|
| ਦੇਸ਼ 'ਚ ਵਧੇ ਸਾਇਬਰ ਜ਼ੁਰਮ |
| ਨਵੀਂ ਦਿੱਲੀ(ਭਾਸ਼ਾ), ਮੰਗਲਵਾਰ, 25 ਮਾਰਚ 2008 ( 11:30 IST ) | |
ਸੂਚਨਾ ਤਕਨੀਕੀ ਦੇ ਪਸਾਰ ਦੇ ਨਾਲ ਹੀ ਦੇਸ਼ ਵਿਚ ਸਾਇਬਰ ਜ਼ੁਰਮਾਂ ਵਿਚ ਵੀ ਵਾਧਾ ਦਰਜ ਕੀਤਾ ਗਿਆ ਹੈ.ਰਾਸ਼ਟਰੀ ਅਪਰਾਧ ਰਿਕਾਰਡ ਬਿਉਰੋ ਦੇ ਅੰਕੜਿਆਂ ਦਾ ਹਵਾਲਾ ਦਿੰਦੇ ਹੋਏ ਸੂਤਰਾਂ ਨੇ ਦੱਸਿਆ ਕਿ ਸਾਲ 2004 ਵਿਚ ਦੇਸ਼ ਵਿਚ ਸਾਇਬਰ ਜ਼ੁਰਮਾਂ ਦੇ 347 ਮਾਮਲਿਆਂ ਦੀ ਸੂਚਨਾ ਦਿੱਤੀ ਗਈ ਸੀ ਪਰ ਸਾਲ 2005 ਵਿਚ ਸਾਇਬਰ ਜ਼ੁਰਮਾਂ ਦੇ 481 ਮਾਮਲਿਆਂ ਅਤੇ ਸਾਲ 2006 ਦੌਰਾਨ 453 ਮਾਮਲਿਆਂ ਦੀ ਸੂਚਨਾ ਦਿੱਤੀ ਗਈ.
ਇਹਨਾਂ ਵਿਚ ਸੂਚਨਾ ਤਕਨੀਕੀ ਕਨੂੰਨ ਅਤੇ ਭਾਰਤੀ ਦੰਡ ਵਿਧਾਨ ਅਧੀਨ ਦਰਜ ਮਾਮਲੇ ਵੀ ਸ਼ਾਮਲ ਹਨ.ਸੂਤਰਾਂ ਨੇ ਦੱਸਿਆ ਕਿ ਸਾਇਬਰ ਜ਼ੁਰਮਾਂ ਨੂੰ ਕਾਬੂ ਕਰਨ ਲਈ ਪੁਲਿਸ ਅਕਾਦਮੀਆਂ, ਸੀਬੀਆਈ, ਇੰਡੀਅਨ ਕੰਪਿਉਟਰ ਅਮਰਜੈਂਸੀ ਰਿਸਪਾਂਸ ਟੀਮ, ਕੰਟ੍ਰੋਲਰ ਆਫ ਸਰਟੀਫਾਇੰਗ ਅਥਾਰਿਟੀ ਜਿਹੇ ਸੰਗਠਨ ਪੁਲਿਸ ਅਧਿਕਾਰੀਆਂ ਲਈ ਨਿਯਮਿਤ ਰੂਪ ਨਾਲ ਸਿਖਲਾਈ ਪ੍ਰੋਗਰਾਮ ਜਾਰੀ ਰੱਖਦੇ ਹਨ.
ਉਹਨਾਂ ਦੱਸਿਆ ਕਿ ਕਨੂੰਨੀ ਨਿਦੇਸ਼ਾਲਾ ਦੀਆਂ ਪ੍ਰਯੋਗਸ਼ਾਲਾਵਾਂ ਵੀ ਕਨੂੰਨ ਬਨਾਉਣ ਵਾਲੀਆਂ ਏਜੰਸੀਆਂ ਲਈ ਦੇਸ਼ ਵਿਚ ਨਿਯਮਿਤ ਰੂਪ ਨਾਲ ਸਿਖਲਾਈ ਪ੍ਰੋਗਰਾਮ ਆਯੋਜਿਤ ਕਰਦੀ ਹੈ ਅਤੇ ਡਿਜ਼ੀਟਲ ਸਬੂਤ ਦਾ ਪਤਾ ਲਗਾਉਣ ਅਤੇ ਜ਼ਬਤ ਕਰਨ ਅਤੇ ਕਾਰਵਾਈ ਕਰਨ ਲਈ ਸਿਖਲਾਈ ਪ੍ਰਦਾਨ ਕਰਦੀ ਹੈ.
ਸੂਤਰਾਂ ਨੇ ਦੱਸਿਆ ਕਿ ਸਾਇਬਰ ਹਾਈਟੈਕ ਅਪਰਾਧ ਜਾਂਚ ਪੜਤਾਲ ਅਤੇ ਸਿਖਲਾਈ ਕੇਂਦਰ ਸਥਾਪਤ ਕਰਨ ਲਈ ਸੂਚਨਾ ਤਕਨੀਕੀ ਵਿਭਾਗ ਨੇ ਸੀਬੀਆਈ ਨੂੰ 363 ਲੱਖ ਰੁਪਏ ਦੀ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਹੈ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ..... |
| |
|
|
|
|
 | | PR |
| | | ਯੂ, ਮੀ ਔਰ ਹਮ | | ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ.... |
|
| |
|
|
|
|
|
| ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ.. |
| |
|
|
|
|
|
|
|