|
| ਲਸ਼ਕਰ ਅੱਤਵਾਦੀ ਪੁਲਿਸ ਲਾਕਅੱਪ ਤੋਂ ਫਰਾਰ |
| ਜੰਮੂ (ਭਾਸ਼ਾ), ਮੰਗਲਵਾਰ, 25 ਮਾਰਚ 2008 ( 12:35 IST ) | |
ਲਸ਼ਕਰ-ਏ-ਤੋਇਬਾ ਅੱਤਵਾਦੀ ਸੰਗਠਨ ਦਾ ਇੱਕ ਅੱਤਵਾਦੀ ਜੰਮੂ ਕਸ਼ਮੀਰ ਦੇ ਡੋਡਾ ਜਿਲ੍ਹੇ 'ਚ ਪੁਲਿਸ ਲਾਕਅੱਪ ਤੋਂ ਫ਼ਰਾਰ ਹੋ ਗਿਆ,ਡਿਊਟੀ 'ਚ ਲਾਪ੍ਰਵਾਹੀ ਦੇ ਆਰੋਪ 'ਚ ਦੋ ਪੁਲਿਸ ਕਰਮੀਆਂ ਨੂੰ ਨਿਲੰਬਤ ਕਰ ਦਿੱਤਾ ਗਿਆ ਹੈ.
ਸਰਕਾਰੀ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹਥਿਆਰ ਅਤੇ ਗੋਲਾ ਬਾਰੂਦ ਦੀ ਤਸਕਰੀ ਕਰਨ ਦੇ ਮਾਮਲੇ 'ਚ ਦੋ ਮਾਰਚ ਨੂੰ ਕਸ਼ਮੀਰ ਘਾਟੀ ਤੋਂ ਗ੍ਰਿਫ਼ਤਾਰ ਕੀਤਾ ਗਿਆ,ਅਬਦੁਲ ਕਾਦਿਰ ਡੋਡਾ 'ਚ ਪੁਲਿਸ ਨੂੰ ਚਕਮਾ ਦੇ ਕੇ ਲਾਕਅੱਪ ਤੋਂ ਭੱਜ ਗਿਆ.
ਕਿਸੇ ਮਾਮਲੇ ਦੇ ਸਿਲਸਿਲੇ 'ਚ ਕਾਦਿਰ ਨੂੰ ਸ਼੍ਰੀਨਗਰ ਲੈ ਜਾਣ ਲਈ ਉਸ ਨੂੰ ਜੇਲ੍ਹ ਤੋਂ ਪੁਲਿਸ ਹਿਰਾਸਤ 'ਚ ਰੱਖਿਆ ਗਿਆ ਸੀ ਅਤੇ ਉਹ ਬੀਤੀ ਰਾਤ ਭੱਜਣ 'ਚ ਸਫ਼ਲ ਹੋ ਗਿਆ.
ਜਿਲ੍ਹਾ ਪ੍ਰਸ਼ਾਸਨ ਨੇ ਇਸ ਸਬੰਧ 'ਚ ਦੋ ਪੁਲਿਸ ਕਰਮੀਆਂ ਵਿਸ਼ੇਸ ਪੁਲਿਸ ਅਧਿਕਾਰੀ ਰੋਮਲ ਚਾਂਦ ਅਤੇ ਹਵਲਦਾਰ ਜਯੋਤੀ ਪ੍ਰਕਾਸ਼ ਨੂੰ ਨਿਲੰਬਤ ਕਰ ਦਿੱਤਾ ਹੈ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ..... |
| |
|
|
|
|
 | | PR |
| | | ਯੂ, ਮੀ ਔਰ ਹਮ | | ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ.... |
|
| |
|
|
|
|
|
| ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ.. |
| |
|
|
|
|
|
|
|