|
| ਦਲਾਈ ਲਾਮਾ ਦਿੱਲੀ ਪੁੱਜੇ |
| ਨਵੀਂ ਦਿੱਲੀ(ਭਾਸ਼ਾ), ਸ਼ਨਿਵਾਰ, 22 ਮਾਰਚ 2008 ( 10:59 IST ) | |
ਤਿੱਬਤੀਆਂ ਦੇ ਧਾਰਮਿਕ ਗੁਰੂ ਦਲਾਈ ਲਾਮਾ ਕੱਲ੍ਹ ਧਰਮਸ਼ਾਲਾ ਤੋਂ ਇੱਥੇ ਪੁੱਜੇ.ਉਹ ਇੱਕ ਧਿਆਨ ਵਰਕਸ਼ਾਪ ਵਿਚ ਭਾਗ ਲੈਣਗੇ.ਇਸ ਵਿਚ ਵੱਡੀ ਗਿਣਤੀ ਵਿਚ ਦੁਨੀਆਂ ਭਰ ਤੋਂ ਆਏ ਉਹਨਾਂ ਦੇ ਸਮਰਥਕ ਸ਼ਾਮਲ ਹੋਣਗੇ.
ਦਲਾਈ ਲਾਮਾ ਬੀਤੀ ਸ਼ਾਮ ਜਹਾਜ ਰਾਹੀਂ ਦਿੱਲੀ ਪੁੱਜੇ.ਰਾਜਧਾਨੀ ਵਿਚ ਉਹ ਫਾਉਂਡੇਸ਼ਨ ਫਾਰ ਯੂਨੀਵਰਸਲ ਰਿਸਪੋਂਸੀਬਿਲਟੀ ਵੱਲੋਂ ਆਯੋਜਿਤ ਇੱਕ ਪ੍ਰੋਗਰਾਮ ਵਿਚ ਭਾਗ ਲੈਣਗੇ.ਇਸ ਪ੍ਰੋਗਰਾਮ ਵਿਚ ਹਾਲੀਵੁੱਡ ਕਲਾਕਾਰ ਰਿਚਰਡ ਗੇਰ ਅਤੇ ਅਦਾਕਾਰ ਉਮਾ ਥਰਮਨ ਦੇ ਪਿਤਾ ਬਾਬ ਥਰਮਨ ਦੇ ਸ਼ਾਮਲ ਹੋਣ ਦੀ ਵੀ ਸੰਭਾਵਨਾ ਹੈ.
ਅਸ਼ੋਕ ਹੋਟਲ ਵਿਚ ਇਸ ਪ੍ਰੋਗਰਾਮ ਦਾ ਆਯੋਜਨ ਕੀਤਾ ਜਾਵੇਗਾ ਜਿਸ ਵਿਚ ਇੱਕ ਪ੍ਰਦਰਸ਼ਨੀ ਵੀ ਆਯੋਜਿਤ ਕੀਤੀ ਜਾਵੇਗੀ.ਇਸ ਵਿਚ ਤਿੱਬਤੀ ਹਸਤ ਕਲਾ ਅਤੇ ਕੱਪੜਿਆਂ ਦਾ ਪ੍ਰਦਰਸ਼ਨ ਕੀਤਾ ਜਾਵੇਗਾ.ਦਲਾਈਲਾਮਾ ਦੇ ਹੋਟਲ ਪੁੱਜਣ ਉੱਪਰ ਲਗਭੱਗ 150 ਲੋਕਾਂ ਨੇ ਉਹਨਾਂ ਦਾ ਸ਼ਾਨਦਾਰ ਸਵਾਗਤ ਕੀਤਾ
ਇਹਨਾਂ ਵਿਚ ਵਧੇਰੇ ਉਹਨਾਂ ਦੇ ਸ਼ਰਧਾਲੂ ਸਨ.ਇਹਨਾਂ ਲੋਕਾਂ ਨੇ ਜੋ ਵਰਦੀ ਪਹਿਨੀ ਸੀ ਉਸ ਉੱਪਰ ਲਿਖਿਆ ਸੀ 'ਪ੍ਰੇ ਫਾਰ ਤਿੱਬਤ'.
ਆਯੋਜਕਾਂ ਦਾ ਕਹਿਣਾ ਹੈ ਕਿ ਇਸ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਦਲਾਈ ਲਾਮਾ ਦਿੱਲੀ ਪ੍ਰਵਾਸ ਦੌਰਾਨ ਭਾਰਤੀ ਨੇਤਾਵਾਂ ਨਾਲ ਮੁਲਾਕਾਤ ਕਰਨਗੇ.ਆਯੋਜਕਾਂ ਮੁਤਾਬਕ ਇਹ ਪ੍ਰੋਗਰਾਮ ਤਿੰਨ ਮਹੀਨੇ ਪਹਿਲਾਂ ਹੀ ਤਿਆਰ ਕੀਤਾ ਜਾ ਚੁੱਕਾ ਸੀ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ..... |
| |
|
|
|
|
 | | PR |
| | | ਯੂ, ਮੀ ਔਰ ਹਮ | | ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ.... |
|
| |
|
|
|
|
|
| ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ.. |
| |
|
|
|
|
|
|
|