|
| ਮੈਂ ਨਹੀਂ ਛੱਡਾਂਗਾ ਮੁੰਬਈ : ਬੱਚਨ |
| ਮੁੰਬਈ (ਭਾਸ਼ਾ), ਮੰਗਲਵਾਰ, 8 ਅਪ੍ਰੈਲ 2008 ( 16:32 IST ) | |
ਮਹਾਰਾਸ਼ਟਰ ਨਵਨਿਰਮਾਣ ਸੈਨਾ ਦੇ ਪ੍ਰਮੁੱਖ ਰਾਜ ਠਾਕਰੇ ਅਤੇ ਪਾਰਟੀ ਦੁਆਰਾ ਚਲਾਏ ਜਾ ਰਹੇ ਵਿਰੋਧੀ ਅਭਿਆਨ ਤੋਂ ਦੁੱਖੀ ਬਾਲੀਵੁੱਡ ਦੇ ਮੈਗਾ ਸਟਾਰ ਅਮਿਤਾਭ ਬੱਚਨ ਨੇ ਮੰਗਲਵਾਰ ਨੂੰ ਕਿਹਾ ਹੈ ਕਿ ਉਹ ਮੁੰਬਈ ਵਿੱਚ ਕੋਈ ਬਾਹਰੀ ਵਿਅਕਤੀ ਨਹੀਂ ਹਨ ਅਤੇ ਇੱਥੋਂ ਕਿਤੇ ਨਹੀਂ ਜਾਣਗੇ.
ਬੱਚਨ ਨੇ ਕਿਹਾ ਕਿ ਮੈਂ ਇਸ ਸ਼ਹਿਰ ਨੂੰ ਛੱਡਕੇ ਕਿਤੇ ਹੋਰ ਨਹੀਂ ਜਾ ਰਿਹਾ. ਉਹਨਾਂ ਨੂੰ ਹਜਾਰਾਂ ਬੋਤਲਾਂ ਸੁੱਟਣ ਦਿਓ. ਉਹਨਾਂ ਨੂੰ ਮੇਰਾ ਪੁਤਲਾ ਮੱਚਾਉਣ ਦਿਓ. ਮੇਰੇ ਘਰ ਦੇ ਸਾਹਮਣੇ ਮਾਰਚ ਕਰਨ ਦਿਓ.
ਬੱਚਨ ਨੇ ਸ਼ਹਿਰ ਤੋਂ ਨਿਕਲਣ ਵਾਲੇ ਇੱਕ ਟੇਬਲਾਇਡ ਨੂੰ ਕਿਹਾ ਕਿ ਉਹਨਾਂ ਨੂੰ ਮੇਰੀਆਂ ਫਿਲਮਾਂ ਦੇ ਪੋਸਟਰਾਂ ਉੱਤੇ ਕਾਲਸ ਮੱਲ੍ਹਣ ਅਤੇ ਮੇਰੀਆਂ ਫਿਲਮਾਂ ਦਾ ਪ੍ਰਦਰਸ਼ਨ ਰੋਕਣ ਦਿਓ.
ਉਹਨਾਂ ਨੂੰ ਮੇਰੇ ਉੱਤੇ ਸੋਟੀ ਅਤੇ ਪੱਥਰ ਆਦਿ ਨਾਲ ਹਮਲਾ ਕਰਨ ਦਿਓ. ਉਹਨਾਂ ਨੇ ਕਿਹਾ ਕਿ ਮੁੰਬਈ ਛੱਡਣ ਅਤੇ ਅੰਤਰ ਆਤਮਾ ਨੂੰ ਬਦਲਣ ਦੇ ਲਈ ਉਹਨਾਂ ਉੱਤੇ ਕੋਈ ਦਬਾਅ ਨਹੀਂ ਪਾ ਸਕਦਾ.
ਬੱਚਨ ਆਪਣੀ ਸਮਾਜਿਕ ਪ੍ਰਤਿਸ਼ਠਾ ਉੱਤੇ ਹਮਲਾ ਕਰਨ ਦੇ ਲਈ ਅਤੇ ਖੁਦ ਨੂੰ ਬਾਹਰੀ ਆਖੇ ਜਾਣ ਉੱਤੇ ਭਾਵੁਕ ਹੋ ਗਏ. ਉਹਨਾਂ ਨੇ ਕਿਹਾ ਕਿ ਆਪਣੇ ਜੀਵਨ ਦਾ ਜਿਆਦਾਤਰ ਸਮਾਂ ਇੱਥੇ ਬਤੀਤ ਕੀਤਾ ਹੈ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ..... |
| |
|
|
|
|
 | | PR |
| | | ਯੂ, ਮੀ ਔਰ ਹਮ | | ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ.... |
|
| |
|
|
|
|
|
| ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ.. |
| |
|
|
|
|
|
|
|