|
| ਅਡਵਾਨੀ ਵੱਲੋਂ ਨਾਰਾਇਨਣ,ਸੋਨੀਆ 'ਤੇ ਹਮਲਾ |
| ਨਵੀਂ ਦਿੱਲੀ(ਭਾਸ਼ਾ), ਐਤਵਾਰ, 23 ਮਾਰਚ 2008 ( 12:29 IST ) | |
ਭਾਜਪਾ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਲਾਲ ਕ੍ਰਿਸ਼ਨ ਅਡਵਾਨੀ ਨੇ ਆਪਣੀ ਕਿਤਾਬ ਵਿਚ 1998 ਵਿਚ ਸਰਕਾਰ ਦੇ ਗਠਨ ਅਤੇ ਇੱਕ ਸਾਲ ਮਗਰੋਂ ਸਰਕਾਰ ਦੇ ਪਤਨ ਉੱਪਰ ਵਰਤੀ ਗਈ ਪ੍ਰਕ੍ਰਿਆ ਦੇ ਮੁੱਦੇ ਉੱਪਰ ਮਰਹੂਮ ਸਾਬਕਾ ਰਾਸ਼ਟਰਪਤੀ ਕੇਆਰ ਨਾਰਾਇਨਣ 'ਤੇ ਹਮਲਾ ਕੀਤਾ ਹੈ.
ਅਡਵਾਨੀ ਨੇ ਆਪਣੀ ਕਿਤਾਬ ਵਿਚ ਕਾਂਗਰਸ ਪ੍ਰਧਾਨ ਅਤੇ ਸੰਪ੍ਰਗ ਮੁਖੀ ਸੋਨੀਆ ਗਾਂਧੀ ਉੱਪਰ ਵੀ ਹਮਲਾ ਬੋਲਦਿਆਂ ਆਰੋਪ ਲਗਾਇਆ ਕਿ ਸੋਨੀਆ ਨੇ ਵਾਜਪਾਈ ਸਰਕਾਰ ਨੂੰ ਅਸਥਿੱਰ ਕਰਨ ਲਈ ਸਾਜਿਸ਼ਾਂ ਦੇ ਬੀਜ ਬੀਜੇ.
ਸਾਬਕਾ ਉਪ ਪ੍ਰਧਾਨ ਮੰਤਰੀ ਨੇ ਇਹ ਵੀ ਆਰੋਪ ਲਗਾਇਆ ਕਿ ਸੋਨੀਆ ਨੇ ਰਾਸ਼ਟਰਪਤੀ ਭਵਨ ਵਿਚ ਝੂਠ ਬੋਲਿਆ ਕਿ ਸਰਕਾਰ ਬਨਾਉਣ ਲਈ ਉਹਨਾਂ ਕੋਲ ਉਚਿਤ ਗਿਣਤੀ ਹੈ.ਅਡਵਾਨੀ ਨੇ ਆਪਣੀ ਕਿਤਾਬ ਵਿਚ ਲਿਖਿਆ ਕਿ ਸਰਕਾਰ ਦਾ ਗਠਨ ਕਰਨ ਲਈ ਅਟਲਜੀ ਨੂੰ ਸੱਦਾ ਦੇਣ ਵਿਚ ਰਾਸ਼ਟਰਪਤੀ ਨਾਰਾਇਨਣ ਨੇ ਦੱਸ ਦਿਨਾਂ ਦੀ ਦੇਰੀ ਕੀਤੀ.
ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਦੀ ਨਿਯੁਕਤੀ ਲਈ ਇੱਕ ਨਵੀਂ ਮਿਸਾਲ ਵੀ ਕਾਇਮ ਕੀਤੀ ਗਈ ਕਿ ਜੇਕਰ ਲੋਕਸਭਾ ਚੌਣਾਂ ਵਿਚ ਕੋਈ ਤ੍ਰਿਸ਼ੰਕੂ ਸੰਸਦ ਬਣਦੀ ਹੈ ਜਿਸ ਵਿਚ ਕਿਸੇ ਪਾਰਟੀ ਜਾਂ ਗਠਬੰਧਨ ਨੂੰ ਬਹੁਮਤ ਨਹੀਂ ਮਿਲਦਾ ਤਾਂ ਸਿਰਫ ਉਸ ਵਿਅਕਤੀ ਨੂੰ ਹੀ ਪ੍ਰਧਾਨ ਮੰਤਰੀ ਨਿਯੁਕਤ ਕੀਤਾ ਜਾਵੇਗਾ ਜੋ ਰਾਸ਼ਟਰਪਤੀ ਨੂੰ ਸਹਿਯੋਗੀ ਪਾਰਟੀਆਂ ਵੱਲੋਂ ਪੇਸ਼ ਸਮਰਥਨ ਪੱਤਰਾਂ ਰਾਹੀਂ ਰਾਸ਼ਟਰਪਤੀ ਨੂੰ ਬਹੁਮਤ ਹਾਸਲ ਕਰਨ ਦੀ ਆਪਣੀ ਯੋਗਤਾ ਪ੍ਰਤੀ ਭਰੋਸਾ ਦੁਆਉਣ ਵਿਚ ਕਾਮਯਾਬ ਰਹਿੰਦਾ ਹੈ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ..... |
| |
|
|
|
|
 | | PR |
| | | ਯੂ, ਮੀ ਔਰ ਹਮ | | ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ.... |
|
| |
|
|
|
|
|
| ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ.. |
| |
|
|
|
|
|
|
|