ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਰਾਸ਼ਟਰੀ
ਯਸ਼ਵੰਤ ਦਾ ਯੂਪੀਏ ਸਰਕਾਰ 'ਤੇ ਆਰੋਪ
ਇੰਦੌਰ(ਭਾਸ਼ਾ), ਸ਼ੁਕਰਵਾਰ, 7 ਮਾਰਚ 2008   ( 09:46 IST )
ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਯਸ਼ਵੰਤ ਸਿਨਹਾ ਨੇ ਕੇਂਦਰ ਦੀ ਸੰਯੁਕਤ ਪ੍ਰਗਤੀਸ਼ੀਲ ਗਠਬੰਧਨ(ਯੂਪੀਏ) ਸਰਕਾਰ ਉੱਪਰ ਆਰੋਪ ਲਗਾਇਆ ਕਿ ਉਸ ਨੇ ਆਮ ਬਜਟ ਨਾਲ ਜੁੜੀ ਜਾਣਕਾਰੀ ਨੂੰ ਸਮੇਂ ਤੋਂ ਪਹਿਲਾਂ ਲੀਕ ਕਰਕੇ ਇਸ ਦੀ ਪਵਿੱਤਰਤਾ ਨੂੰ ਭੰਗ ਕਰ ਦਿੱਤਾ ਹੈ.

ਭਾਜਪਾ ਦੇ ਆਰਥਿਕ ਮੰਚ ਦੇ ਬਜਟ ਦੇ ਸਮੀਖਿਆ ਪ੍ਰੋਗਰਾਮ ਦੌਰਾਨ ਸਿੰਨ੍ਹਾ ਨੇ ਪੱਤਰਕਾਰਾਂ ਨੂੰ ਕਿਹਾ ਕਿ ਜਾਪਦਾ ਹੈ ਕਿ ਕੇਂਦਰ ਸਰਕਾਰ ਵੱਲੋਂ ਆਮ ਬਜਟ ਵਿਚ ਕਿਸਾਨਾਂ ਦੀ ਕਰਜਾ ਮੁਆਫੀ ਨਾਲ ਜੁੜੇ ਪ੍ਰਸਤਾਵ ਦੀ ਜਾਣਕਾਰੀ ਯੂਪੀਏ ਪ੍ਰਧਾਨ ਸੋਨੀਆ ਗਾਂਧੀ ਨੂੰ ਬਹੁਤ ਪਹਿਲਾਂ ਹੀ ਦੇ ਦਿੱਤੀ ਗਈ ਸੀ ਤਾਂ ਜੋ ਕਾਂਗਰਸ ਇਸ ਦਾ ਭਰਪੂਰ ਸਿਆਸੀ ਲਾਹਾ ਲੈ ਸਕੇ.

ਉਹਨਾਂ ਦਾਅਵਾ ਕੀਤਾ ਕਿ ਸੋਨੀਆ ਨੇ ਬਜਟ ਦੇ ਸੰਸਦ ਵਿਚ ਪੇਸ਼ ਹੋਣ ਤੋਂ ਪਹਿਲਾਂ ਹੀ ਰਾਏਬਰੇਲੀ ਵਿਚ ਇੱਕ ਸਭਾ ਦੌਰਾਨ ਕਿਸਾਨਾਂ ਦਾ ਕਰਜ਼ਾ ਮੁਆਫ ਕਰਨ ਦੇ ਸੰਕੇਤ ਦੇ ਦਿੱਤੇ ਸਨ ਜਿਸ ਤੋਂ ਸਾਫ ਜਾਹਰ ਹੁੰਦਾ ਹੈ ਕਿ ਬਜਟ ਸਮੇਂ ਤੋਂ ਪਹਿਲਾਂ ਲੀਕ ਹੋ ਗਿਆ ਸੀ.

ਸਿਨਹਾ ਨੇ ਜੋਰ ਦੇ ਕੇ ਕਿਹਾ ਕਿ ਪ੍ਰਧਾਨ ਮੰਤਰੀ ਅਤੇ ਵਿੱਤ ਮੰਤਰੀ ਆਪਸੀ ਵਿਚਾਰ ਵਟਾਂਦਰੇ ਦੇ ਅਧਾਰ ਉੱਪਰ ਬਜਟ ਤਿਆਰ ਕਰਦੇ ਹਨ ਪਰ ਇਸ ਵਿਚ ਕਿਸੇ ਤੀਜੇ ਵਿਅਕਤੀ ਦੀ ਕੋਈ ਭੂਮਿਕਾ ਨਹੀਂ ਹੋਣੀ ਚਾਹੀਦੀ ਫੇਰ ਭਾਂਵੇਂ ਉਹ ਯੂਪੀਏ ਪ੍ਰਧਾਨ ਸੋਨੀਆ ਗਾਂਧੀ ਹੀ ਕਿਉਂ ਨਾ ਹੋਵੇ.

ਉਹਨਾਂ ਆਰੋਪ ਲਗਾਇਆ ਕਿ ਕੇਂਦਰ ਸਰਕਾਰ ਨੇ ਹਾਲ ਦੇ ਬਜਟ ਵਿਚ ਅਨੁਸੂਚਿਤ ਜਾਤੀ ਅਤੇ ਜਨਜਾਤੀ ਦੇ ਵਿਕਾਸ ਨਾਲ ਜੁੜੀ ਵਿਵਸਥਾ ਵਿਚ ਕਮੀ ਕਰਕੇ ਘੱਟ ਗਿਣਤੀਆਂ ਨੂੰ ਫਾਇਦਾ ਦੇਣ ਦੀ ਕੋਸ਼ਿਸ਼ ਕੀਤੀ ਹੈ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਪੀਐੱਮ ਪਾਕਿ ਅੱਗੇ ਰੱਖਣ ਸਰਬਜੀਤ ਮਾਮਲਾ
ਜੀਰੋ ਲਾਇਨ ਤੱਕ ਜਾਵੇਗੀ ਥਾਰ ਐਕਸਪ੍ਰੈਸ
ਪਲਸ ਪੋਲੀਉ ਪ੍ਰੋਗਰਾਮ ਦੀ ਹੋਵੇਗੀ ਸਮੀਖਿਆ
ਸੋਨੀਆ ਬਣਾਵੇਗੀ ਇਸ ਮਹੀਨੇ ਰਿਕਾਰਡ
ਦੇਸ਼ 'ਚੋ 8 ਕਰੋੜ ਦੇ ਜਾਲੀ ਨੋਟ ਬਰਾਮਦ
ਸੰਸਦੀ ਸੰਮਤੀ ਨੂੰ ਤਾਜਮਹਿਲ ਦੀ ਚਿੰਤਾ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ.....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਯੂ, ਮੀ ਔਰ ਹਮ
ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ....
ਪਾਗਲਾਂ ਦੀ ਦਸਤਾਨ 'ਕ੍ਰੇਜੀ 4'
ਇਨਸਾਨਾਂ 'ਚ ਸ਼ੈਤਾਨ 'ਬਲੈਕ ਐਂਡ ਵ੍ਹਾਈਟ'
ਖਬਰਾਂ
ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ..
ਅੱਗੇ ਪੜ੍ਹੋ|ਹੋਰ ਵੀ...