ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਰਾਸ਼ਟਰੀ
ਕਾਨੂੰਨ ਨਹੀਂ ਰੋਕ ਸਕਦਾ ਅੱਤਵਾਦ : ਪੀਐੱਮ
ਨਵੀਂ ਦਿੱਲੀ (ਭਾਸ਼ਾ), 5 ਮਾਰਚ 2008   ( 16:01 IST )
ਅੱਤਵਾਦ ਦੇ ਨਾਲ ਨਜਿੱਠਣ ਲਈ ਪੋਟਾ ਵਰਗੇ ਕਾਨੂੰਨ ਦੀ ਭਾਜਪਾ ਦੁਆਰਾ ਕੀਤੀ ਮੰਗ ਨੂੰ ਠੁਕਰਾਉਂਦੇ ਹੋਏ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਅੱਜ ਕਿਹਾ ਕਿ ਅਜਿਹੇ ਕਾਨੂੰਨਾਂ ਦੇ ਨਾਲ ਜੇਕਰ ਅੱਤਵਾਦ ਅਤੇ ਦਹਿਸ਼ਤਗਰਦੀ ਉੱਤੇ ਕਾਬੂ ਪਾਇਆ ਜਾ ਸਕਦਾ ਹੁੰਦਾ ਤਾਂ ਕਦੇ ਵੀ ਅਕਸ਼ਰਧਾਮ ਅਤੇ ਰਘੁਨਾਥ ਮੰਦਿਰ ਉੱਤੇ ਹਮਲੇ ਦੀਆਂ ਘਟਨਾਵਾਂ ਨਹੀਂ ਹੁੰਦੀਆਂ.

ਰਾਸ਼ਟਰਪਤੀ ਦੇ ਅਭਿਭਾਸ਼ਣ ਉੱਤੇ ਲੋਕ ਸਭਾ ਵਿੱਚ ਹੋਈ ਚਰਚਾ ਦਾ ਉੱਤਰ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਅੱਤਵਾਦ ਦੇ ਪ੍ਰਤੀ ਨਰਮ ਰਵੱਈਆ ਅਪਣਾਉਣ ਦੇ ਵਿਰੋਧੀ ਧਿਰ ਵੱਲੋਂ ਲਗਾਏ ਆਰੋਪਾਂ ਦਾ ਜਵਾਬ ਦਿੰਦਿਆਂ ਕੰਧਾਰ ਅਗਵਾ ਕਾਂਡ ਦੇ ਵੇਲੇ ਦੀ ਸ਼ਰਮਨਾਕ ਘਟਨਾ ਦੀ ਯਾਦ ਦਿਵਾਈ, ਜਦੋਂ ਤੱਤਕਾਲੀਨ ਵਿਦੇਸ਼ ਮੰਤਰੀ ਜਸਵੰਤ ਸਿੰਘ ਅੱਤਵਾਦੀਆਂ ਨੂੰ ਅਫਗਾਨਿਸਤਾਨ ਛੱਡ ਆਏ ਸਨ.

ਸਿੰਘ ਨੇ ਕਿਹਾ ਕਿ ਦਮਨਕਾਰੀ ਕਾਨੂੰਨਾਂ ਦੇ ਨਾਲ ਆਈਸੀ 814 ਨੂੰ ਅਗਵਾ ਹੋਣ ਤੋਂ ਨਹੀਂ ਰੋਕਿਆ ਜਾ ਸਕਿਆ. ਹਕੀਕਤ ਵਿੱਚ ਇਸ ਮਾਮਲੇ ਵਿੱਚ ਸੰਕੇਤ ਇਹ ਗਿਆ ਕਿ ਜੇਕਰ ਅੱਤਵਾਦੀ ਸੰਕਲਪ ਬੱਧ ਹਨ ਤਾਂ ਸਰਕਾਰ ਉਹਨਾਂ ਦੇ ਅੱਗੇ ਗੋਢੇ ਟੇਕ ਦਿੰਦੀ ਹੈ.

ਉਹਨਾਂ ਨੇ ਕਿਹਾ ਕਿ ਰਾਸ਼ਟਰੀ ਸੁਰੱਖਿਆ ਦੇ ਮਾਮਲੇ ਵਿੱਚ ਵਿਰੋਧੀ ਧਿਰ ਦੇ ਮੁਕਾਬਲੇ ਅਸੀਂ ਕੋਈ ਵਾਹਵਾਹੀ ਨਹੀਂ ਖੱਟਣਾ ਚਾਹੁੰਦੇ ਪਰੰਤੂ ਮੈਂ ਸਦਨ ਨੂੰ ਭਰੋਸਾ ਦੇਣਾ ਚਾਹੁੰਦਾ ਹਾਂ ਕਿ ਅੱਤਵਾਦ ਦੇ ਵਿਰੁੱਧ ਲੜਾਈ ਵਿੱਚ ਸਾਡੀ ਪੂਰੀ ਵਚਨਬੱਧਤਾ ਹੈ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਅਮਰੀਕਾ ਨੂੰ ਪ੍ਰਮਾਣੂ ਕਰਾਰ ਪੂਰਾ ਹੋਣ ਦਾ ਭਰੋਸਾ
ਸੈਨਾ 'ਚ ਅਧਿਕਾਰੀਆਂ ਦੀ ਕਮੀ : ਐਂਟਨੀ
ਬਣੇਗਾ ਰਾਸ਼ਟਰੀ ਫਿਲਮ ਸੰਗ੍ਰਹਿਘਰ
ਸਾਬਕਾ ਮੈਂਬਰ ਦੇ ਦੇਹਾਂਤ 'ਤੇ ਰਾਜਸਭਾ ਦੀ ਸ਼ਰਧਾਂਜਲੀ
ਸੇਤੁ ਮਾਮਲੇ ਉੱਤੇ ਸੁਣਵਾਈ 15 ਅਪ੍ਰੈਲ ਨੂੰ
ਮਹਾਰਾਸ਼ਟਰ ਦੇ ਰਾਜਪਾਲ ਨੇ ਦਿੱਤਾ ਅਸਤੀਫਾ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਲਾਫਟਰ ਸ਼ੋਅ ਦੇ ਹੀਰੋ ਅਤੇ ਸਾਬਕਾ ਕ੍ਰਿਕਟ ਖਿਡਾਰੀ ਨਵਜੋਤ ਸਿੰਘ....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਯੂ, ਮੀ ਔਰ ਹਮ
ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ....
ਪਾਗਲਾਂ ਦੀ ਦਸਤਾਨ 'ਕ੍ਰੇਜੀ 4'
ਇਨਸਾਨਾਂ 'ਚ ਸ਼ੈਤਾਨ 'ਬਲੈਕ ਐਂਡ ਵ੍ਹਾਈਟ'
ਖਬਰਾਂ
ਵਪਾਰ ਖਬਰਾਂ - ਮਹਿੰਦਰਾ ਐਂਡ ਮਹਿੰਦਰਾ ਫਿਨਾਂਸ਼ੀਅਲ...
ਅੱਗੇ ਪੜ੍ਹੋ|ਹੋਰ ਵੀ...
Marketplace