍ਰੀਮੀ ਲੇਅਰ ਨੂੰ ਰਾਖਵਾਂਕਰਨ ਤੋਂ ਅਲੱਗ ਰਖੇ ਜਾਣ ਦੇ ਮੁੱਦੇ 'ਤੇ ਕੈਬਿਨੇਟ ਵਿਚਾਰ ਕਰੇਗਾ.
ਸੁਪਰੀਮ ਕੋਰਟ ਵੱਲੋਂ ਆਈਆਈਟੀ ਅਤੇ ਆਈਆਈਐਮ ਵਰਗੀਆਂ ਸੰਸਥਾਵਾਂ 'ਚ ਓਬੀਸੀ ਵਿਦਿਆਰਥੀਆਂ ਨੂੰ 27 ਫ਼ੀਸਦੀ ਰਾਖਵਾਂਕਰਨ ਦਿੱਤੇ ਜਾਣ ਨੂੰ ਸਹੀ ਠਹਿਰਾਏ ਜਾਣ ਦੇ ਤੁਰੰਤ ਬਾਅਦ ਸਿੰਘ ਨੇ ਪੱਤਰਕਾਰਾਂ ਨੂੰ ਕਿਹਾ ਕਿ ਅਸੀਂ ਇਸ ਮੁੱਦੇ ਕ੍ਰੀਮੀ ਲੇਅਰ ਮੁੱਦੇ ਦਾ ਹੱਲ ਕੱਢਣਾ ਹੈ.ਮਾਮਲੇ ਨੂੰ ਕੈਬਿਨੇਟ 'ਚ ਲਿਜਾਇਆ ਜਾਵੇਗਾ
ਉਨ੍ਹਾਂ ਨੇ ਕਿਹਾ ਕਿ ਨਿਸ਼ਚਿਤ ਰੂਪ ਤੋਂ ਕ੍ਰੀਮੀ ਲੇਅਰ ਦੇ ਮੁੱਦੇ ਨੂੰ ਕੈਬਿਨੇਟ 'ਚ ਉਠਾਉਣਗੇ ਅਤੇ ਇਸ ਸਬੰਧ 'ਚ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਮਿਲਣਗੇ.ਉਨ੍ਹਾਂ ਨੇ ਕਿਹਾ ਕਿ ਸਾਡਾ ਯਤਨ ਹੋਵੇਗਾ ਕਿ ਇਸ ਨੂੰ ਜਲਦ ਤੋਂ ਜਲਦ ਲਾਗੂ ਕੀਤਾ ਜਾਵੇ ਅਤੇ ਇਸ ਨੂੰ ਲਾਗੂ ਕਰਨ ਦੇ ਰਸਤੇ 'ਚ ਕੋਈ ਰੁਕਾਵਟ ਨਹੀਂ ਹੈ.
ਸਿੰਘ ਨੇ ਇਹ ਵੀ ਕਿਹਾ ਕਿ ਰਾਖਵਾਂਕਰਨ ਨੂੰ ਚਰਣਬੱਧ ਤਰੀਕੇ ਨਾਲ ਲਾਗੂ ਕੀਤਾ ਜਾਵੇਗਾ.ਉਨ੍ਹਾਂ ਨੇ ਕਿਹਾ ਕਿ ਸੈਂਟ੍ਰੇਲ ਐਜੂਕੇਸ਼ਨਲ ਇੰਸਟੀਟਿਊਟ ਐਕਟ ਸਪੱਸ਼ਟ ਰੂਪ ਨਾ ਇਹ ਕਹਿੰਦਾ ਹੈ ਕਿ ਸੰਸਥਾ 27 ਫ਼ੀਸਦੀ ਰਾਖਵਾਂਕਰਨ ਦੇ ਪ੍ਰਾਵਧਾਨ ਨੂੰ ਤਿੰਨ ਸਾਲ 'ਚ ਲਾਗੂ ਕਰ ਸਕਦੇ ਹਨ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ..... |
| |
|
|
|
|
 | | PR |
| | | ਯੂ, ਮੀ ਔਰ ਹਮ | | ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ.... |
|
| |
|
|
|
|
|
| ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ.. |
| |
|
|
|
|
|
|
|