ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਰਾਸ਼ਟਰੀ
ਖੇਤਰਵਾਦ ਨੂੰ ਮਾਣਤਾ ਨਹੀਂ:ਰਾਜਨਾਥ
ਨਵੀਂ ਦਿੱਲੀ(ਭਾਸ਼ਾ), ਸ਼ੁਕਰਵਾਰ, 7 ਮਾਰਚ 2008   ( 14:38 IST )
ਭਾਜਪਾ ਨੇ ਅੱਜ ਮਹਾਂ ਰਾਸ਼ਟਰ ਨਵ ਨਿਰਮਾਣ ਸੈਨਾ ਅਤੇ ਆਪਣੇ ਸਹਿਯੋਗੀ ਦਲ ਸ਼ਿਵਸੈਨਾ ਦਾ ਨਾਂ ਲਏ ਬਗੈਰ ਕਿਹਾ ਕਿ ਜੋ ਵੀ ਖੇਤਰਵਾਦ ਨੂੰ ਹੱਲਾਸ਼ੇਰੀ ਦੇ ਰਿਹਾ ਹੈ ਪਾਰਟੀ ਉਸ ਦੀ ਨਿੰਦਿਆ ਕਰਦੀ ਹੈ.

ਭਾਜਪਾ ਪ੍ਰਧਾਨ ਰਾਜਨਾਥ ਸਿੰਘ ਨੇ ਇੱਥੇ ਮਹਿਲਾ ਦਿਵਸ ਤੋਂ ਪਹਿਲਾਂ ਦੀ ਸ਼ਾਮ ਆਯੋਜਿਤ ਇੱਕ ਸਮਾਰੋਹ ਵਿਚ ਮਹਾਂਰਾਸ਼ਟਰ ਵਿਚ ਉੱਤਰ ਭਾਰਤੀਆਂ ਖਿਲਾਫ ਹਿੰਸਕ ਘਟਨਾਵਾਂ ਅਤੇ ਐਮਐਨਐਸ ਅਤੇ ਸ਼ਿਵਸੈਨਾ ਨੇਤਾਵਾਂ ਵੱਲੋਂ ਉੱਤਰ ਭਾਰਤੀ ਖਾਸ ਕਰਕੇ ਬਿਹਾਰ ਦੇ ਲੋਕਾਂ ਖਿਲਾਫ ਕੀਤੀ ਜਾ ਰਹੀ ਵਿਵਾਦਤ ਟਿੱਪਣੀ ਦਾ ਜ਼ਿਕਰ ਕੀਤੇ ਬਿਨਾਂ ਕਿਹਾ ਕਿ ਅਸੀਂ ਖੇਤਰਵਾਦ ਨੂੰ ਨਾ ਤਾਂ ਮਾਣਤਾ ਦੇਵਾਂਗੇ ਅਤੇ ਨਾ ਹੀ ਇਸ ਨੂੰ ਪ੍ਰਫੁੱਲਤ ਹੋਣ ਦੇਵਾਂਗੇ.

ਰਾਜਨਾਥ ਸਿੰਘ ਨੇ ਕਿਹਾ ਕਿ ਕੁੱਝ ਰਾਜਨੀਤਕ ਦਲ ਦਾਅਵਾ ਕਰਦੇ ਹਨ ਕਿ ਉਹਨਾਂ ਦੀ ਆਪਣੀ ਇੱਕ ਵਿਚਾਰਧਾਰਾ ਅਤੇ ਦਰਸ਼ਨ ਹੈ ਪਰ ਅੱਜ ਸਥਿੱਤੀ ਇਹ ਹੈ ਕਿ ਇਹਨਾਂ ਰਾਜਨੀਤਕ ਦਲਾਂ ਦੀ ਵਿਚਾਰਧਾਰਾ ਹੀ ਉਹਨਾਂ ਦੀ ਕਮਰ ਤੋੜ ਰਹੀ ਹੈ.

ਉਹਨਾਂ ਕਿਹਾ ਕਿ ਅਜਾਦੀ ਦੇ ਬਾਅਦ ਬੀਤੇ 60 ਵਰ੍ਹਿਆਂ ਵਿਚ ਬਹੁਤ ਰਾਜਸੀ ਪਾਰਟੀਆਂ ਪੈਦਾ ਹੋਈਆਂ ਅਤੇ ਖਤਮ ਹੋ ਗਈਆਂ ਪਰ ਭਾਜਪਾ ਨੂੰ ਛੱਡ ਕੇ ਕੋਈ ਵੀ ਦਲ ਆਪਣਾ ਕੱਦ ਕਾਂਗਰਸ ਤੋਂ ਵੱਡਾ ਨਹੀਂ ਕਰ ਸਕਿਆ ਹੈ.

ਰਾਜਨਾਥ ਸਿੰਘ ਨੇ ਦਾਅਵਾ ਕੀਤਾ ਕਿ ਭਾਜਪਾ ਹੀ ਇੱਕ ਮਾਤਰ ਅਜਿਹੀ ਪਾਰਟੀ ਹੈ ਜਿਸ ਨੇ ਆਪਣੀ ਹੋਂਦ ਨੂੰ ਕਾਂਗਰਸ ਮੁਕਾਬਲੇ ਵਧਾਉਣ ਵਿਚ ਸਫਲਤਾ ਹਾਸਲ ਕੀਤੀ ਹੈ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਰਾਹੁਲ ਅਤੇ ਸੋਨੀਆ ਪ੍ਰਚਾਰ ਮੈਦਾਨ 'ਚ
ਤ੍ਰਿਪੁਰਾ ਚੌਣਾਂ, ਕਾਮਰੇਡਾਂ ਨੇ ਮਾਰੀ ਬਾਜ਼ੀ
ਆਪਸੀ ਸੰਬੰਧਾਂ ਤੋਂ ਖੁਸ਼ ਨਹੀਂ ਲੋਕ : ਯਾਨ
ਗਰਿਡ ਠੱਪ ਨਾਲ ਰੇਲਾਂ ਰੁੱਕੀਆਂ, ਯਾਤਰੀ ਫੱਸੇ
ਯਸ਼ਵੰਤ ਦਾ ਯੂਪੀਏ ਸਰਕਾਰ 'ਤੇ ਆਰੋਪ
ਪੀਐੱਮ ਪਾਕਿ ਅੱਗੇ ਰੱਖਣ ਸਰਬਜੀਤ ਮਾਮਲਾ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ.....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਯੂ, ਮੀ ਔਰ ਹਮ
ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ....
ਪਾਗਲਾਂ ਦੀ ਦਸਤਾਨ 'ਕ੍ਰੇਜੀ 4'
ਇਨਸਾਨਾਂ 'ਚ ਸ਼ੈਤਾਨ 'ਬਲੈਕ ਐਂਡ ਵ੍ਹਾਈਟ'
ਖਬਰਾਂ
ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ..
ਅੱਗੇ ਪੜ੍ਹੋ|ਹੋਰ ਵੀ...