|
| ਦੇਸ਼ ਭਰ 'ਚ ਖੁਸ਼ੀ ਨਾਲ ਮਨਾਈ ਗਈ ਹੋਲੀ |
| ਨਵੀਂ ਦਿੱਲੀ(ਭਾਸ਼ਾ), 22 ਮਾਰਚ 2008 ( 17:05 IST ) | |
ਦੇਸ਼ ਭਰ ਵਿਚ ਅੱਜ ਹੋਲੀ ਰਸਮੀ ਰਿਵਾਜਾਂ ਵਿਚਕਾਰ ਖੁਸ਼ੀ ਨਾਲ ਮਨਾਈ ਗਈ.ਸਾਰੀ ਉਮਰ ਦੇ ਲੋਕਾਂ ਨੂੰ ਇੱਕ ਦੂਜੇ ਉੱਪਰ ਰੰਗ ਪਾਉਂਦੇ ਅਤੇ ਰਸਮੀ ਗੁਲਾਲ ਲਗਾਉਂਦੇ ਵੇਖਿਆ ਗਿਆ ਜਦੋਂ ਕਿ ਕਈ ਲੋਕਾਂ ਨੇ ਵਾਤਾਵਰਨ ਅਨੁਕੂਲ ਰੰਗਾ ਦੀ ਵਰਤੋਂ ਕਰਕੇ ਹੋਲੀ ਦਾ ਆਨੰਦ ਮਾਣਿਆ.
ਦੇਸ਼ ਭਰ ਵਿਚ ਨੌਜਵਾਨਾਂ ਨੇ ਇੱਕ ਦੂਜੇ ਉੱਪਰ ਪਾਣੀ ਨਾਲ ਭਰੇ ਗੁਬਾਰੇ ਸੁੱਟ ਕੇ ਮਸਤੀ ਕੀਤੀ.ਹੋਲੀ ਵਿਚ ਬਾਰਿਸ਼ ਜਿਹਾ ਮਾਹੌਲ ਬਨਾਉਣ ਲਈ ਕਈ ਸ਼ਹਿਰਾਂ ਵਿਚ ਪਾਣੀ ਦੀਆਂ ਟੈਂਕੀਆਂ ਬਣਾਈਆਂ ਗਈਆਂ ਲੋਕਾਂ ਨੂੰ ਪਾਣੀ ਨਾਲ ਨੁਹਾਇਆ ਗਿਆ.
ਹੋਲੀ ਦੀ ਮਸਤੀ ਤੋਂ ਬਾਲੀਵੁੱਡ ਵੀ ਅਛੂਤਾ ਨਹੀਂ ਰਿਹਾ.ਮੁੰਬਈ ਦੇ ਪੱਛਮੀ ਉੱਤਰੀ ਉਪਨਗਰ ਵਿਚ ਇਸ ਮੌਕੇ ਕਈ ਪ੍ਰੋਗਰਾਮ ਆਯੋਜਿਤ ਕੀਤੇ ਗਏ ਜਿੱਥੇ ਫਿਲਮੀ ਸਿਤਾਰਿਆਂ ਨੇ ਨੱਚ ਗਾ ਕੇ ਹੋਲੀ ਦਾ ਆਨੰਦ ਮਾਣਿਆ.
ਗੀਤਕਾਰ ਜਾਵੇਦ ਅਖਤਰ ਅਤੇ ਉਹਨਾਂ ਦੀ ਪਤਨੀ ਸ਼ਬਾਨਾ ਆਜ਼ਮੀ ਨੇ ਅੱਜ ਜੁਹੂ ਵਿਖੇ ਸਥਿੱਤ ਆਪਣੇ ਘਰ ਵਿਚ ਹੋਲੀ ਮਨਾਈ.ਹੋਲੀ ਮਨਾਉਣ ਲਈ ਖਾਸ ਤੌਰ ਉੱਪਰ ਮਸ਼ਹੂਰ ਅਮਿਤਾਬ ਬੱਚਨ ਦੇ ਘਰ ਕੋਈ ਪ੍ਰੋਗਰਾਮ ਨਹੀਂ ਆਯੋਜਿਤ ਕੀਤਾ ਗਿਆ.
ਇਸ ਸਾਲ ਦੀ ਸ਼ੁਰੂਆਤ ਵਿਚ ਅਮਿਤਾਬ ਦੀ ਮਾਂ ਤੇਜ਼ੀ ਬੱਚਨ ਦੇ ਦਿਹਾਂਤ ਕਾਰਣ ਪ੍ਰੋਗਰਾਮ ਨਹੀਂ ਕੀਤਾ ਗਿਆ.ਉੱਧਰ ਸ਼ਾਹਰੁੱਖ ਨੇ ਆਪਣੇ ਬੰਗਲੇ ਵਿਚ ਖੁਸ਼ੀ ਨਾਲ ਮਨਾਈ ਜਦੋਂ ਕਿ ਕੇਂਦਰੀ ਰੇਲਮੰਤਰੀ ਲਾਲੂ ਪ੍ਰਸਾਦ ਯਾਦਵ ਨੇ ਪਟਨਾ ਵਿਖੇ ਆਪਣੇ ਅੰਦਾਜ ਵਿਚ ਹੋਲੀ ਮਨਾਈ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ..... |
| |
|
|
|
|
 | | PR |
| | | ਯੂ, ਮੀ ਔਰ ਹਮ | | ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ.... |
|
| |
|
|
|
|
|
| ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ.. |
| |
|
|
|
|
|
|
|