|
| ਭਾਜਪਾ ਵੱਲੋਂ ਸਰਬਜੀਤ ਦੀ ਰਿਹਾਈ ਦੀ ਮੰਗ |
| ਨਵੀਂ ਦਿੱਲੀ(ਭਾਸ਼ਾ), ਮੰਗਲਵਾਰ, 18 ਮਾਰਚ 2008 ( 14:25 IST ) | |
ਭਾਜਪਾ ਨੇ ਅੱਜ ਸਰਕਾਰ ਤੋਂ ਮੰਗ ਕੀਤੀ ਕਿ ਉਹ ਪਾਕਿਸਤਾਨ ਦੀ ਜੇਲ੍ਹ ਵਿਚ ਬੰਦ ਅਤੇ ਮੌਤ ਦੀ ਉਡੀਕ ਕਰ ਰਹੇ ਭਾਰਤੀ ਕੈਦੀ ਸਰਬਜੀਤ ਸਿੰਘ ਦੀ ਰਿਹਾਈ ਯਕੀਨੀ ਬਣਾਵੇ.
ਪਾਰਟੀ ਨੇਤਾ ਵਿਜੇ ਮਲਹੋਤਰਾ ਨੇ ਇੱਥੇ ਪੱਤਰਕਾਰਾਂ ਨੂੰ ਦੱਸਿਆ ਕਿ ਮੰਦਭਾਗਾ ਹੈ ਕਿ ਸਰਬਜੀਤ ਸਿੰਘ ਨੂੰ ਪਾਕਿਸਤਾਨ ਵਿਚ ਫਾਂਸੀ ਦਿੱਤੀ ਜਾ ਰਹੀ ਹੈ ਜਦੋਂ ਕਿ ਹਿੰਸਾ ਦੀ ਕਿਸੇ ਵੀ ਗਤੀਵਿਧੀ ਵਿਚ ਉਸਦੀ ਪਛਾਣ ਨਹੀਂ ਹੋਈ ਹੈ.
ਦੂਜੇ ਪਾਸੇ ਅਸੀਂ ਭਾਰਤ ਵਿਚ ਅਫਜ਼ਲ ਗੁਰੂ ਨੂੰ ਫਾਂਸੀ ਉੱਪਰ ਨਹੀਂ ਲਟਕਾ ਰਹੇ ਜਿਸ ਦੀ ਮੌਤ ਦੀ ਸਜਾ ਅਦਾਲਤ ਨੇ ਬਹਾਲ ਕੀਤੀ ਹੋਈ ਹੈ.ਸੰਸਦੀ ਦਲ ਦੀ ਬੈਠਕ ਮਗਰੋਂ ਮਲਹੋਤਰਾ ਨੇ ਕਿਹਾ ਕਿ ਭਾਜਪਾ ਨੇ ਮੰਗ ਕੀਤੀ ਹੈ ਕਿ ਸਰਕਾਰ ਇਸ ਮਾਮਲੇ ਨੂੰ ਪਾਕਿਸਤਾਨ ਸਾਹਮਣੇ ਚੁੱਕੇ ਅਤੇ ਸਰਬਜੀਤ ਦੀ ਰਿਹਾਈ ਲਈ ਲੋੜੀਂਦੇ ਕਦਮ ਚੁੱਕੇ.
ਪਾਰਟੀ ਨੇ ਤਿੱਬਤ ਹਿੰਸਾ ਦਾ ਹੱਲ ਕੱਢਣ ਲਈ ਸਰਕਾਰ ਤੋਂ ਸੰਯੁਕਤ ਰਾਸ਼ਟਰ ਰਾਹੀਂ ਅੰਤਰ ਰਾਸ਼ਟਰੀ ਸਮਾਜ ਉੱਪਰ ਦਬਾਅ ਬਨਾਉਣ ਦੀ ਮੰਗ ਕੀਤੀ ਹੈ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ..... |
| |
|
|
|
|
 | | PR |
| | | ਯੂ, ਮੀ ਔਰ ਹਮ | | ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ.... |
|
| |
|
|
|
|
|
| ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ.. |
| |
|
|
|
|
|
|
|