|
| ਬੁਸ਼ ਨਾਲ ਪ੍ਰਣਬ ਦੀ ਮੁਲਾਕਾਤ ਕੱਲ੍ਹ |
| ਵਾਸ਼ਿਗਟਨ(ਭਾਸ਼ਾ), 23 ਮਾਰਚ 2008 ( 15:49 IST ) | |
ਵਿਦੇਸ਼ ਮੰਤਰੀ ਪ੍ਰਣਬ ਮੁਖਰਜੀ ਆਪਣੀ ਪਹਿਲੀ ਅਮਰੀਕਾ ਯਾਤਰਾ ਲਈ ਰਵਾਨਾ ਹੋ ਚੁੱਕੇ ਹਨ ਅਤੇ ਸੰਭਾਵਨਾ ਹੈ ਕਿ ਉਹ ਕੱਲ੍ਹ ਰਾਸ਼ਟਰਪਤੀ ਜਾਰਜ ਵਾਕਰ ਬੁਸ਼ ਨਾਲ ਮੁਲਾਕਾਤ ਕਰ ਸਕਦੇ ਹਨ.ਉਹਨਾਂ ਦੀ ਗੱਲਬਾਤ ਦੌਰਾਨ ਸਿਵਲ ਪਰਮਾਣੂ ਕਰਾਰ ਮੁੱਦਾ ਛਾਏ ਰਹਿਣ ਦੀ ਆਸ ਹੈ.
ਦੋ ਦਿਨਾ ਯਾਤਰਾ ਉੱਪਰ ਜਾ ਰਹੇ ਪ੍ਰਣਬ ਮੁਖਰਜੀ ਕੱਲ੍ਹ ਪੌਣੇ 9 ਵਜੇ ਵਿਦੇਸ਼ ਮੰਤਰੀ ਕੋਂਡੋਲੀਜ਼ਾ ਰਾਇਸ ਨਾਲ ਮੁਲਾਕਾਤ ਕਰਨਗੇ.ਰਾਇਸ ਅਤੇ ਪ੍ਰਣਬ ਵਿਚਕਾਰ ਭਾਰਤ-ਅਮਰੀਕਾ ਸੰਬੰਧਾਂ ਨੂੰ ਵਿਆਪਕ ਅਤੇ ਮਜ਼ਬੂਤ ਬਨਾਉਣ ਦੇ ਪਹਿਲੂਆਂ ਉੱਪਰ ਚਰਚਾ ਹੋ ਸਕਦੀ ਹੈ ਜਿਸ ਵਿਚ ਸਿਵਲ ਪਰਮਾਣੂ ਕਰਾਰ ਵੀ ਸ਼ਾਮਲ ਹੈ.
ਵਿਦੇਸ਼ ਮੰਤਰਾਲੇ ਵਿਚ ਬੈਠਕ ਮਗਰੋਂ ਪ੍ਰਣਬ ਕਾਰਨੇਗੀ ਐਂਡੋਮੈਂਟ ਦੇ ਸੀਨੀਅਰ ਵਿਸ਼ਲੇਸ਼ਕਾਂ ਅਤੇ ਵਿਚਕਾਰ ਮਾਹਰਾਂ ਨਾਲ ਬੰਦ ਕਮਰੇ ਵਿਚ ਗੱਲਬਾਤ ਕਰਨ ਵਾਲੇ ਹਨ.ਮੀਡੀਆ ਨੂੰ ਇਸ ਤੋਂ ਦੂਰ ਰੱਖਿਆ ਗਿਆ ਹੈ.
ਪ੍ਰਣਬ ਦੀ ਅਮਰੀਕਾ ਯਾਤਰਾ ਦਾ ਮਹਤੱਵਪੂਰਨ ਦੌਰ ਕੱਲ੍ਹ ਦੁਪਿਹਰੇ ਉਹਨਾਂ ਦਾ ਵ੍ਹਾਇਟ ਹਾਉਸ ਜਾਣਾ ਹੋਵੇਗਾ ਜਿੱਥੇ ਉਹ ਅਮਰੀਕੀ ਰਾਸ਼ਟਰੀ ਸੁਰੱਖਿਆ ਸਲਾਹਕਾਰ ਸਟੀਫਨ ਹੈਡਲੇ ਨਾਲ ਗੱਲਬਾਤ ਕਰਨਗੇ.ਪ੍ਰਣਬ ਇੱਥੇ ਬੁਸ਼ ਨਾਲ ਮਿਲ ਸਕਦੇ ਹਨ.ਉਹ ਭਾਰਤ ਵਾਪਸੀ ਲਈ ਮੰਗਲਵਾਰ ਨੂੰ ਨਿਊਯਾਰਕ ਤੋਂ ਰਵਾਨਾ ਹੋਣਗੇ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ..... |
| |
|
|
|
|
 | | PR |
| | | ਯੂ, ਮੀ ਔਰ ਹਮ | | ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ.... |
|
| |
|
|
|
|
|
| ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ.. |
| |
|
|
|
|
|
|
|