|
| ਭਾਜਪਾ ਵੱਲੋਂ ਸੋਨੀਆ 'ਤੇ ਪਲਟਵਾਰ |
| ਨਵੀਂ ਦਿੱਲੀ(ਭਾਸ਼ਾ), ਸ਼ਨਿਵਾਰ, 5 ਅਪ੍ਰੈਲ 2008 ( 11:58 IST ) | |
ਭਾਜਪਾ ਨੇ ਅੱਜ ਸੋਨੀਆ ਗਾਂਧੀ ਉੱਪਰ ਪਲਟਵਾਰ ਕਰਦੇ ਹੋਏ ਕਿਹਾ ਕਿ ਉਸ ਨੂੰ ਕਾਂਗਰਸ ਪ੍ਰਧਾਨ ਤੋਂ ਰਾਸ਼ਟਰਵਾਦ ਸਿੱਖਣ ਦੀ ਲੋੜ ਨਹੀਂ ਜਿਸਨੇ ਅਜੇ ਖੁਦ ਵੀ ਭਾਰਤੀ ਸੱਭਿਅਤਾ ਨੂੰ ਪੂਰੀ ਤਰ੍ਹਾਂ ਸਿੱਖਣਾ ਹੈ.
ਪਾਰਟੀ ਨੇ ਕਿਹਾ ਕਿ ਕਾਂਗਰਸ ਦਾ ਇੱਕਮਾਤਰ ਜ਼ੋਰ ਕੰਧਾਰ ਅਗ਼ਵਾ ਮਾਮਲੇ ਦਾ ਰਾਗ ਅਲਾਪ ਕੇ ਰਾਸ਼ਟਰੀ ਖਾਧ ਸੁਰੱਖਿਆ ਅਤੇ ਮਹਿੰਗਾਈ ਜਿਹੇ ਮੁੱਦਿਆਂ ਤੋਂ ਧਿਆਨ ਹਟਾਉਣਾ ਹੈ.
ਭਾਜਪਾ ਦੇ ਬੁਲਾਰੇ ਰਵੀਸ਼ੰਕਰ ਪ੍ਰਸਾਦ ਨੇ ਕਿਹਾ ਕਿ ਗਾਂਧੀ ਜੇਕਰ ਵਿਰੋਧੀ ਪਾਰਟੀਆਂ ਉੱਪਰ ਦਿਸ਼ਾਹੀਣ ਹਮਲੇ ਕਰਨ ਦੀ ਬਜਾਏ ਸੰਪ੍ਰਗ ਸਰਕਾਰ ਦੇ ਮੁੱਦਿਆਂ ਉੱਪਰ ਧਿਆਨ ਕੇਂਦ੍ਰਿਤ ਕਰੇ ਤਾਂ ਇਹ ਦੇਸ਼ ਦੀ ਸੱਭ ਤੋਂ ਵੱਡੀ ਸੇਵਾ ਹੋਵੇਗੀ.
ਉਹਨਾਂ ਇਹ ਟਿੱਪਣੀ ਸੋਨੀਆ ਵੱਲੋਂ ਅਡਵਾਨੀ ਦੇ ਬਿਆਨ ਕਿ ਕੰਧਾਰ ਅਗ਼ਵਾ ਮਾਮਲੇ ਵਿਚ ਉਹਨਾਂ ਦੇ ਮੰਤਰ ਮੰਡਲ ਦੇ ਸਹਿਯੋਗੀ ਜਸਵੰਤ ਸਿੰਘ ਨੂੰ ਅੱਤਵਾਦੀਆਂ ਨਾਲ ਭੇਜੇ ਜਾਣ ਸੰਬੰਧੀ ਫੈਸਲੇ ਦੀ ਉਹਨਾਂ ਨੂੰ ਜਾਣਕਾਰੀ ਨਹੀਂ ਸੀ, ਦੇ ਸੰਬੰਧ ਵਿਚ ਆਲੋਚਨਾ ਕੀਤੇ ਜਾਣ ਮਗਰੋਂ ਕੀਤੀ ਹੈ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ..... |
| |
|
|
|
|
 | | PR |
| | | ਯੂ, ਮੀ ਔਰ ਹਮ | | ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ.... |
|
| |
|
|
|
|
|
| ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ.. |
| |
|
|
|
|
|
|
|