ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਰਾਸ਼ਟਰੀ
ਰਾਸ ਚੌਣਾਂ,ਕਾਂਗਰਸ ਵੱਲੋਂ ਉਮੀਦਵਾਰਾਂ ਦਾ ਐਲਾਨ
ਨਵੀਂ ਦਿੱਲੀ(ਭਾਸ਼ਾ), 14 ਮਾਰਚ 2008   ( 09:21 IST )
ਕਾਂਗਰਸ ਨੇ 26 ਮਾਰਚ ਨੂੰ ਹੋਣ ਵਾਲੀਆਂ ਦੋ ਸਾਲਾ ਰਾਜਸਭਾ ਚੌਣਾਂ ਲਈ ਚਾਰ ਕੇਂਦਰੀ ਮੰਤਰੀਆਂ, ਇੱਕ ਸਾਬਕਾ ਮੁੱਖ ਮੰਤਰੀ ਅਤੇ ਇੱਕ ਪਾਰਟੀ ਅਹੁਦੇ ਦਾਰ ਸਮੇਤ 16 ਉਮੀਦਵਾਰਾਂ ਦੇ ਨਾਵਾਂ ਦਾ ਅੱਜ ਐਲਾਨ ਕੀਤਾ.

ਕੇਂਦਰੀ ਮੰਤਰੀ ਮੁਰਲੀ ਦੇਵੜਾ ਅਤੇ ਪ੍ਰਿਥਵੀ ਰਾਜ ਚੌਹਾਨ ਨੂੰ ਮਹਾਂਰਾਸ਼ਟਰ ਤੋਂ ਮੁੜ ਤੋਂ ਉਮੀਦਵਾਰ ਬਣਾਇਆ ਗਿਆ ਹੈ ਜਦੋਂ ਕਿ ਟੀ. ਸੁੱਬਾਰਾਮੀ ਰੈਡੀ ਨੂੰ ਆਂਧਰਾ ਪ੍ਰਦੇਸ਼ ਅਤੇ ਜੀਕੇ ਵਾਸਨ ਨੂੰ ਤਮਿਲਨਾਡੂ ਤੋਂ ਰਾਜਸਭਾ ਚੌਣਾਂ ਲਈ ਉਮੀਦਵਾਰ ਬਣਾਇਆ ਗਿਆ ਹੈ.

ਖਜਾਨਚੀ ਮੋਤੀ ਲਾਲ ਵੋਰਾ ਨੋ ਛੱਤੀਸਗੜ੍ਹ ਤੋਂ ਮੁੜ ਤੋਂ ਉਮੀਦਵਾਰ ਬਣਾਇਆ ਗਿਆ ਹੈ.ਤਮਿਲਨਾਡੂ ਤੋਂ ਹੀ ਟਿਕਟ ਦੀ ਦੌੜ ਵਿਚ ਪਾਰਟੀ ਬੁਲਾਰੇ ਜਯੰਤੀ ਨਟਰਾਜਨ ਨੇ ਰਾਜ ਪ੍ਰਧਾਨ ਐਮ.ਕ੍ਰਿਸ਼ਨਾ ਸਵਾਮੀ ਨੂੰ ਪਛਾੜ ਦਿੱਤਾ.

ਸਾਬਕਾ ਮੁੱਖ ਮੰਤਰੀ ਰੇਸ਼ਾਂਗ ਕੇਸ਼ਿੰਗ ਨੂੰ ਮਣੀਪੁਰ ਅਤੇ ਅਰੁਣਾਚਲ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਮੁਕੁਟ ਮਿੱਥੀ ਨੂੰ ਆਪਣੇ-ਆਪਣੇ ਘਰੇਲੂ ਰਾਜਾਂ ਤੋਂ ਰਾਜਸਭਾ ਚੌਣਾਂ ਲਈ ਉਮੀਦਵਾਰ ਬਣਾਇਆ ਗਿਆ ਹੈ.

ਇਸ ਤੋਂ ਅਲਾਵਾ ਚੌਧਰੀ ਰਾਮ ਪ੍ਰਕਾਸ਼ ਨੂੰ ਹਰਿਆਣਾ, ਭੁਵਨੇਸ਼ਵਰ ਕਲੀਤਾ ਨੂੰ ਅਸਾਮ ਅਤੇ ਆਰਸੀ ਕੁੰਤੀਆ ਨੂੰ ਉੜੀਸਾ ਤੋਂ ਉਮੀਦਵਾਰ ਬਣਾਇਆ ਗਿਆ ਹੈ.

ਹੋਰਨਾਂ ਉਮੀਦਵਾਰਾਂ ਵਿਚ ਰਾਜਸਥਾਨ ਤੋਂ ਪ੍ਰਭਾ ਠਾਕੁਰ, ਮੇਘਾਲਿਆ ਤੋਂ ਐਸਸੀ ਮਰਾਕ, ਆਂਧਰਾ ਪ੍ਰਦੇਸ਼ ਤੋਂ ਐਮਏ ਖਾਨ, ਗੁਜਰਾਤ ਤੋਂ ਅਲਕਾ ਬੇਨ ਖੱਤਰੀ ਅਤੇ ਆਂਧਰਾ ਪ੍ਰਦੇਸ਼ ਤੋਂ ਨੰਦੀ ਯੇਲੱਈਆ ਦੇ ਨਾਂ ਸ਼ਾਮਲ ਹਨ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਕਾਂਗਰਸ ਦਾ ਸਮਰਥਨ ਕਰਾਂਗੇ:ਮੁਲਾਇਮ
ਸੋਨੀਆ ਅੱਜ ਹੈਦਰਾਬਾਦ 'ਚ
ਤੀਜੇ ਮੋਰਚੇ ਦੀ ਲੋੜ ਮਹਿਸੂਸ ਹੋਵੇਗੀ
ਸ਼ਾਂਤੀਪੂਰਨ ਮਿਆਂਮਾਰ ਦੀ ਲੋੜ : ਮੁਖਰਜੀ
ਹੱਥਗੋਲੇ ਦੇ ਫੱਟਣ 'ਤੇ ਤਿੰਨ ਦੀ ਮੌਤ
ਡੁੱਬਣ ਨਾਲ ਹੋਈ ਸਕਾਰਲੇਟ ਦੀ ਮੌਤ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ.....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਯੂ, ਮੀ ਔਰ ਹਮ
ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ....
ਪਾਗਲਾਂ ਦੀ ਦਸਤਾਨ 'ਕ੍ਰੇਜੀ 4'
ਇਨਸਾਨਾਂ 'ਚ ਸ਼ੈਤਾਨ 'ਬਲੈਕ ਐਂਡ ਵ੍ਹਾਈਟ'
ਖਬਰਾਂ
ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ..
ਅੱਗੇ ਪੜ੍ਹੋ|ਹੋਰ ਵੀ...