|
| ਸਰਬਜੀਤ ਮਾਮਲਾ,ਭਾਰਤ ਨੇ ਚੁੱਕੇ ਕਦਮ:ਪੀਐਮ |
| ਨਵੀਂ ਦਿੱਲੀ(ਭਾਸ਼ਾ), 3 ਅਪ੍ਰੈਲ 2008 ( 10:28 IST ) | |
ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਪੰਜਾਬ ਤੋਂ ਆਏ ਨੇਤਾਵਾਂ ਦੇ ਇੱਕ ਦਲ ਨੂੰ ਅੱਜ ਦੱਸਿਆ ਕਿ ਭਾਰਤ ਨੇ ਪਾਕਿਸਤਾਨੀ ਜੇਲ੍ਹ ਵਿਚ ਬੰਦ ਸਰਬਜੀਤ ਨੂੰ ਬਚਾਉਣ ਲਈ ਲੋੜੀਂਦੇ ਉਪਰਾਲੇ ਕੀਤੇ ਹਨ.
ਸਰਬ ਭਾਰਤੀ ਕਾਂਗਰਸ ਸੰਮਤੀ ਦੇ ਬੁਲਾਰੇ ਮਨੀਸ਼ ਤਿਵਾਰੀ ਨੇ ਇੱਥੇ ਪੱਤਰਕਾਰਾਂ ਨੂੰ ਦੱਸਿਆ ਕਿ ਪੰਜਾਬ ਦੇ ਨੇਤਾਵਾਂ ਦੇ ਇੱਕ ਦਲ ਨੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ.
ਉਹਨਾਂ ਦੀ ਗੱਲਬਾਤ ਦੌਰਾਨ ਸਰਬਜੀਤ ਦਾ ਮੁੱਦਾ ਮੁੱਖ ਤੌਰ ਉੱਪਰ ਉੱਭਰਿਆ.ਉਹਨਾਂ ਪ੍ਰਧਾਨਮੰਤਰੀ ਨੂੰ ਰਾਜ ਵਿਧਾਨ ਸਭਾ ਵੱਲੋਂ ਇੱਕ ਮਤ ਨਾਲ ਪਾਸ ਪ੍ਰਸਤਾਵ ਬਾਰੇ ਜਾਣਕਾਰੀ ਦਿੱਤੀ.
ਤਿਵਾਰੀ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨੇ ਪ੍ਰਤੀਨਿੱਧੀ ਮੰਡਲ ਨੂੰ ਦੱਸਿਆ ਕਿ ਸਰਕਾਰ ਨੇ ਸਰਬਜੀਤ ਸਿੰਘ ਨੂੰ ਬਚਾਉਣ ਲਈ ਲੋੜੀਂਦੇ ਕਦਮ ਚੁੱਕੇ ਹਨ.
ਲਾਹੌਰ ਦੀ ਕੋਟ ਲਖਪਤ ਜੇਲ੍ਹ ਵਿਚ ਇੱਕ ਅਪ੍ਰੈਲ ਨੂੰ ਸਰਬਜੀਤ ਨੂੰ ਫਾਂਸੀ ਲਟਕਾਉਣ ਲਈ ਮੌਤ ਦਾ ਫੁਰਮਾਨ ਜਾਰੀ ਹੋ ਗਿਆ ਸੀ ਪਰ ਮੁਸ਼ਰੱਫ ਨੇ ਭਾਰਤ ਸਰਕਾਰ ਦੀ ਅਪੀਲ ਮਗਰੋਂ ਇਸ ਨੂੰ ਇੱਕ ਮਹੀਨੇ ਲਈ ਟਾਲ ਦਿੱਤਾ ਸੀ.
ਸਰਬਜੀਤ ਨੂੰ ਲਾਹੌਰ ਵਿਚ 1989 ਵਿਚ ਹੋਏ ਲੜ੍ਹੀਵਾਰ ਧਮਾਕਿਆਂ ਲਈ ਦੋਸ਼ੀ ਠਹਿਰਾਇਆ ਗਿਆ ਸੀ ਜਿਸ ਵਿਚ 14 ਲੋਕਾਂ ਦੀ ਮੌਤ ਹੋ ਗਈ ਸੀ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ..... |
| |
|
|
|
|
 | | PR |
| | | ਯੂ, ਮੀ ਔਰ ਹਮ | | ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ.... |
|
| |
|
|
|
|
|
| ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ.. |
| |
|
|
|
|
|
|
|