|
| ਨਕਸਲ ਪ੍ਰਭਾਵਿਤ ਖੇਤਰਾਂ ਲਈ 500 ਕਰੋੜ ਦੀ ਵੰਡ |
| ਨਵੀਂ ਦਿੱਲੀ(ਭਾਸ਼ਾ), ਐਤਵਾਰ, 23 ਮਾਰਚ 2008 ( 12:33 IST ) | |
ਵੱਖ-ਵੱਖ ਰਾਜਾਂ ਵਿਚ ਨਕਸਲੀਆਂ ਵੱਲੋਂ ਆਪਣੇ ਪ੍ਰਭਾਵ ਵਧਾਉਣ ਤੋਂ ਚਿੰਤਤ ਕੇਂਦਰ ਸਰਕਾਰ ਨੇ ਪ੍ਰਭਾਵਿਤ ਖੇਤਰਾਂ ਵਿਚ ਬੁਨਿਆਦੀ ਵਿਕਾਸ ਲਈ 11ਵੀਂ ਯੋਜਨਾ ਦੌਰਾਨ 500 ਕਰੋੜ ਰੁਪਏ ਦੀ ਵੰਡ ਕਰਨ ਦਾ ਫੈਸਲਾ ਕੀਤਾ ਹੈ.
ਗ੍ਰਹਿ ਮੰਤਰਾਲੇ ਦੇ ਸੂਤਰਾਂ ਨੇ ਦੱਸਿਆ ਕਿ ਇਸ ਨਵੀਂ ਯੋਜਨਾ ਦਾ ਟੀਚਾ ਪੁਲਿਸ ਜਵਾਨਾਂ ਦੀ ਬਿਨਾਂ ਰੁਕਾਵਟ ਆਵਾਜਾਈ ਲਈ ਸੜ੍ਹਕਾਂ ਦੀ ਮੁਰੰਮਤ ਅਤੇ ਬਿਨਾਂ ਪਹੁਚ ਵਾਲੇ ਖੇਤਰਾਂ ਤੱਕ ਪਹੁੰਚ ਬਨਾਉਣਾ ਹੈ.
ਦੂਰ ਦਰਾਡੇ ਵਾਲੇ ਅਤੇ ਅੰਦਰੂਨੀ ਖੇਤਰਾਂ ਦੇ ਮਹਤੱਵ ਪੂਰਨ ਸਥਾਨਾਂ ਉੱਪਰ ਹੈਲੀਪੈਡ ਦੀ ਉਸਾਰੀ ਅਤੇ ਉਹਨਾਂ ਦੀ ਮੁਹਿੰਮ ਨੂੰ ਸੁਰੱਖਿਅਤ ਕਰਨਾ ਹੈ.ਕੇਂਦਰੀ ਅਰਧ ਸੈਨਿਕ ਬਲਾਂ ਨੂੰ ਪ੍ਰਭਾਵਿਤ ਰਾਜਾਂ ਵਿਚ ਹੈਲੀਕਾਪਟਰ ਮੁਹੱਈਆ ਕਰਾਇਆ ਗਿਆ ਹੈ.
ਅਰਧ ਸੈਨਿਕ ਬਲਾਂ ਨੂੰ ਉਹਨਾਂ ਸਥਾਨਾਂ ਉੱਪਰ ਪੁੱਜਣ ਜਾਂ ਜ਼ਖਮੀ ਲੋਕਾਂ ਅਤੇ ਸੁਰੱਖਿਆਂ ਬਲਾਂ ਨੂੰ ਉੱਥੋਂ ਕੱਢਣ ਲਈ ਹੈਲੀਕਾਪਟਰ ਮੁਹੱਈਆ ਕਰਾਇਆ ਜਾਂਦਾ ਹੈ.ਹੈਲੀਪੈਡ ਦੀ ਗੈਰ ਮੌਜੂਦਗੀ ਕਾਰਣ ਕੇਂਦਰ ਵੱਲੋਂ ਮੁਹੱਇਆ ਕਰਾਏ ਗਏ ਇਹਨਾਂ ਉਪਕਰਨਾਂ ਦੀ ਰਾਜ ਸਰਕਾਰ ਵਰਤੋਂ ਨਹੀਂ ਕਰ ਸਕਦੀ.
ਸੂਤਰਾਂ ਨੇ ਦੱਸਿਆ ਕਿ ਇਹ ਯੋਜਨਾ ਪੂਰੀ ਤਰ੍ਹਾਂ ਕੇਂਦਰ ਵੱਲੋਂ ਸਮਰੱਥਿਤ ਹੈ.ਇਸ ਯੋਜਨਾ ਅਧੀਨ ਪੁਲਿਸ ਚੌਕੀਆਂ ਅਤੇ ਆਉਟ ਪੋਸਟਾਂ ਨੂੰ ਵੀ ਸੁਰੱਖਿਆ ਦਿੱਤੇ ਜਾਣ ਦੀ ਵਿਵਸਥਾ ਹੈ ਜਿੰਨ੍ਹਾਂ ਉੱਪਰ ਅਕਸਰ ਹਮਲਾ ਹੋ ਜਾਂਦਾ ਹੈ.
ਝਾਰਖੰਡ, ਉੜੀਸਾ ਅਤੇ ਛੱਤੀਸਗੜ੍ਹ ਵਿਚ ਪੁਲਿਸ ਚੌਕੀਆਂ ਉੱਪਰ ਨਕਸਲੀਆਂ ਦੇ ਹਮਲੇ ਦੀਆਂ ਅਨੇਕਾਂ ਘਟਨਾਵਾਂ ਹੋਈਆਂ ਹਨ.ਥਾਣਿਆਂ ਵਿਚ ਤਾਇਨਾਤ ਪੁਲਿਸ ਬਲਾਂ ਉੱਪਰ ਹਮਲਾ ਕਰਕੇ ਨਕਸਲੀ ਉਹਨਾਂ ਦੇ ਹਥਿਆਰ ਲੁੱਟ ਕੇ ਲੈ ਗਏ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ..... |
| |
|
|
|
|
 | | PR |
| | | ਯੂ, ਮੀ ਔਰ ਹਮ | | ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ.... |
|
| |
|
|
|
|
|
| ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ.. |
| |
|
|
|
|
|
|
|