ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਰਾਸ਼ਟਰੀ
ਅਮਿਤਾਭ ਦੇਸ਼ ਦੇ ਸੁਪਰ ਸਟਾਰ ਹਨ : ਠਾਕਰੇ
ਮੁੰਬਈ (ਭਾਸ਼ਾ), ਸੋਮਵਾਰ, 7 ਅਪ੍ਰੈਲ 2008   ( 15:53 IST )
ਸ਼ਿਵਸੈਨਾ ਦੇ ਮੁੱਖ ਅਖ਼ਬਾਰ ਵਿੱਚ ਮੈਗਾ ਸਟਾਰ ਅਮਿਤਾਭ ਬੱਚਨ ਦੇ ਵਿਰੁੱਧ ਇੱਕ ਲੇਖ ਪ੍ਰਕਾਸ਼ਿਤ ਹੋਣ ਦੇ ਦੋ ਦਿਨ ਬਾਅਦ ਪਾਰਟੀ ਪ੍ਰਮੁੱਖ ਬਾਲ ਠਾਕਰੇ ਨੇ ਵੱਖਰੇ ਸੁਰ ਅਲਾਪਦਿਆਂ ਕਿਹਾ ਕਿ ਅਮਿਤਾਭ ਬੱਚਨ ਪੂਰੇ ਦੇਸ਼ ਦੇ ਸੁਪਰ ਸਟਾਰ ਹਨ.

ਠਾਕਰੇ ਨੇ ਅੱਜ ਇੱਕ ਸੰਪਾਦਕੀ ਵਿੱਚ ਲਿਖਿਆ ਹੈ ਕਿ ਅਮਿਤਾਭ ਕਿਸੇ ਇੱਕ ਸੂਬੇ ਦੇ ਹੀ ਸਿਤਾਰੇ ਨਹੀਂ ਹਨ ਬਲਕਿ ਉਹ ਪੂਰੇ ਦੇਸ਼ ਦੇ ਸੁਪਰ ਸਟਾਰ ਹਨ. ਉਹਨਾਂ ਨੂੰ ਖੇਤਰਵਾਦ ਦੇ ਨਾਲ ਸੰਬੰਧਿਤ ਕਿਸੇ ਵਿਵਾਦ ਵਿੱਚ ਘਸੀਟਣਾ ਉੱਚਿਤ ਨਹੀਂ ਹੈ.

ਜ਼ਿਕਰਯੋਗ ਹੈ ਕਿ ਸਾਮਣਾ ਨੇ ਦੋ ਦਿਨ ਪਹਿਲਾਂ ਆਪਣੇ ਮੁੱਖ ਪੰਨੇ ਉੱਤੇ ਪ੍ਰਕਾਸ਼ਿਤ ਲੇਖ ਵਿੱਚ ਹੋਗੇਨੱਕਲ ਪਰਿਯੋਜਨਾ ਮੁੱਦੇ ਉੱਤੇ ਤਮਿਲ ਫਿਲਮਾਂ ਦੇ ਸੁਪਰਸਟਾਰ ਰਜਨੀਕਾਂਤ ਦੇ ਰੁਖ਼ ਦੀ ਪ੍ਰਸ਼ੰਸਾ ਕੀਤੀ ਸੀ ਅਤੇ ਅਮਿਤਾਭ ਨੂੰ ਲੈਕੇ ਸਵਾਲ ਖੜ੍ਹੇ ਕੀਤੇ ਸਨ.

ਠਾਕਰੇ ਨੇ ਹਾਲਾਂਕਿ ਉਸੀ ਦਿਨ ਉਸ ਟਿੱਪਣੀ ਤੋਂ ਆਪਣੇ ਨੂੰ ਵੱਖ ਕਰਦਿਆਂ ਕਿਹਾ ਕਿ ਉਹ ਉਹਨਾਂ ਦਾ ਵਿਚਾਰ ਨਹੀਂ ਹੈ ਅਤੇ ਅਭਿਨੇਤਾ ਉਹਨਾਂ ਦੇ ਪਰਿਵਾਰਕ ਮਿੱਤਰ ਹਨ.

ਠਾਕਰੇ ਨੇ ਸੰਪਾਦਕੀ ਵਿੱਚ ਕਿਹਾ ਕਿ ਸਾਮਣਾ ਦੇ ਲੇਖ ਵਿੱਚ ਜੋ ਵੀ ਕਿਹਾ ਗਿਆ ਹੋਵੇ ਕਿੰਤੂ ਅਮਿਤਾਭ ਦੇ ਪ੍ਰਤੀ ਉਹਨਾਂ ਦੇ ਮਨ ਵਿੱਚ ਕਾਫੀ ਸਨਮਾਨ ਹੈ.

ਸੰਪਾਦਕੀ ਵਿੱਚ ਮਾਮੂਲੀ ਮੁੱਦਿਆਂ ਨੂੰ ਉਠਾਕੇ ਅਮਿਤਾਭ ਨੂੰ ਪਰੇਸ਼ਾਨ ਕਰਨ ਦੇ ਲਈ ਉੱਤਰ ਪ੍ਰਦੇਸ਼ ਦੀ ਮੁੱਖਮੰਤਰੀ ਮਾਇਆਵਤੀ ਨੂੰ ਵੀ ਨਿਸ਼ਾਨਾ ਬਣਾਇਆ ਗਿਆ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਅਣਜਾਣੇ ਵਿੱਚ ਪਾਕਿ ਪਹੁੰਚਿਆ ਸਰਬਜੀਤ
ਦੇਸ਼ 'ਚ 6 ਲੱਖ ਡਾਕਟਰਾਂ ਦੀ ਲੋੜ
ਦੇਸ਼ ਵਿਚ ਵੱਧ ਰਿਹਾ ਹੈ ਅੱਤਵਾਦ:ਅਡਵਾਨੀ
ਕਸ਼ਮੀਰ ਭਾਰਤ ਦਾ ਹਿੱਸਾ:ਲਾਲੂ
ਪ੍ਰਤਿਭਾ,ਮਨਮੋਹਨ ਨੇ ਦਿੱਤੀ ਨਵੇਂ ਵਰ੍ਹੇ ਦੀ ਵਧਾਈ
ਐਮਐਸ ਗਿੱਲ ਬਣੇ ਨਵੇਂ ਖੇਡ ਮੰਤਰੀ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ.....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਯੂ, ਮੀ ਔਰ ਹਮ
ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ....
ਪਾਗਲਾਂ ਦੀ ਦਸਤਾਨ 'ਕ੍ਰੇਜੀ 4'
ਇਨਸਾਨਾਂ 'ਚ ਸ਼ੈਤਾਨ 'ਬਲੈਕ ਐਂਡ ਵ੍ਹਾਈਟ'
ਖਬਰਾਂ
ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ..
ਅੱਗੇ ਪੜ੍ਹੋ|ਹੋਰ ਵੀ...