ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਰਾਸ਼ਟਰੀ
ਸੰਪ੍ਰਗ ਨੂੰ ਚੁਕਾਉਣਾ ਪਵੇਗਾ ਮੁੱਲ:ਅਡਵਾਨੀ
ਨਵੀਂ ਦਿੱਲੀ(ਭਾਸ਼ਾ), ਐਤਵਾਰ, 6 ਅਪ੍ਰੈਲ 2008   ( 15:44 IST )
ਭਾਜਪਾ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਲਾਲ ਕ੍ਰਿਸ਼ਨ ਅਡਵਾਨੀ ਨੇ ਅੱਜ ਕਿਹਾ ਕਿ ਸੰਪ੍ਰਗ ਸਰਕਾਰ ਨੂੰ ਵਧੀਆਂ ਹੋਈਆਂ ਕੀਮਤਾਂ ਦਾ ਮੁੱਲ ਆਗਾਮੀ ਲੋਕਸਭਾ ਚੌਣਾਂ ਵਿਚ ਚੁਕਾਉਣਾ ਪਵੇਗਾ ਕਿਉਂ ਜੋ ਆਮ ਜਨਤਾ ਵੋਟ ਦੀ ਵਰਤੋਂ ਪਾਰਟੀਆਂ ਨੂੰ ਸਬਕ ਸਿਖਾਉਣ ਲਈ ਕਰਦੀ ਹੈ.

ਭਾਜਪਾ ਦੇ ਸਥਾਪਨਾ ਦਿਹਾੜੇ ਮੌਕੇ ਵਿਰੋਧੀ ਨੇਤਾ ਨੇ ਕਿਹਾ ਕਿ ਸੱਭ ਨੂੰ ਪਤਾ ਹੈ ਕਿ ਰਾਜਗ ਨੇ ਆਪਣੇ 6 ਸਾਲ ਦੇ ਸ਼ਾਸਨ ਵਿਚ ਕਿੰਝ ਮਹਿੰਗਾਈ ਨੂੰ ਰੋਕਣ ਲਈ ਕਦਮ ਚੁੱਕੇ ਸਨ ਪਰ ਕਾਂਗਰਸ ਦੀ ਅਗੁਵਾਈ ਵਾਲੀ ਸੰਪ੍ਰਗ ਸਰਕਾਰ ਇਸ ਮਾਮਲੇ ਵਿਚ ਪੂਰੀ ਤਰ੍ਹਾਂ ਨਾਕਾਮ ਰਹੀ ਹੈ.

ਅਡਵਾਨੀ ਨੇ ਕਿਹਾ ਕਿ ਸੰਪ੍ਰਗ ਸਰਕਾਰ ਨੇ ਬਜਟ ਵਿਚ ਮਹਿੰਗਾਈ ਰੋਕਣ ਦੇ ਦਾਅਵੇ ਕੀਤੇ ਸਨ ਪਰ ਦੋ ਦਿਨ ਪਹਿਲਾਂ ਹੀ ਮੁੱਦਰਾ ਸਫੀਤੀ ਦੀ ਦਰ ਵੱਧ ਕੇ 7 ਫੀਸਦੀ ਦੇ ਰਿਕਾਰਡ ਪੱਧਰ ਉੱਪਰ ਪੁੱਜ ਗਈ ਹੈ.

ਉਹਨਾਂ ਕਿਹਾ ਕਿ ਜਨਤਾ ਸੰਪ੍ਰਗ ਸਰਕਾਰ ਦੀਆਂ ਨੀਤੀਆਂ ਤੋਂ ਤੰਗ ਆਕੇ ਭਾਜਪਾ ਦੀ ਅਗੁਵਾਈ ਵਾਲੇ ਰਾਜਗ ਨੂੰ ਸੱਤਾ ਵਿਚ ਲਿਆਉਣ ਦੀ ਉਡੀਕ ਕਰ ਰਹੀ ਹੈ.ਇਸ ਮੌਕੇ ਪਾਰਟੀ ਪ੍ਰਧਾਨ ਰਾਜਨਾਥ ਸਿੰਘ ਨੇ ਅਡਵਾਨੀ ਦੀ ਆਤਮਕਥਾ 'ਮਾਈ ਕੰਟਰੀ ਮਾਈਲਾਇਫ' ਉੱਪਰ ਅਧਾਰਤ ਇੱਕ ਵੈਬਸਾਇਟ ਦਾ ਉਦਘਾਟਨ ਕੀਤਾ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਅਡਵਾਨੀ ਦੀ ਆਤਮਕਥਾ ਹੋਰਨਾਂ ਭਾਸ਼ਾਵਾਂ 'ਚ ਵੀ
ਖੁਰਾਣਾ ਨੇ ਕੀਤੀ ਅਪੀਲ
ਦੇਸ਼ ਨੂੰ ਇੱਕ ਹੋਰ ਹਰੀ ਕ੍ਰਾਂਤੀ ਦੀ ਲੋੜ:ਪ੍ਰਤਿਭਾ
ਅਡਵਾਨੀ ਅੱਜ ਉਜੈਨ 'ਚ
30 ਜੂਨ ਤੱਕ ਹੋਵੇਗੀ ਯੋਜਨਾ ਲਾਗੂ:ਸੋਨੀਆ
ਸੋਨੀਆ ਦੀ ਅਪੀਲ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ.....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਯੂ, ਮੀ ਔਰ ਹਮ
ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ....
ਪਾਗਲਾਂ ਦੀ ਦਸਤਾਨ 'ਕ੍ਰੇਜੀ 4'
ਇਨਸਾਨਾਂ 'ਚ ਸ਼ੈਤਾਨ 'ਬਲੈਕ ਐਂਡ ਵ੍ਹਾਈਟ'
ਖਬਰਾਂ
ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ..
ਅੱਗੇ ਪੜ੍ਹੋ|ਹੋਰ ਵੀ...