|
| ਰਾਜ, ਨਾਨਾ ਦਾ ਬਿਆਨ ਰਾਸ਼ਟਰਧਰੋਹੀ : ਊਮਾ |
| ਭੋਪਾਲ (ਭਾਸ਼ਾ), 5 ਮਾਰਚ 2008 ( 10:11 IST ) | |
ਮਹਾਰਾਸ਼ਟਰ ਨਵਨਿਰਮਾਣ ਸੈਨਾ ਦੇ ਨੇਤਾ ਰਾਜ ਠਾਕਰੇ ਵੱਲੋਂ ਪਿੱਛਲੇ ਦਿਨੀਂ ਦਿੱਤੇ ਬਿਆਨਾਂ 'ਤੇ ਅੱਜ ਭਾਰਤੀ ਜਨਸ਼ਕਤੀ ਪਾਰਟੀ ਦੀ ਰਾਸ਼ਟਰੀ ਪ੍ਰਧਾਨ ਊਮਾ ਭਾਰਤੀ ਨੇ ਟਿੱਪਣੀ ਕਰਦੇ ਹੋਏ ਕਿਹਾ ਕਿ ਇਹ ਸਸਤੀ ਲੋਕਪ੍ਰਿਯਤਾ ਪ੍ਰਾਪਤ ਕਰਨ ਦੀ ਰਾਜਨੀਤੀ ਦਾ ਰਸਤਾ ਹੈ,ਜੋ ਰਾਸ਼ਟਰਧਰੋਹੀ ਸ਼੍ਰੇਣੀ 'ਚ ਆਉਂਦਾ ਹੈ.
ਉਨ੍ਹਾਂ ਇਹ ਵੀ ਕਿਹਾ ਕਿ ਊਮਾ ਭਾਰਤੀ ਨੇ ਅੱਜ ਇੱਥੇ ਇੱਕ ਬਿਆਨ 'ਚ ਕਿਹਾ ਕਿ ਭਾਸ਼ਾ ਪ੍ਰਾਂਤ ਸੰਪਰਦਾਇ ਅਤੇ ਜਾਤੀ ਦੇ ਅਧਾਰ 'ਤੇ,ਜੋ ਵੀ ਵੰਡ ਦੀ ਗੱਲ ਕਰੇਗਾ,ਉਹ ਰਾਸ਼ਟਰਧਰੋਹ ਦੀ ਸ਼੍ਰੇਣੀ 'ਚ ਆਵੇਗਾ.
ਉਨ੍ਹਾਂ ਅੱਗੇ ਸੰਬੋਧਨ ਕਰਦਿਆਂ ਕਿਹਾ ਕਿ ਫ਼ਿਲਮ ਅਭਿਨੇਤਾ ਨਾਨਾ ਪਾਟੇਕਰ ਦੁਆਰਾ ਰਾਜ ਠਾਕਰੇ ਦੇ ਸਮੱਰਥਨ 'ਚ ਦਿੱਤਾ ਗਿਆ ਬਿਆਨ ਵੀ ਰਾਸ਼ਟਰਧਰੋਹ ਦੀ ਸ਼੍ਰੇਣੀ 'ਚ ਹੀ ਮੰਨਿਆ ਜਾਵੇਗਾ.
ਊਮਾ ਭਾਰਤੀ ਨੇ ਕਿਹਾ ਕਿ ਨਾਨਾ ਪਾਟੇਕਰ ਦੀ ਛੱਬੀ ਫ਼ਿਲਮਾਂ 'ਚ ਅਨਿਆਂ ਤੇ ਗਰੀਬੀ ਨਾਲ ਲੜਨ ਵਾਲੇ ਇੱਕ ਨਾਇਕ ਦੀ ਰਹੀ ਹੈ, ਲੇਕਿਨ ਉਨ੍ਹਾਂ ਦੇ ਬਿਆਨ ਨਾਲ ਉਨ੍ਹਾਂ ਦਾ ਅਸਲੀ ਚਿਹਰਾ ਸਾਹਮਣੇ ਆ ਗਿਆ ਹੈ.ਇਸ ਤੋਂ ਪਤਾ ਲੱਗਿਆ ਹੈ ਕਿ ਉਹ ਪੈਸਾ ਕਮਾਉਣ ਲਈ ਫ਼ਿਲਮਾਂ 'ਚ ਕੰਮ ਕਰ ਰਹੇ ਹਨ.
ਊਮਾ ਭਾਰਤੀ ਨੇ ਐਲਾਨ ਕੀਤਾ ਕਿ ਨਾਨਾ ਪਾਟੇਕਰ ਨੇ ਆਪਣੇ ਇਸ ਬਿਆਨ ਬਦਲੇ ਦੇਸ਼ ਤੋਂ ਮੁਆਫ਼ੀ ਨਹੀਂ ਮੰਗੀ ਤਾਂ ਭਾਰਤੀ ਜਨਸ਼ਕਤੀ ਦੀ,ਜਿਸ ਪ੍ਰਾਂਤ 'ਚ ਵੀ ਇਕਾਈ ਹੈ,
ਉੱਥੇ ਉਨ੍ਹਾਂ ਦੀ ਫ਼ਿਲਮ ਨਹੀਂ ਲੱਗਣ ਦਿੱਤੀ ਜਾਵੇਗੀ.ਨਾਲ ਹੀ ਮੱਧਪ੍ਰਦੇਸ਼ 'ਚ ਜਿੱਥੇ ਵੀ ਨਾਨਾ ਪਾਟੇਕਰ ਦੀ ਫ਼ਿਲਮ ਅਤੇ ਪੋਸਟਰ ਲੱਗੇ ਦਿਖਾਈ ਦਿੱਤੇ,ਉੱਥੇ ਜਨਸ਼ਕਤੀ ਕਾਲਿਖ ਪੋਤੇਗੀ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
|
|
|
 | | AP |
| | | ਯੂ, ਮੀ ਔਰ ਹਮ | | ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ.... |
|
| |
|
|
|
|
|
|
|
|
|
|
|