|
| ਕਰਾਰ 'ਤੇ ਮਤਭੇਦ ਸੁਲਝਣ ਦੀ ਆਸ:ਮਨਮੋਹਨ |
| ਨਵੀਂ ਦਿੱਲੀ(ਭਾਸ਼ਾ), ਸੋਮਵਾਰ, 7 ਅਪ੍ਰੈਲ 2008 ( 08:28 IST ) | |
ਭਾਰਤ ਅਮਰੀਕਾ ਪਰਮਾਣੂ ਕਰਾਰ ਉੱਪਰ ਵਾਮਦਲਾਂ ਦੇ ਸਖਤ ਰੁੱਖ ਦੇ ਬਾਵਜੂਦ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਆਸ ਜਾਹਰ ਕੀਤੀ ਕਿ ਸਹਿਯੋਗੀ ਦਲਾਂ ਨਾਲ ਇਸ ਮੁੱਦੇ ਉੱਪਰ ਮਤਭੇਦ ਜਲਦੀ ਹੀ ਸੁਲਝਾਏ ਜਾਣਗੇ.ਕਰਾਰ ਦੇ ਲਾਗੂ ਹੋਣ ਦੀ ਸੰਭਾਵਨਾ ਬਾਰੇ ਪੱਤਰਕਾਰਾਂ ਵੱਲੋਂ ਪੁੱਛੇ ਜਾਣ ਉੱਪਰ ਸਿੰਘ ਨੇ ਇਹ ਬਿਆਨ ਦਿੱਤਾ.
ਉਹਨਾਂ ਕਿਹਾ ਕਿ ਕਰਾਰ ਬਾਰੇ ਸਹਿਯੋਗੀਆਂ ਨਾਲ ਗੱਲਬਾਤ ਦੀ ਪ੍ਰਕ੍ਰਿਆ ਜਾਰੀ ਹੈ.ਰਾਸ਼ਟਰਪਤੀ ਭਵਨ ਵਿਚ ਮੰਤਰੀ ਪਰੀਸ਼ਦ ਦੇ ਨਵੇਂ ਮੈਂਬਰਾਂ ਦੇ ਸਹੁੰ ਚੁਕਾਈ ਸਮਾਰੋਹ ਮਗਰੋਂ ਸਿੰਘ ਨੇ ਇਹ ਗੱਲ ਕਹੀ.
ਪ੍ਰਧਾਨ ਮੰਤਰੀ ਦਾ ਇਹ ਬਿਆਨ ਇਸ ਵੇਲ੍ਹੇ ਕਾਫੀ ਮਹਤੱਵ ਰੱਖਦਾ ਹੈ ਕਿਉਂ ਜੋ ਵਾਮਦਲਾਂ ਦਾ ਇਸ ਕਰਾਰ ਪ੍ਰਤੀ ਵਿਰੋਧੀ ਸੁਰ ਕਾਇਮ ਹੈ ਅਤੇ ਬੀਤੇ ਹਫਤੇ ਕੋਇੰਬਟੂਰ ਵਿਚ ਮਾਕਪਾ ਦੇ ਮਹਾਂਸਕਤੱਰ ਪ੍ਰਕਾਸ਼ ਕਾਰਤ ਨੇ ਕਿਹਾ ਸੀ ਕਿ ਅਜਿਹਾ ਜਾਪਦਾ ਹੈ ਕਿ ਪਰਮਾਣੂ ਕਰਾਰ ਠੱਪ ਪਿਆ ਹੈ.
ਇਸ ਕਰਾਰ ਉੱਪਰ ਉਦੋਂ ਹੀ ਹਸਤਾਖਰ ਹੋ ਸਕਦੇ ਹਨ ਜਦੋਂ ਵਾਮਦਲ ਇਸ ਨੂੰ ਪੂਰੀ ਤਰ੍ਹਾਂ ਪੜ੍ਹ ਕੇ ਅੱਗ ਦੀ ਕਾਰਵਾਈ ਦੀ ਇਜ਼ਾਜ਼ਤ ਦੇਣਗੇ.ਇਸ ਬਾਰੇ ਸੰਪ੍ਰਗ ਅਤੇ ਵਾਮਦਲਾਂ ਦੀ ਇੱਕ ਸੰਮਤੀ ਗੱਲਬਾਤ ਕਰ ਰਹੀ ਹੈ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ..... |
| |
|
|
|
|
 | | PR |
| | | ਯੂ, ਮੀ ਔਰ ਹਮ | | ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ.... |
|
| |
|
|
|
|
|
| ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ.. |
| |
|
|
|
|
|
|
|