ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਰਾਸ਼ਟਰੀ
ਖੁਰਾਣਾ ਦੀ ਭਾਜਪਾ 'ਚ ਵਾਪਸੀ
ਨਵੀਂ ਦਿੱਲੀ(ਭਾਸ਼ਾ), ਸ਼ੁਕਰਵਾਰ, 4 ਅਪ੍ਰੈਲ 2008   ( 16:15 IST )
ਦਿੱਲੀ ਵਿਧਾਨ ਸਭਾ ਦੀਆਂ ਆਗਾਮੀ ਚੌਣਾਂ ਤੋਂ ਪਹਿਲਾਂ ਇੱਕ ਮਹਤੱਵ ਪੂਰਨ ਘਟਨਾਕ੍ਰਮ ਵਿਚ ਭਾਜਪਾ ਨੇ ਅੱਜ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਮਦਨ ਲਾਲ ਖੁਰਾਣਾ ਨੂੰ ਪਾਰਟੀ ਵਿਚ ਵਾਪਸ ਆਉਣ ਦੀ ਇਜ਼ਾਜ਼ਤ ਦੇ ਦਿੱਤੀ.

ਭਾਜਪਾ ਵੱਲੋਂ ਜਾਰੀ ਇੱਕ ਬਿਆਨ ਮੁਤਾਬਕ ਪਾਰਟੀ ਪ੍ਰਧਾਨ ਰਾਜਨਾਥ ਸਿੰਘ ਨੇ ਦੋ ਸਾਲ ਪਹਿਲਾਂ ਪਾਰਟੀ ਛੱਡਣ ਵਾਲੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਮਦਨ ਲਾਲ ਖੁਰਾਣਾ ਦੀ ਪਾਰਟੀ ਵਿਚ ਵਾਪਸੀ ਉੱਪਰ ਆਪਣੀ ਸਹਿਮਤੀ ਜਾਹਰ ਕੀਤੀ ਅਤੇ ਉਹਨਾਂ ਨੂੰ ਪਾਰਟੀ ਵਿਚ ਦਾਖਲ ਹੋਣ ਦੀ ਇਜ਼ਾਜ਼ਤ ਦੇ ਦਿੱਤੀ ਹੈ.

ਬਿਆਨ ਵਿਚ ਕਿਹਾ ਗਿਆ ਹੈ ਕਿ ਖੁਰਾਣਾ ਨੇ ਆਪਣੇ ਵਿਹਾਰ ਲਈ ਖੇਦ ਜਾਹਰ ਕਰਦੇ ਹੋਏ ਪਾਰਟੀ ਵਿਚ ਵਾਪਸੀ ਦੀ ਇੱਛਾ ਜਾਹਰ ਕੀਤੀ ਅਤੇ ਪਾਰਟੀ ਉੱਪਰ ਲਗਾਏ ਗਏ ਆਰੋਪ ਵਾਪਸ ਲੈ ਲਏ.ਦਿੱਲੀ ਵਿਧਾਨਸਭਾ ਦੀਆਂ ਆਗਾਮੀ ਚੌਣਾਂ ਨੂੰ ਵੇਖਦੇ ਹੋਏ 71 ਸਾਲਾ ਨੇਤਾ ਦੀ ਵਾਪਸੀ ਨੂੰ ਕਾਫੀ ਮਹਤੱਵ ਪੂਰਨ ਮੰਨਿਆ ਜਾ ਰਿਹਾ ਹੈ.

ਖੁਰਾਣਾ ਰਾਜਸਥਾਨ ਦੇ ਰਾਜਪਾਲ ਰਹਿ ਚੁੱਕੇ ਹਨ ਅਤੇ ਉਹਨਾਂ ਨੇ ਕੰਧਾਰ ਅਗ਼ਵਾ ਮਾਮਲੇ ਉੱਪਰ ਅਪ੍ਰੈਲ 2006 ਵਿਚ ਅਡਵਾਨੀ ਦੀ ਆਲੋਚਨਾ ਕਰਦੇ ਹੋਏ ਕਿਹਾ ਸੀ ਕਿ ਉਹ ਉਹਨਾਂ ਨਾਲ ਕੰਮ ਨਹੀਂ ਕਰ ਸਕਦੇ.

ਖੁਰਾਣਾ ਨੇ ਅਡਵਾਨੀ ਦੀ ਉਸ ਟਿੱਪਣੀ ਉੱਪਰ ਇਤਰਾਜ ਜਾਹਰ ਕੀਤਾ ਸੀ ਜਿਸ ਵਿਚ ਸਾਬਕਾ ਉੱਪ ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ ਉਹਨਾਂ ਨੇ ਕੰਧਾਰ ਅਗ਼ਵਾ ਮਾਮਲੇ ਵਿਚ ਅੱਤਵਾਦੀਆਂ ਦੀ ਰਿਹਾਈ ਦੇ ਸੰਬੰਧ ਵਿਚ ਵੱਖਰੀ ਰਾਏ ਦਿੱਤੀ ਸੀ.

ਖੁਰਾਣਾ ਨੇ ਕਿਹਾ ਸੀ ਕਿ ਅਡਵਾਨੀ ਨੇ ਖੁਦ ਨੂੰ ਹੀਰੋ ਅਤੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੂੰ ਜ਼ੀਰੋ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
40 ਸਾਲਾਂ ਮਗਰੋਂ ਪਾਕਿ ਫਿਲਮ ਭਾਰਤ 'ਚ
ਲਾਲੂ ਪ੍ਰਸਾਦ ਯਾਦਵ ਨੂੰ ਰਾਹਤ
ਹਿੰਦੀ ਭਾਸ਼ੀ ਸੂਬਿਆਂ 'ਚ ਕਮਜ਼ੋਰ ਮਾਕਪਾ
ਦਲਾਈਲਾਮਾ ਸਨਮਾਨਤ ਮਹਿਮਾਨ:ਪ੍ਰਣਬ
ਅਡਵਾਨੀ ਦਾ ਅਕਸ ਨਿਖਾਰੇਗੀ ਭਾਜਪਾ
ਭਾਜਪਾ ਦੇ ਬਹਿਕਾਵੇ 'ਚ ਨਾ ਆਵੇ ਜਨਤਾ:ਸੋਨੀਆ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ.....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਯੂ, ਮੀ ਔਰ ਹਮ
ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ....
ਪਾਗਲਾਂ ਦੀ ਦਸਤਾਨ 'ਕ੍ਰੇਜੀ 4'
ਇਨਸਾਨਾਂ 'ਚ ਸ਼ੈਤਾਨ 'ਬਲੈਕ ਐਂਡ ਵ੍ਹਾਈਟ'
ਖਬਰਾਂ
ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ..
ਅੱਗੇ ਪੜ੍ਹੋ|ਹੋਰ ਵੀ...