ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਰਾਸ਼ਟਰੀ
ਹਰ ਭਾਰਤੀ ਦਾ ਹੈ ਭਾਰਤ:ਸੁਪਰੀਮ ਕੋਰਟ
ਨਵੀਂ ਦਿੱਲੀ(ਭਾਸ਼ਾ), ਸ਼ਨਿਵਾਰ, 15 ਮਾਰਚ 2008   ( 09:51 IST )
ਸ਼ਿਵਸੈਨਾ ਮੁਖੀ ਬਾਲ ਠਾਕਰੇ ਅਤੇ ਉਹਨਾਂ ਦੇ ਭਤੀਜੇ ਰਾਜ ਠਾਕਰੇ ਵੱਲੋਂ ਉੱਤਰ ਭਾਰਤੀਆਂ ਖਿਲਾਫ ਭੜਕਾਊ ਬਿਆਨ ਬਾਜੀ ਨੂੰ ਲੈ ਕੇ ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਫਟਕਾਰ ਲਗਾਉਂਦਿਆ ਕਿਹਾ ਕਿ ਭਾਰਤ ਹਰ ਭਾਰਤੀ ਲਈ ਹੈ ਅਤੇ ਹਰੇਕ ਭਾਰਤੀ ਨਾਗਰਿਕ ਨੂੰ ਦੇਸ਼ ਦੇ ਕਿਸੇ ਵੀ ਹਿੱਸੇ ਵਿਚ ਰਹਿਣ ਅਤੇ ਕਾਰੋਬਾਰ ਕਰਨ ਦਾ ਸੰਵਿਧਾਨਕ ਅਧਿਕਾਰ ਪ੍ਰਾਪਤ ਹੈ.

ਜੱਜ ਸ਼੍ਰੀ ਐਚਕੇ ਸੇਮਾ ਅਤੇ ਸ਼੍ਰੀ ਮਾਰਕੰਡੇ ਕਾਟਜੂ ਦੀ ਪੀਠ ਨੇ ਕਿਸੇ ਵੀ ਫਿਲਮ, ਪੇਂਟਿੰਗ ਅਤੇ ਪੁਸਤਕ ਨੂੰ ਲੈ ਕੇ ਹਿੰਸਕ ਵਿਰੋਧ ਪ੍ਰਦਰਸ਼ਨ ਉੱਪਰ ਇਤਰਾਜ ਜਾਹਰ ਕਰਦਿਆਂ ਕਿਹਾ ਕਿ ਭਾਰਤ ਇੱਕ ਸੰਘੀ ਰਾਜ ਹੈ ਅਤੇ ਇੱਥੇ ਹਰੇਕ ਨਾਗਰਿਕ ਨੂੰ ਭਾਰਤੀ ਨਾਗਰਿਕਤਾ ਹੀ ਪ੍ਰਾਪਤ ਹੈ.ਇਸ ਲਈ ਹਰੇਕ ਭਾਰਤੀ ਨੂੰ ਕਿਤੇ ਵੀ ਰਹਿਣ ਅਤੇ ਨੌਕਰੀ ਕਰਨ ਦਾ ਅਧਿਕਾਰ ਪ੍ਰਾਪਤ ਹੈ.

ਇਸ ਤੋਂ ਅਲਾਵਾ ਪੀਠ ਨੇ ਗੁਜਰਾਤ ਅਹਿਮਦਾਬਾਦ ਨਗਰ ਨਿਗਮ ਵੱਲੋਂ ਪਰਯੂਸ਼ਣ ਤਿਉਹਾਰ ਦੌਰਾਨ ਮਾਂਸ ਦੀ ਵਿੱਕਰੀ ਉੱਪਰ ਰੋਕ ਲਗਾਉਣ ਖਿਲਾਫ ਦਾਇਰ ਇੱਕ ਯਾਚਿਕਾ ਦੀ ਸੁਣਵਾਈ ਦੌਰਾਨ ਨਗਰ ਨਿਗਮ ਦੇ ਫੈਸਲੇ ਨੂੰ ਤਾਰਕਿਕ ਕਰਾਰ ਦਿੱਤਾ.

ਇਸ ਤੋਂ ਪਹਿਲਾਂ ਰਾਜ ਠਾਕਰੇ ਦੇ ਮਾਮਲੇ ਵਿਚ ਇੱਕ ਜਨਹਿੱਤ ਯਾਚਿਕਾ ਦੀ ਸੁਣਵਾਈ ਦੌਰਾਨ ਵੀ ਸੁਪਰੀਮ ਕੋਰਟ ਨੇ ਇਹ ਟਿੱਪਣੀ ਕੀਤੀ ਸੀ ਕਿ ਉਹ ਦੇਸ਼ ਦੀ ਵੰਡ ਦੀ ਇਜ਼ਾਜ਼ਤ ਨਹੀਂ ਦੇਵੇਗੀ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਬਾਲ-ਬਾਲ ਬਚੇ ਰਾਜਨਾਥ ਸਿੰਘ
ਗੇਰ-ਸ਼ਿਲਪਾ ਚੁੰਮਣ ਮਾਮਲਾ ਬੰਦ
ਵਿਸ਼ਵਨਾਥ ਮੰਦਿਰ ਜਾਣਗੇ ਪੀਐੱਮ
ਪੀਐੱਮ ਨੂੰ ਬੀਐੱਚਯੂ 'ਚ ਡੀ.ਲਿਟ ਡਿਗਰੀ
ਯੁਵਾ ਕਾਂਗਰਸ ਨੂੰ ਕਿਹਾ ਸੀ : ਗਾਂਧੀ
ਰਾਸ ਚੌਣਾਂ,ਕਾਂਗਰਸ ਵੱਲੋਂ ਉਮੀਦਵਾਰਾਂ ਦਾ ਐਲਾਨ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ.....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਯੂ, ਮੀ ਔਰ ਹਮ
ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ....
ਪਾਗਲਾਂ ਦੀ ਦਸਤਾਨ 'ਕ੍ਰੇਜੀ 4'
ਇਨਸਾਨਾਂ 'ਚ ਸ਼ੈਤਾਨ 'ਬਲੈਕ ਐਂਡ ਵ੍ਹਾਈਟ'
ਖਬਰਾਂ
ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ..
ਅੱਗੇ ਪੜ੍ਹੋ|ਹੋਰ ਵੀ...