ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਰਾਸ਼ਟਰੀ
ਜੰਗੀ ਮਸ਼ਕ 'ਚ 3 ਭਾਰਤੀ ਫੌਜੀਆਂ ਦੀ ਮੌਤ
ਪੋਖਰਨ(ਭਾਸ਼ਾ), ਸ਼ੁਕਰਵਾਰ, 21 ਮਾਰਚ 2008   ( 09:09 IST )
ਭਾਰਤ ਨੇ ਰਾਜਸਥਾਨ ਦੇ ਥਾਰ ਮਾਰੂਥਲ ਵਿਚ ਸੱਭ ਤੋਂ ਵੱਡੀਆਂ ਜੰਗੀ ਮਸ਼ਕਾਂ ਵਿਚੋਂ ਇੱਕ ਨੂੰ ਅੰਜਾਮ ਦਿੱਤਾ ਪਰ ਇਹ ਉਸ ਵੇਲ੍ਹੇ ਮੰਦਭਾਗਾ ਹੋ ਗਿਆ ਜਦੋਂ ਇੱਕ ਮੋਰਟਾਰ ਦੇ ਫੱਟਣ ਨਾਲ ਤਿੰਨ ਫੌਜੀਆਂ ਦੀ ਮੌਤ ਹੋ ਗਈ ਅਤੇ ਦੋ ਹੋਰ ਜ਼ਖਮੀ ਹੋ ਗਏ.

ਸੈਨਾ ਅਤੇ ਹਵਾਈ ਸੈਨਾ ਦੀ ਜੰਗੀ ਮਸ਼ਕ ਬਲੇਜ਼ਿੰਗ ਕੈਰੀਆਟ ਕੱਲ੍ਹ ਅੰਤਿਮ ਦੌਰ ਵਿਚ ਸੀ ਕਿ ਅਚਾਨਕ ਇੱਕ ਮੋਰਟਾਰ ਬੈਰਲ ਫੱਟ ਗਿਆ.ਭਾਰਤ-ਪਾਕਿਸਤਾਨ ਸਰਹੱਦ ਤੋਂ ਸਿਰਫ 75 ਕਿਲੋਮੀਟਰ ਦੀ ਦੂਰੀ ਉੱਪਰ ਕੱਲ੍ਹ ਹੋ ਰਹੀ ਇਸ ਮਸ਼ਕ ਵਿਚ 37000 ਤੋਂ ਵੀ ਵੱਧ ਫੌਜੀ, ਟੈਂਕ ਅਤੇ ਲੜਾਕੂ ਜਹਾਜ ਸ਼ਾਮਲ ਸਨ.ਪੀੜਤ ਸੈਨਿਕ 15ਵੀਂ ਆਰਟਿਲਰੀ ਰੈਜੀਮੈਂਟ ਦੇ ਹਨ.

ਹਾਦਸਾ ਉਸ ਵੇਲ੍ਹੇ ਵਾਪਰਿਆ ਜਦੋਂ ਤੋਪਖਾਨਾ ਫੌਜੀ 1200 ਐਮਐਮ ਮੋਰਟਾਰ ਨਾਲ ਫਾਇਰ ਕਰ ਰਹੇ ਸਨ.

ਬੁਲਾਰੇ ਨੇ ਦੱਸਿਆ ਕਿ ਫਾਇਰਿੰਗ ਵੇਲ੍ਹੇ ਇੱਕ ਮੋਰਟਾਰ ਦਾ ਬੈਰਲ ਅਚਾਨਕ ਫੱਟ ਗਿਆ ਜਿਸ ਨਾਲ ਪੰਜ ਫੌਜੀ ਜ਼ਖਮੀ ਹੋ ਗਏ ਜਿੰਨ੍ਹਾਂ ਵਿਚੋਂ ਤਿੰਨ ਦੀ ਮੌਕੇ ਉੱਪਰ ਹੀ ਮੌਤ ਹੋ ਗਈ ਜਦੋਂ ਕਿ ਦੋ ਹੋਰ ਜ਼ਖਮੀ ਹੋ ਗਏ.ਜ਼ਖਮੀਆਂ ਵਿਚ ਇੱਕ ਅਧਿਕਾਰੀ ਵੀ ਸ਼ਾਮਲ ਹੈ.

ਬੁਲਾਰੇ ਨੇ ਕਿਹਾ ਕਿ ਹਾਦਸਾ ਖਰਾਬ ਹਥਿਆਰ ਦਾ ਸਿੱਟਾ ਵੀ ਹੋ ਸਕਦਾ ਹੈ.ਘਟਨਾ ਦੀ ਕੋਰਟ ਆਫ ਇੰਕਵਾਇਰੀ ਦੇ ਆਦੇਸ਼ ਦਿੱਤੇ ਗਏ ਹਨ.ਡਿਪਲੋਮੈਟਾਂ ਅਤੇ ਚੀਨ ਸਮੇਤ 59 ਦੇਸ਼ਾਂ ਦੇ ਫੌਜੀ ਅਤਾਸ਼ੇ ਇਸ ਜੰਗੀ ਮਸ਼ਕ ਨੂੰ ਵੇਖ ਰਹੇ ਸਨ.

ਇਸ ਮਸ਼ਕ ਵਿਚ ਸੈਨਾ ਦੀ ਮੁੱਢਲੇ ਲੜਾਕੂ ਟੈਂਕ ਟੀ-90, ਲੰਮੀ ਦੂਰੀ ਤੱਕ ਮਾਰਕ ਵਾਲੀ ਮਿਸਾਇਲ ਸਮਰਚ, ਸੂਹੀਆ ਜਹਾਜ ਡ੍ਰੋਨ, ਅਤੀ ਆਧੁਨਿਕ ਰੱਖਿਆ ਤੋਪ ਪ੍ਰਣਾਲੀ ਅਤੇ ਲੜਾਕੂ ਜੈਟ ਇੱਥੇ ਪੋਖਰਨ ਫਾਇਰਿੰਗ ਰੇਂਜ਼ ਵਿਚ ਭਾਗ ਲੈ ਰਹੇ ਸਨ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਭਾਰਤ ਹੈ 'ਏ-ਪਲਸ' : ਜਹਾਂਗੀਰ
ਪੰਜਾਬ 'ਚ ਦੋ ਅੱਤਵਾਦੀ ਗ੍ਰਿਫ਼ਤਾਰ
ਸਰਬਜੀਤ ਨੂੰ ਭਾਰਤ ਭੇਜਿਆ ਜਾਵੇ : ਅਸਮਾਂ
ਮੂਲ ਸਹੂਲਤਾਂ ਤੱਕ ਲੋਕਾਂ ਦੀ ਪਹੁੰਚ ਜ਼ਰੂਰੀ
ਪਹਿਲਾ ਭਾਰਤ-ਅਫਰੀਕਾ ਸੰਮੇਲਨ 8 ਤੋਂ
ਪੈਦਲ ਪਹੁੰਚੇ ਸਮਾਗਮ 'ਚ ਡਾ. ਕਲਾਮ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ.....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਯੂ, ਮੀ ਔਰ ਹਮ
ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ....
ਪਾਗਲਾਂ ਦੀ ਦਸਤਾਨ 'ਕ੍ਰੇਜੀ 4'
ਇਨਸਾਨਾਂ 'ਚ ਸ਼ੈਤਾਨ 'ਬਲੈਕ ਐਂਡ ਵ੍ਹਾਈਟ'
ਖਬਰਾਂ
ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ..
ਅੱਗੇ ਪੜ੍ਹੋ|ਹੋਰ ਵੀ...