ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਰਾਸ਼ਟਰੀ
ਦੇਸ਼ 'ਚ 6 ਲੱਖ ਡਾਕਟਰਾਂ ਦੀ ਲੋੜ
ਨਵੀਂ ਦਿੱਲੀ(ਭਾਸ਼ਾ), ਸੋਮਵਾਰ, 7 ਅਪ੍ਰੈਲ 2008   ( 12:40 IST )
ਦੇਸ਼ ਵਿਚ ਸਿਹਤ ਖੇਤਰ ਦੀ ਸਥਿੱਤੀ ਨੂੰ ਮਾੜਾ ਦੱਸਦੇ ਹੋਏ ਯੋਜਨਾ ਆਯੋਗ ਨੇ ਡਾਕਟਰਾਂ ਦੀ ਕਮੀ ਨੂੰ ਕਾਰਣ ਦੱਸਿਆ ਅਤੇ ਕਿਹਾ ਕਿ ਘੱਟ ਤੋਂ ਘੱਟ 6 ਲੱਖ ਹੋਰ ਡਾਕਟਰਾਂ ਦੀ ਲੋੜ ਹੈ.

ਆਯੋਗ ਦੇ ਇਕ ਉੱਚ ਪੱਧਰੀ ਸਮੂਹ ਨੇ ਬੀਤੇ ਹਫਤੇ ਇੱਕ ਰਿਪੋਰਟ ਵਿਚ ਕਿਹਾ ਕਿ ਸਰਕਾਰੀ ਸਿਹਤ ਖੇਤਰ ਵਿਚ ਸਥਿੱਤੀ ਵਿਸ਼ੇਸ਼ ਰੂਪ ਨਾਲ ਖਰਾਬ ਹੈ.

ਰਿਪੋਰਟ ਮੁਤਾਬਕ ਸਰਕਾਰੀ ਸਿਹਤ ਖੇਤਰ ਵਿਚ ਬੀਤੇ ਦੋ-ਤਿੰਨ ਦਹਾਕਿਆਂ ਦੌਰਾਨ ਕਾਫੀ ਗਿਰਾਵਟ ਆਈ ਹੈ ਅਤੇ ਇਸ ਕਾਰਣ ਡਾਕਟਰਾਂ, ਨਰਸਾਂ ਅਤੇ ਹੋਰਨਾ ਸੰਬੰਧਤ ਕਰਮਚਾਰੀਆਂ ਦੀ ਭਾਰੀ ਘਾਟ ਹੈ.

ਵੱਖ-ਵੱਖ ਰਾਜ ਪਰੀਸ਼ਦਾਂ ਵੱਲੋਂ ਰਜਿਸਟਰਡ ਡਾਕਟਰਾਂ ਦੀ ਗਿਣਤੀ 668131 ਸੀ ਜਿਸ ਮੁਤਾਬਕ ਡਾਕਟਰ ਅਤੇ ਅਬਾਦੀ ਦਾ ਅਨੁਪਾਤ 60 ਅਨੁਪਾਤ 100000 ਬਣਦਾ ਹੈ.

ਰਿਪੋਰਟ ਮੁਤਾਬਕ ਦੇਸ਼ ਦੇ ਵੱਖ-ਵੱਖ ਰਾਜਾਂ ਵਿਚ ਡਾਕਟਰਾਂ ਦੀ ਗਿਣਤੀ ਅਤੇ ਅਨੁਪਾਤ ਵਿਚ ਭਾਰੀ ਅੰਤਰ ਹੈ.ਇੱਕ ਪਾਸੇ ਦਿੱਲੀ ਅਤੇ ਗੋਵਾ ਜਿਹੇ ਕੇਂਦਰ ਸ਼ਾਸਤ ਰਾਜਾਂ ਸਮੇਤ ਕਰਨਾਟਕ ਵਿਚ ਡਾਕਟਰਾਂ ਦੀ ਗਿਣਤੀ ਬਿਹਤਰ ਹੈ ਜਦੋਂ ਕਿ ਬਿਹਾਰ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਦੀ ਸਥਿੱਤੀ ਚੰਗੀ ਨਹੀਂ ਹੈ.

ਜੇਕਰ ਇੱਕ ਹਜਾਰ ਵਿਅਕਤੀਆਂ ਉੱਪਰ ਇੱਕ ਡਾਕਟਰ ਦੇ ਅਨੁਪਾਤ ਦਾ ਟੀਚਾ ਹੋਵੇ ਤਾਂ ਵੀ ਅਜੇ ਘੱਟ ਤੋਂ ਘੱਟ 6 ਲੱਖ ਹੋਰ ਡਾਕਟਰਾਂ ਦੀ ਲੋੜ ਹੈ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਦੇਸ਼ ਵਿਚ ਵੱਧ ਰਿਹਾ ਹੈ ਅੱਤਵਾਦ:ਅਡਵਾਨੀ
ਕਸ਼ਮੀਰ ਭਾਰਤ ਦਾ ਹਿੱਸਾ:ਲਾਲੂ
ਪ੍ਰਤਿਭਾ,ਮਨਮੋਹਨ ਨੇ ਦਿੱਤੀ ਨਵੇਂ ਵਰ੍ਹੇ ਦੀ ਵਧਾਈ
ਐਮਐਸ ਗਿੱਲ ਬਣੇ ਨਵੇਂ ਖੇਡ ਮੰਤਰੀ
ਮਨਮੋਹਨ ਮੰਤਰੀ ਮੰਡਲ ਦਾ ਮੁੜ ਤੋਂ ਗਠਨ
ਕਰਾਰ 'ਤੇ ਮਤਭੇਦ ਸੁਲਝਣ ਦੀ ਆਸ:ਮਨਮੋਹਨ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ.....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਯੂ, ਮੀ ਔਰ ਹਮ
ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ....
ਪਾਗਲਾਂ ਦੀ ਦਸਤਾਨ 'ਕ੍ਰੇਜੀ 4'
ਇਨਸਾਨਾਂ 'ਚ ਸ਼ੈਤਾਨ 'ਬਲੈਕ ਐਂਡ ਵ੍ਹਾਈਟ'
ਖਬਰਾਂ
ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ..
ਅੱਗੇ ਪੜ੍ਹੋ|ਹੋਰ ਵੀ...