ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਰਾਸ਼ਟਰੀ
ਹਿੰਦੀ ਭਾਸ਼ੀ ਸੂਬਿਆਂ 'ਚ ਕਮਜ਼ੋਰ ਮਾਕਪਾ
ਨਵੀਂ ਦਿੱਲੀ (ਭਾਸ਼ਾ), ਸ਼ੁਕਰਵਾਰ, 4 ਅਪ੍ਰੈਲ 2008   ( 11:19 IST )
ਹਿੰਦੀ ਭਾਸ਼ਾ ਵਾਲੇ ਸੂਬਿਆਂ ਵਿੱਚ ਵਿਸ਼ੇਸ਼ਕਰ ਉੱਤਰ ਪ੍ਰਦੇਸ਼ ਅਤੇ ਬਿਹਾਰ ਵਿੱਚ ਆਪਣੇ ਪੈਰ ਪਸਾਰਣ ਦੇ ਪਿਛਲੇ ਚਾਰ ਸਾਲਾਂ ਤੋਂ ਕੀਤੇ ਜਾ ਰਹੇ ਅਣਥੱਕ ਯਤਨਾਂ ਦੇ ਬਾਵਜੂਦ ਮਾਕਪਾ ਨੂੰ ਨਿਰਾਸ਼ਾ ਹੀ ਹੱਥ ਲੱਗੀ ਹੈ. ਇਹਨਾਂ ਸੂਬਿਆਂ ਵਿੱਚ ਉਸਦੇ ਮੈਂਬਰਾਂ ਦੀ ਸੰਖਿਆ ਵੱਧਣ ਦੀ ਜਗ੍ਹਾ ਘੱਟ ਹੋਈ ਹੈ.

ਮਾਕਪਾ ਦੀ ਪ੍ਰਾਂਤਵਾਰ ਸਥਿਤੀ ਦੇ ਬਾਰੇ ਵਿੱਚ ਪਾਰਟੀ ਦੀ ਤਾਜਾ ਰਿਪੋਰਟ ਵਿੱਚ ਸਵੀਕਾਰ ਕੀਤਾ ਗਿਆ ਹੈ ਕਿ ਹਿੰਦੀ ਭਾਸ਼ੀ ਸੂਬਿਆਂ ਵਿੱਚ ਮੈਂਬਰਤਾ ਵਧਾਉਣ ਅਭਿਆਨ ਦੇ ਚੱਲਦੇ ਵੀ ਨਤੀਜੇ ਇੱਛਾ ਅਨੁਸਾਰ ਨਹੀਂ ਮਿਲੇ.

ਰਿਪੋਰਟ ਦੇ ਅੰਕੜੇ ਦੱਸਦੇ ਹਨ ਕਿ 18 ਕਰੋੜ ਦੀ ਆਬਾਦੀ ਵਾਲੇ ਉੱਤਰ ਪ੍ਰਦੇਸ਼ ਵਿੱਚ ਮਾਕਪਾ ਦੇ ਇਸ ਸਮੇਂ ਕੁੱਲ 6175 ਮੈਂਬਰ ਹੀ ਹਨ ਜਦਕਿ ਤਿੰਨ ਸਾਲ ਪਹਿਲਾਂ ਇਹ ਸੰਖਿਆ 6345 ਸੀ.

ਇਸਦੇ ਇਲਾਵਾ ਅੱਠ ਕਰੋੜ ਦੀ ਵਸੋਂ ਵਾਲੇ ਬਿਹਾਰ ਵਿੱਚ ਮਾਕਪਾ ਦੇ ਹਾਲੇ ਤੱਕ ਕੇਵਲ 18644 ਮੈਂਬਰ ਹਨ ਜਦੋਂਕਿ ਤਿੰਨ ਵਰ੍ਹੇ ਪਹਿਲਾਂ 18686 ਸਨ. ਇਸੀ ਤਰ੍ਹਾਂ ਕਿਸੇ ਵੀ ਹਿੰਦੀ ਭਾਸ਼ੀ ਰਾਜ ਵਿਧਾਨ ਸਭਾ ਵਿੱਚ ਮਾਕਪਾ ਦੇ ਦੋ ਤੋਂ ਵੱਧ ਮੈਂਬਰ ਨਹੀਂ ਹਨ.

ਉੱਤਰ ਪ੍ਰਦੇਸ਼ ਵਿੱਚ ਉਸਦਾ ਇੱਕ ਵੀ ਵਿਧਾਇਕ ਨਹੀਂ ਹੈ ਜਦੋਂਕਿ ਬਿਹਾਰ ਵਿੱਚ ਕੇਵਲ ਇੱਕ ਹੈ. ਇਸ ਸਥਿਤੀ ਦੇ ਬਾਰੇ ਵਿੱਚ ਪੁੱਛੇ ਜਾਣ 'ਤੇ ਪਾਰਟੀ ਮੁੱਖ ਸਕੱਤਰ ਪ੍ਰਕਾਸ਼ ਕਰਾਤ ਨੇ ਸਵੀਕਾਰ ਕੀਤਾ, ਜਿਹਨਾਂ ਰਾਜਾਂ ਵਿੱਚ ਪਾਰਟੀ ਕਮਜ਼ੋਰ ਹੈ, ਉੱਥੇ ਯਤਨਾਂ ਦੇ ਬਾਵਜੂਦ ਅਸੀਂ ਹੋਰ ਅੱਗੇ ਨਹੀਂ ਵੱਧ ਪਾਏ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਦਲਾਈਲਾਮਾ ਸਨਮਾਨਤ ਮਹਿਮਾਨ:ਪ੍ਰਣਬ
ਅਡਵਾਨੀ ਦਾ ਅਕਸ ਨਿਖਾਰੇਗੀ ਭਾਜਪਾ
ਭਾਜਪਾ ਦੇ ਬਹਿਕਾਵੇ 'ਚ ਨਾ ਆਵੇ ਜਨਤਾ:ਸੋਨੀਆ
ਅਚਾਨਕ ਹੋਈ ਲੜ੍ਹਾਈ 'ਚ ਮੌਤ ਕਤਲ ਨਹੀਂ
ਸੋਨੀਆ ਅੱਜ ਬਾਣੇਸ਼ਵਰ 'ਚ
ਐਂਟਨੀ ਦਾ ਤਵਾਂਗ ਦੌਰਾ 6 ਅਪ੍ਰੈਲ ਤੋਂ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ.....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਯੂ, ਮੀ ਔਰ ਹਮ
ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ....
ਪਾਗਲਾਂ ਦੀ ਦਸਤਾਨ 'ਕ੍ਰੇਜੀ 4'
ਇਨਸਾਨਾਂ 'ਚ ਸ਼ੈਤਾਨ 'ਬਲੈਕ ਐਂਡ ਵ੍ਹਾਈਟ'
ਖਬਰਾਂ
ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ..
ਅੱਗੇ ਪੜ੍ਹੋ|ਹੋਰ ਵੀ...