|
| ਸੈਨਾ ਕਰੇਗੀ ਸੇਵਾ ਨਾ ਛੱਡਣ ਦੀ ਅਪੀਲ |
| ਨਵੀਂ ਦਿੱਲੀ(ਭਾਸ਼ਾ), ਮੰਗਲਵਾਰ, 1 ਅਪ੍ਰੈਲ 2008 ( 10:19 IST ) | |
ਹਥਿਆਰਬੰਦ ਸੈਨਾਵਾਂ ਆਪਣੇ ਅਧਿਕਾਰੀਆਂ ਅਤੇ ਜਵਾਨਾਂ ਨੂੰ ਜਲਦੀ ਹੀ ਇੱਕ ਅਪੀਲ ਕਰਨਗੀਆਂ ਕਿ ਵੇਤਨ ਆਯੋਗ ਵੱਲੋਂ ਕੀਤੀਆਂ ਗਈਆਂ ਸਿਫਾਰਸ਼ਾਂ ਦੇ ਅਧਾਰ ਉੱਪਰ ਹੋਣ ਵਾਲੇ ਵੇਤਨ ਵਾਧੇ ਨੂੰ ਲੈ ਕੇ ਅਸੰਤੋਖ ਦੇ ਚੱਲਦਿਆਂ ਉਹ ਸੇਵਾਵਾਂ ਨਾ ਤਿਆਗਣ.
ਰੱਖਿਆ ਮੰਤਰਾਲੇ ਦੇ ਸੂਤਰਾਂ ਨੇ ਦੱਸਿਆ ਕਿ ਇਹ ਕਦਮ ਵੇਤਨ ਆਯੋਗ ਦੀ ਰਿਪੋਰਟ ਬਾਰੇ ਫੌਜੀਆਂ ਅਤੇ ਅਧਿਕਾਰੀਆਂ ਦੇ ਵਹਿਮਾਂ ਨੂੰ ਦੂਰ ਕਰਨ ਲਈ ਚੁੱਕਿਆ ਜਾ ਰਿਹਾ ਹੈ.
ਸੈਨਾ, ਜਲਸੈਨਾ ਅਤੇ ਹਵਾਈ ਸੈਨਾ ਦੇ ਮੁਖੀ ਮੌਜੂਦਾ ਸਮੇਂ ਵਿਚ ਛੇਵੇਂ ਵੇਤਨ ਆਯੋਗ ਦੀਆਂ ਸਿਫਾਰਸ਼ਾਂ ਵਿਚ ਵਿੱਤਕਰੇ ਨੂੰ ਲੈ ਕੇ ਇੱਕ ਸੰਯੁਕਤ ਮੰਗ ਪੱਤਰ ਤਿਆਰ ਕਰ ਰਹੇ ਹਨ ਜਿਸ ਨੂੰ ਬਾਅਦ ਵਿਚ ਵਿੱਤ ਮੰਤਰਾਲੇ ਨੂੰ ਸੌਂਪਿਆ ਜਾਵੇਗਾ.
ਇਹਨਾਂ ਸੈਨਾ ਮੁਖੀਆਂ ਨੇ ਬੀਤੇ ਹਫਤੇ ਰੱਖਿਆ ਮੰਤਰੀ ਏਕੇ ਐਂਟਨੀ ਨਾਲ ਇੱਕ ਬੈਠਕ ਕੀਤੀ ਸੀ ਜਿਸ ਵਿਚ ਉਹਨਾਂ ਨੇ ਸੈਨਾ ਵਿਚ ਕੰਮ ਕਰਦੇ 12 ਲੱਖ ਜਵਾਨਾਂ ਦੇ ਅਧਿਕਾਰੀਆਂ ਦੀਆਂ ਚਿੰਤਾਵਾਂ ਤੋਂ ਐਂਟਨੀ ਨੂੰ ਜਾਣੂੰ ਕਰਾਇਆ ਅਤੇ ਕਥਿੱਤ ਤੌਰ ਉੱਪਰ ਰੱਖਿਆ ਮੰਤਰੀ ਨੂੰ ਅਪੀਲ ਕੀਤੀ ਕਿ ਵੇਤਨ ਆਯੋਗ ਦੀਆਂ ਸਿਫਾਰਸ਼ਾਂ ਸਦਕਾ 40 ਤੋਂ 60 ਫੀਸਦੀ ਜਿਆਦਾ ਵੇਤਨ ਦਿੱਤਾ ਜਾਵੇ.
ਬੀਤੇ ਹਫਤੇ ਦੌਰਾਨ ਹਥਿਆਰ ਬੰਦ ਸੈਨਾਵਾਂ ਤੋਂ ਸਵੈ ਇਛੁੱਕ ਸੇਵਾ ਮੁਕਤੀ ਦੀ ਇਜ਼ਾਜ਼ਤ ਮੰਗਣ ਵਾਲੇ ਜਵਾਨਾਂ ਅਤੇ ਅਧਿਕਾਰੀਆਂ ਦੀ ਗਿਣਤੀ ਵਿਚ ਅਚਾਨਕ ਤੇਜ਼ੀ ਆਈ ਹੈ.
ਰੱਖਿਆ ਸੂਤਰਾਂ ਨੇ ਕਿਹਾ ਹੈ ਕਿ ਜਵਾਨਾਂ ਵੱਲੋਂ ਸੇਵਾ ਮੁਕਤੀ ਮੰਗਣ ਦੀ ਗਿਣਤੀ ਵਿਚ ਆਏ ਵਾਧੇ ਨੂੰ ਵੇਤਨ ਆਯੋਗ ਦੀ ਸਿਫਾਰਸ਼ਾਂ ਨਾਲ ਜੋੜ ਕੇ ਨਾ ਵੇਖਿਆ ਜਾਵੇ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ..... |
| |
|
|
|
|
 | | PR |
| | | ਯੂ, ਮੀ ਔਰ ਹਮ | | ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ.... |
|
| |
|
|
|
|
|
| ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ.. |
| |
|
|
|
|
|
|
|