ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਰਾਸ਼ਟਰੀ
ਪਾਕਿ ਸਾਹਮਣੇ ਚੁੱਕਿਆ ਸਰਬਜੀਤ ਮੁੱਦਾ:ਪੀਐਮ
ਨਵੀਂ ਦਿੱਲੀ(ਭਾਸ਼ਾ), 18 ਮਾਰਚ 2008   ( 14:26 IST )
ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਕਿਹਾ ਹੈ ਕਿ ਭਾਰਤ ਨੇ ਪਾਕਿਸਤਾਨ ਵਿਚ ਫਾਂਸੀ ਦੀ ਸਜਾ ਪ੍ਰਾਪਤ ਸਰਬਜੀਤ ਦਾ ਮਾਮਲਾ ਉੱਥੋਂ ਦੀ ਸਰਕਾਰ ਸਾਹਮਣੇ ਉੱਚ ਪੱਧਰ ਉੱਪਰ ਚੁੱਕਿਆ ਹੈ.

ਪ੍ਰਧਾਨ ਮੰਤਰੀ ਦੇ ਮੀਡੀਆ ਸਲਾਹਕਾਰ ਸੰਜੇ ਬਾਰੂ ਨੇ ਇੱਕ ਬਿਆਨ ਵਿਚ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਇੱਕ ਪੱਤਰ ਦੇ ਜਵਾਬ ਵਿਚ ਸਿੰਘ ਨੇ ਇਹ ਭਰੋਸਾ ਦਿੱਤਾ ਹੈ ਕਿ ਸਰਕਾਰ ਸਰਬਜੀਤ ਦੀ ਰਿਹਾਈ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ.

ਸਰਬਜੀਤ ਨੂੰ ਇੱਕ ਅਪ੍ਰੈਲ ਨੂੰ ਫਾਂਸੀ ਉੱਪਰ ਲਟਕਾਇਆ ਜਾਵੇਗਾ.ਇਸਲਾਮਾਬਾਦ ਵਿਖੇ ਸਥਿੱਤ ਭਾਰਤੀ ਉੱਚ ਆਯੋਗ ਦੇ ਸੂਤਰਾਂ ਮੁਤਾਬਕ ਭਾਰਤ ਨੇ ਸਰਬਜੀਤ ਤੱਕ ਵਣਜ ਦੂਤ ਘਰ ਦੀ ਪਹੁੰਚ ਦੀ ਮੰਗ ਕੀਤੀ ਹੈ.

ਲਾਹੌਰ ਅਤੇ ਮੁਲਤਾਨ ਵਿਚ 1990 ਵਿਚ ਹੋਏ ਬੰਬ ਧਮਾਕਿਆਂ ਵਿਚ ਕਥਿੱਤ ਤੌਰ ਉੱਪਰ ਸ਼ਾਮਲ ਰਹਿਣ ਕਾਰਣ ਸਤਾਰਾਂ ਸਾਲ ਜੇਲ੍ਹ ਵਿਚ ਬਤੀਤ ਕਰਨ ਵਾਲੇ ਸਰਬਜੀਤ ਨੂੰ ਫਾਂਸੀ ਦੀ ਸਜਾ ਸੁਣਾਈ ਗਈ ਹੈ.

ਸੂਤਰਾਂ ਨੇ ਕਿਹਾ ਕਿ ਪਾਕਿਸਤਾਨੀ ਅਧਿਕਾਰੀਆਂ ਨੂੰ ਇਹ ਸੰਕੇਤ ਦਿੱਤਾ ਗਿਆ ਹੈ ਕਿ ਸਰਬਜੀਤ ਨੂੰ ਫਾਂਸੀ ਦੇਣਾ ਮੌਜੂਦਾ ਪਰੀਸਥਿੱਤੀਆਂ ਨਾਲ ਨਜਿੱਠਣ ਦਾ ਬਿਹਤਰ ਤਰੀਕਾ ਨਹੀਂ ਹੋ ਸਕਦਾ.

ਹਾਲ ਹੀ ਵਿਚ ਪਾਕਿਸਤਾਨ ਵਿਚ ਬੰਦ ਰਹੇ ਕੈਦੀ ਕਸ਼ਮੀਰ ਸਿੰਘ ਦੀ ਰਿਹਾਈ ਵਿਚ ਅਹਿਮ ਭੂਮਿਕਾ ਨਿਭਾਉਣ ਵਾਲੇ ਪਾਕਿਸਤਾਨੀ ਮੰਤਰੀ ਅੰਸਾਰ ਬਰਨੀ ਨੇ ਸਰਬਜੀਤ ਦੇ ਸਮਰਥਨ ਵਿਚ ਯਾਚਿਕਾ ਦਾਇਰ ਕਰਨ ਤੋਂ ਇਹ ਕਹਿੰਦੇ ਹੋਏ ਇਨਕਾਰ ਕਰ ਦਿੱਤਾ ਕਿ ਸਰਬਜੀਤ ਉੱਪਰ ਅੱਤਵਾਦੀ ਹੋਣ ਦਾ ਆਰੋਪ ਹੈ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਭਾਜਪਾ ਵੱਲੋਂ ਸਰਬਜੀਤ ਦੀ ਰਿਹਾਈ ਦੀ ਮੰਗ
ਮੇਰੇ ਪਿਤਾ ਨਿਰਦੋਸ਼ ਹਨ : ਸਵਪਨਦੀਪ
ਸੀਐੱਮ ਦੇਣਗੇ ਪੀਐੱਮ ਨੂੰ ਜਾਣਕਾਰੀ
ਸਰਬਜੀਤ ਮਾਮਲੇ 'ਚ ਪਾਕਿ ਨੂੰ ਅਪੀਲ
60 ਤਿੱਬਤੀ ਹਿਰਾਸਤ 'ਚ
ਜਦੋਂ ਰਾਹੁਲ ਦੀ ਹਾਜ਼ਰੀ ਨੇ ਕੀਤਾ ਹੈਰਾਨ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ.....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਯੂ, ਮੀ ਔਰ ਹਮ
ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ....
ਪਾਗਲਾਂ ਦੀ ਦਸਤਾਨ 'ਕ੍ਰੇਜੀ 4'
ਇਨਸਾਨਾਂ 'ਚ ਸ਼ੈਤਾਨ 'ਬਲੈਕ ਐਂਡ ਵ੍ਹਾਈਟ'
ਖਬਰਾਂ
ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ..
ਅੱਗੇ ਪੜ੍ਹੋ|ਹੋਰ ਵੀ...