|
| ਵਾਜਪਾਈ ਨੇ ਭਾਜਪਾ ਨੇਤਾਵਾਂ ਨਾਲ ਮਨਾਈ ਹੋਲੀ |
| ਨਵੀਂ ਦਿੱਲੀ(ਭਾਸ਼ਾ), 22 ਮਾਰਚ 2008 ( 17:54 IST ) | |
ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਹਾਲ ਦੇ ਕੁੱਝ ਮਹੀਨਿਆਂ ਮਗਰੋਂ ਹੋਲੀ ਮੌਕੇ ਪਹਿਲੀ ਵਾਰ ਜਨਤਕ ਰੂਪ ਨਾਲ ਸਾਹਮਣੇ ਆਏ.ਹਾਲਾਂਕਿ ਉਹਨਾਂ ਨੇ ਮੀਡੀਆ ਸਾਹਮਣੇ ਕੋਈ ਟਿੱਪਣੀ ਨਹੀਂ ਕੀਤੀ.ਇਸ ਮੌਕੇ 83 ਸਾਲਾ ਵਾਜਪਾਈ ਕਾਫੀ ਖੁਸ਼ ਵਿਖਾਈ ਦੇ ਰਹੇ ਸਨ.
ਉਹਨਾਂ ਨੇ ਲੋਕਾਂ ਦੀਆਂ ਸ਼ੁੱਭ ਕਾਮਨਾਵਾਂ ਕਬੂਲ ਕੀਤੀਆਂ ਅਤੇ ਇੱਕ ਘੰਟੇ ਤੋਂ ਵੱਧ ਸਮੇਂ ਤੱਕ ਆਪਣੇ ਨਿਵਾਸ ਸਥਾਨ ਉੱਪਰ ਲੋਕਾਂ ਨਾਲ ਗੱਲਬਾਤ ਕਰਦੇ ਨਜ਼ਰ ਆਏ.
ਪਾਰਟੀ ਵੱਲੋਂ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਅਡਵਾਨੀ ਅਤੇ ਪਾਰਟੀ ਮੁਖੀ ਰਾਜਨਾਥ ਸਿੰਘ ਵਾਜਪਾਈ ਨੂੰ ਸ਼ੁੱਭ ਕਾਮਨਾਵਾਂ ਦੇਣ ਲਈ ਪੁੱਜੇ ਸ਼ੁਰੂਆਤੀ ਲੋਕਾਂ ਵਿਚੋਂ ਇੱਕ ਸਨ.ਅਡਵਾਨੀ ਨੇ ਵਾਜਪਾਈ ਤੋਂ ਆਸ਼ੀਰਵਾਦ ਹਾਸਲ ਕੀਤਾ ਅਤੇ ਉਹਨਾਂ ਨੂੰ ਰੰਗ ਲਗਾਇਆ.
ਕੋਲ ਖੜੇ ਰਾਜਨਾਥ ਸਿੰਘ ਨੇ ਵਾਜਪਾਈ ਦੇ ਨਾਲ-ਨਾਲ ਅਡਵਾਨੀ ਦਾ ਵੀ ਆਸ਼ੀਰਵਾਦ ਹਾਸਲ ਕੀਤਾ.ਉੱਧਰ ਅਡਵਾਨੀ ਦੇ ਨਿਵਾਸ ਸਥਾਨ 'ਤੇ ਤਿਉਹਾਰ ਬਹੁਤ ਹੀ ਉਤਸ਼ਾਹ ਨਾਲ ਮਨਾਇਆ ਗਿਆ.
ਉੱਥੇ ਪਾਰਟੀ ਦੇ ਸੀਨੀਅਰ ਨੇਤਾਵਾਂ ਨੇ ਪੁੱਜ ਕੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਨੂੰ ਸ਼ੁੱਭ ਕਾਮਨਾਵਾਂ ਵੀ ਦਿੱਤੀਆਂ.
ਇਸ ਮੌਕੇ ਤਿਉਹਾਰ ਮਨਾਉਣ ਲਈ ਪੱਤਰਕਾਰ ਵੀ ਸ਼ਾਮਲ ਹੋਏ ਸਨ.ਇਸ ਮੌਕੇ ਰਾਜਨਾਥ ਸਿੰਘ ਨੇ ਆਪਣੇ ਸਰਕਾਰੀ ਨਿਵਾਸ ਸਥਾਨ ਉੱਪਰ ਭੋਜਪੁਰੀ ਨਾਚ ਅਤੇ ਗੀਤ ਦਾ ਪ੍ਰੋਗਰਾਮ ਆਯੋਜਿਤ ਕੀਤਾ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ..... |
| |
|
|
|
|
 | | PR |
| | | ਯੂ, ਮੀ ਔਰ ਹਮ | | ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ.... |
|
| |
|
|
|
|
|
| ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ.. |
| |
|
|
|
|
|
|
|