|
| ਅਡਵਾਨੀ ਵੱਲੋਂ ਕਾਂਗਰਸ ਦੀ ਆਲੋਚਨਾ |
| ਮੁੰਬਈ(ਭਾਸ਼ਾ), ਸੋਮਵਾਰ, 24 ਮਾਰਚ 2008 ( 08:53 IST ) | |
ਭਾਰਤੀ ਜਨਤਾ ਪਾਰਟੀ ਦੇ ਨੇਤਾ ਲਾਲ ਕ੍ਰਿਸ਼ਨ ਅਡਵਾਨੀ ਨੇ ਵੀਰ ਸਾਵਰਕਰ ਉੱਪਰ ਕਾਂਗਰਸ ਦੇ ਦ੍ਰਿਸ਼ਟੀਕੋਣ ਦੀ ਆਲੋਚਨਾ ਕੀਤੀ ਅਤੇ ਕਿਹਾ ਕਿ ਅੰਡੇਮਾਨ ਨਿਕੋਬਾਰ ਵਿਚ ਜਿਸ ਸਥਾਨ ਉੱਪਰ ਸਾਵਰਕਰ ਜੇਲ੍ਹ ਵਿਚ ਬੰਦ ਸਨ ਉਹ ਸਥਾਨ ਸਾਰੇ ਦੇਸ਼ਭਗਤਾਂ ਲਈ ਪਵਿੱਤਰ ਹੈ.
ਉੱਤਰੀ ਪੱਛਮੀ ਮੁਬਈ ਵਿਚ ਸ਼ਿਵਾਜੀ ਦੀ ਮੂਰਤੀ ਦੇ ਘੁੰਡ ਚੁਕਾਈ ਪ੍ਰੋਗਰਾਮ ਵਿਚ ਅਡਵਾਨੀ ਨੇ ਕਿਹਾ ਕਿ ਇਸ ਵੇਲ੍ਹੇ ਸਰਕਾਰ ਚਲਾ ਰਹੀ ਕਾਂਗਰਸ ਨੇ ਰਾਜਗ ਸਰਕਾਰ ਵੇਲ੍ਹੇ ਵਿਰੋਧੀ ਪੱਖ ਵਿਚ ਰਹਿੰਦੇ ਹੋਏ ਸੰਸਦ ਵਿਚ ਸਾਵਰਕਰ ਦੀ ਮੂਰਤੀ ਦੇ ਘੁੰਡ ਚੁਕਾਈ ਪ੍ਰੋਗਰਾਮ ਦਾ ਵਿਰੋਧ ਕੀਤਾ ਸੀ.
ਉਹਨਾਂ ਸਾਵਰਕਰ ਦਾ ਜ਼ਿਕਰ ਕਰਦਿਆਂ ਕਿਹਾ ਕਿ ਸਿਧਾਂਤਕ ਤੌਰ ਉੱਪਰ ਕਿਸੇ ਨਾਲ ਮਤਭੇਦ ਹੋ ਸਕਦੇ ਹਨ ਪਰ ਕਿਸੇ ਅਜ਼ਾਦੀ ਘੁਲਾਟੀਏ ਨੂੰ ਉਸ ਦਾ ਉਚਿਤ ਸਥਾਨ ਮਿਲਣਾ ਚਾਹੀਦਾ ਹੈ.
ਸਾਵਰਕਰ ਦੇ ਸੰਬੰਧ ਵਿਚ ਅਡਵਾਨੀ ਦਾ ਇਹ ਬਿਆਨ ਕਾਂਗਰਸ ਨੇਤਾ ਅਤੇ ਕੇਂਦਰੀ ਮੰਤਰੀ ਮਣੀ ਸ਼ੰਕਰ ਅੱਯਰ ਦੇ ਉਸ ਬਿਆਨ ਦੇ ਸੰਬੰਧ ਵਿਚ ਵੀ ਮੰਨਿਆ ਜਾ ਰਿਹਾ ਹੈ ਜਿਸ ਵਿਚ ਉਹਨਾਂ ਨੇ ਅੰਡੇਮਾਨ ਦੀ ਸੈਲੁਲਰ ਜੇਲ੍ਹ ਤੋਂ ਸਾਵਰਕਰ ਦੇ ਵਿਚਾਰਾਂ ਵਾਲੀ ਫੱਟੀ ਕੱਢਣ ਲਈ ਕਿਹਾ ਸੀ.
ਹੋਲੀ ਮੌਕੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨਾਲ ਮਿਲਣ ਦੇ ਇੱਕ ਦਿਨ ਮਗਰੋਂ ਅਡਵਾਨੀ ਦੇ ਤੇਵਰ ਨਹਿਰੂ ਗਾਂਧੀ ਪਰਿਵਾਰ ਖਿਲਾਫ ਤਿੱਖੇ ਸਨ.
ਉਹਨਾਂ ਇਸ ਪਰਿਵਾਰ ਦਾ ਨਾਂ ਲਏ ਬਿਨਾਂ ਕਿਹਾ ਕਿ ਇਹ ਮੰਦਭਾਗਾ ਹੈ ਕਿ ਸ਼ਿਵਾਜੀ ਮਹਾਰਾਜ ਅਤੇ ਵੀਰ ਸਾਵਰਕਰ ਜਿਹੇ ਲੋਕਾਂ ਦੇ ਸਥਾਨ ਉੱਪਰ ਇੱਕ ਹੀ ਪਰਿਵਾਰ ਦੇ ਲੋਕਾਂ ਨੂੰ ਮਹਾਂਪੁਰਸ਼ ਦਾ ਦਰਜਾ ਮਿਲ ਜਾਂਦਾ ਹੈ.ਉਹਨਾਂ ਦਾ ਕਹਿਣਾ ਹੈ ਕਿ ਸਾਨੂੰ ਸਵਰਾਜ ਤਾਂ ਮਿਲਿਆ ਪਰ ਅਸੀਂ ਉਸ ਨੂੰ ਸੁਰਾਜ ਵਿਚ ਨਹੀਂ ਬਦਲ ਸਕੇ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ..... |
| |
|
|
|
|
 | | PR |
| | | ਯੂ, ਮੀ ਔਰ ਹਮ | | ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ.... |
|
| |
|
|
|
|
|
| ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ.. |
| |
|
|
|
|
|
|
|