|
| ਮਾਹਰਾਂ ਵੱਲੋਂ ਪੋਲਿਉ ਲਈ ਟੀਕੇ ਦੀ ਸਿਫਾਰਸ਼ |
| ਨਵੀਂ ਦਿੱਲੀ(ਭਾਸ਼ਾ)', ਐਤਵਾਰ, 23 ਮਾਰਚ 2008 ( 12:25 IST ) | |
ਰਾਸ਼ਟਰੀ ਪੋਲਿਉ ਹਟਾਊ ਪ੍ਰੋਗਰਾਮ' ਦੀ ਸਮੀਖਿਆ ਕਰਨ ਦੀ ਕੇਂਦਰੀ ਸਿਹਤ ਮੰਤਰਾਲੇ ਦੀ ਯੋਜਨਾ ਅਧੀਨ ਮਾਹਰਾਂ ਨੇ ਪੋਲਿਉ ਦੀ ਬਿਮਾਰੀ ਨੂੰ ਫੈਲਣ ਤੋਂ ਰੋਕਣ ਲਈ ਬੂੰਦਾਂ ਨਾਲ ਦਵਾਈ ਪਿਆਉਣ ਤੋਂ ਅਲਾਵਾ ਟੀਕੇ ਦੀ ਸੂਈ ਦੀ ਵੀ ਸਿਫਾਰਸ਼ ਕੀਤੀ ਹੈ.
ਉਹਨਾਂ ਦਾ ਕਹਿਣਾ ਹੈ ਕਿ ਟੀਕੇ ਦੀ ਸੂਈ ਦੇ ਰੂਪ ਵਿਚ ਆਈਪੀਵੀ(ਇਨਐਕਟੀਵੇਟਿਡ ਓਰਲ ਪੋਲੀਉ ਵੈਕਸੀਨ) ਦੀ ਵਰਤੋਂ ਨਾਲ ਪੋਲਿਉ ਹੋਣ ਦਾ ਜੋਖਮ ਘੱਟ ਜਾਂਦਾ ਹੈ ਅਤੇ ਇਹ ਓਰਲ ਪੋਲਿਉ ਵੈਕਸੀਨ ਮੁਕਾਬਲੇ ਜਿਆਦਾ ਕਾਰਗਰ ਹੈ.
ਉਹਨਾਂ ਕਿਹਾ ਕਿ ਪੋਲਿਉ ਸਮੱਸਿਆ ਤੋਂ ਮੁਕਤੀ ਪ੍ਰਾਪਤ ਕਰਨ ਲਈ ਸਰਕਾਰ ਨੂੰ ਹੋਰ ਸੰਭਵ ਉਪਰਾਲੇ ਅਤੇ ਮੌਜੂਦ ਵਿਕਲਪਾਂ ਉੱਪਰ ਵੀ ਵਿਚਾਰ ਕਰਨ ਦੀ ਲੋੜ ਹੈ.
ਭਾਰਤ ਨੂੰ ਟੀਕੇ ਦੀ ਸੂਈ ਆਪੂਰਤੀ ਕਰਨ ਵਾਲੀ ਇੱਕ ਕੰਪਨੀ ਦੇ ਅਧਿਕਾਰੀ ਹੁਮਾਉਂ ਮਜ਼ਰੂਹ ਨੇ ਕਿਹਾ ਕਿ ਕਈ ਸੰਗਠਨਾਂ ਦਾ ਸੁਝਾਅ ਹੈ ਕਿ ਓਪੀਵੀ ਅਤੇ ਆਈਪੀਵੀ ਦੋਵਾਂ ਦੀ ਵਰਤੋਂ ਨਾਲ ਇਸ ਬਿਮਾਰੀ ਨੂੰ ਕਾਬੂ ਕੀਤਾ ਜਾ ਸਕਦਾ ਹੈ.
ਉਹਨਾਂ ਕਿਹਾ ਕਿ ਟੀਕੇ ਦੀ ਸੂਈ ਨੂੰ ਪੋਲਿਉ ਹਟਾਉ ਮੁਹਿੰਮ ਵਿਚ ਜਰੂਰ ਸ਼ਾਮਲ ਕੀਤਾ ਜਾਵੇ.ਆਈਪੀਵੀ ਦੀ ਵਰਤੋਂ ਦਾ ਸੱਭ ਤੋਂ ਵੱਡ ਫਾਇਦਾ ਹੈ ਕਿ ਇਸ ਨਾਲ ਵੀਏਪੀਪੀ (ਵੈਕਸੀਨ ਅਸੋਸੀਏਟਡ ਪੈਰਾਲਿਟਿਕ ਪੋਲਿਉ)ਹੋਣ ਦਾ ਕੋਈ ਖਤਰਾ ਨਹੀਂ ਹੈ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ..... |
| |
|
|
|
|
 | | PR |
| | | ਯੂ, ਮੀ ਔਰ ਹਮ | | ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ.... |
|
| |
|
|
|
|
|
| ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ.. |
| |
|
|
|
|
|
|
|